ਚਲਾ ਗਿਆ ਸਿੱਖ ਪੰਥ ਦਾ ਸੱਚਾ ਸਿਪਾਹੀ, ਪ੍ਰਕਾਸ਼ ਸਿੰਘ ਬਾਦਲ ਨਮਿਤ ਸ਼ਰਧਾਂਜਲੀ ਸਮਾਗਮ ਵਿਚ ਬੋਲੇ ਅਮਿਤ ਸ਼ਾਹ, ਹੋਰ ਕਈ ਸ਼ਖ਼ਸੀਅਤਾਂ ਨੇ ਵੀ ਦਿੱਤੀ ਸ਼ਰਧਾਂਜਲੀ

ਚਲਾ ਗਿਆ ਸਿੱਖ ਪੰਥ ਦਾ ਸੱਚਾ ਸਿਪਾਹੀ, ਪ੍ਰਕਾਸ਼ ਸਿੰਘ ਬਾਦਲ ਨਮਿਤ ਸ਼ਰਧਾਂਜਲੀ ਸਮਾਗਮ ਵਿਚ ਬੋਲੇ ਅਮਿਤ ਸ਼ਾਹ, ਹੋਰ ਕਈ ਸ਼ਖ਼ਸੀਅਤਾਂ ਨੇ ਵੀ ਦਿੱਤੀ ਸ਼ਰਧਾਂਜਲੀ


ਵੀਓਪੀ ਬਿਊਰੋ, ਸ੍ਰੀ ਮੁਕਤਸਰ ਸਾਹਿਬ : ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਸਵ. ਪ੍ਰਕਾਸ਼ ਸਿੰਘ ਬਾਦਲ ਦੀ ਅੰਤਿਮ ਅਰਦਾਸ ਪਿੰਡ ਬਾਦਲ ਦੇ ਮਾਤਾ ਜਸਵੰਤ ਕੌਰ ਮੈਮੋਰੀਅਲ ਸਕੂਲ ਵਿੱਚ ਹੋ ਰਿਹਾ ਹੈ। ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਵੱਡੀ ਗਿਣਤੀ ਲੋਕ ਪੰਡਾਲ ਵਿਚ ਪੁੱਜੇ। ਸਵੇਰੇ ਅੱਠ ਵਜੇ ਤੋਂ ਹੀ ਲੋਕ ਪੰਡਾਲ ਵਿੱਚ ਪੁੱਜਣੇ ਸ਼ੁਰੂ ਹੋ ਗਏ ਸਨ। 10:30 ਤੱਕ ਅੱਧੇ ਤੋਂ ਵੱਧ ਪੰਡਾਲ ਭਰ ਗਿਆ ਸੀ।ਇਸ ਮੌਕੇ ਅਕਾਲੀ ਦਲ ਦੇ ਦਿੱਗਜ ਆਗੂਆਂ ਤੋਂ ਇਲਾਵਾ ਅਫਸਰਸ਼ਾਹੀ ਵੀ ਵਿਸ਼ੇਸ਼ ਤੌਰ ‘ਤੇ ਪਹੁੰਚੀ ।


ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ, ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਜਥੇਦਾਰ, ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੁਖੀ ਗੁਰਿੰਦਰ ਸਿੰਘ ,ਓਮ ਪ੍ਰਕਾਸ਼ ਚੌਟਾਲਾ ਸਮੇਤ ਵੱਖ-ਵੱਖ ਭਾਈਚਾਰਿਆਂ ਦੇ ਮੁਖੀ ਵੀ ਭੋਗ ਸਥਾਨ ’ਤੇ ਪੁੱਜੇ ਹੋਏ ਹਨ।
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪ੍ਰਕਾਸ਼ ਸਿੰਘ ਬਾਦਲ ਦੀ ਅੰਤਿਮ ਅਰਦਾਸ ਵਿਚ ਸ਼ਾਮਲ ਹੋ ਕੇ ਉਨ੍ਹਾਂ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਸ਼ਾਹ ਨੇ ਕਿਹਾ ਕਿ ਸਿੱਖ ਪੰਥ ਨੇ ਆਪਣਾ ਸੱਚਾ ਤੇ ਇਮਾਨਦਾਰ ਸਿਪਾਹੀ ਗੁਆਇਆ। ਇਸ ਮੌਕੇ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੇ ਸਮਾਜ ਸੇਵੀ ਵਜੋਂ ਲੰਮਾ ਸੰਘਰਸ਼ ਕਰਕੇ ਦੇਸ਼ ਦੀ ਖੁਸ਼ਹਾਲੀ ਵਿੱਚ ਯੋਗਦਾਨ ਪਾਇਆ। ਬਸਪਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਪੰਜਾਬ ਦੇ ਹਿੱਤਾਂ ਲਈ ਸਭ ਤੋਂ ਵੱਧ ਲੜਨ ਵਾਲੇ ਬਾਦਲ ਨੇ ਸੂਬੇ ਲਈ ਵੱਧ ਤੋਂ ਵੱਧ ਅਧਿਕਾਰਾਂ ਦੀ ਮੰਗ ਕੀਤੀ ਹੈ। ਬਾਦਲ ਪੰਥਕ ਧੜਿਆਂ ਦਾ ਚਿਹਰਾ ਬਣ ਕੇ ਉਭਰੇ ਸੀ। ਦੋ ਸਦੀਆਂ ਦੇ ਮਹਾਨ ਪੁਰਸ਼ ਅੱਜ ਚਲੇ ਗਏ ਹਨ।


ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦਫ਼ਤਰ ਵਿੱਚ ਡੇਢ ਮਹੀਨਾ ਮੇਰੇ ਨਾਲ ਬੈਠੇ ਰਹੇ। ਪੰਥ ਬਾਰੇ ਵਿਚਾਰ ਕਰਦੇ ਰਹੇ। ਉਨਾਂ ਨੂੰ ਕਦੇ ਗੁੱਸੇ ਵਿੱਚ ਨਹੀਂ ਦੇਖਿਆ। ਬਾਦਲ ਇੱਕ ਆਲ ਰਾਊਂਡਰ ਸ਼ਖਸੀਅਤ ਸਨ। ਸੁਖਬੀਰ ਸਿੰਘ ਬਾਦਲ ਵੱਡੇ ਬਾਦਲ ਦੇ ਗੁਣ ਧਾਰਨ ਕਰਕੇ ਪੰਥ ਦੀ ਸੇਵਾ ਕਰਨ।


ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਬਾਦਲ ਦੇ ਜਾਣ ਨਾਲ ਪੰਜਾਬ ਹੀ ਨਹੀਂ ਸਗੋਂ ਪੂਰੇ ਦੇਸ਼ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।ਸਿੱਖ ਪੰਥ ਨੇ ਇੱਕ ਸੱਚਾ ਸਿਪਾਹੀ ਗੁਆ ਲਿਆ ਹੈ, ਦੇਸ਼ ਨੇ ਇੱਕ ਦੇਸ਼ ਭਗਤ ਗੁਆ ਲਿਆ ਹੈ। ਏਨੇ ਬੁਢਾਪੇ ਵਿੱਚ ਜਾਣਾ ਤੇ ਪਿੱਛੇ ਕੋਈ ਦੁਸ਼ਮਣ ਨਾ ਹੋਵੇ ਬਹੁਤ ਔਖਾ ਹੈ।। ਜਦੋਂ ਵੀ ਮੈਂ ਉਨ੍ਹਾਂ ਨੂੰ ਮਿਲਿਆ ਮੈਂ ਉਨ੍ਹਾਂ ਤੋਂ ਸੇਧ ਲੈ ਕੇ ਗਿਆ ।ਮਹਾਂ ਮਾਨਵ ਤੋਂ ਇਲਾਵਾ ਕੋਈ ਵੀ ਸਹੀ ਰਾਏ ਨਹੀਂ ਦਿੰਦਾ।ਪੰਜ ਵਾਰ ਮੁੱਖ ਮੰਤਰੀ ਬਣੇ, ਕਈ ਰਿਕਾਰਡ ਬਣਾਏ। ਉਨ੍ਹਾਂ ਨੇ ਨਵੇਂ ਪੰਜਾਬ ਦੀ ਨੀਂਹ ਰੱਖੀ।ਉਨ੍ਹਾਂ ਨੇ ਪਿੰਡ ਵਿੱਚ ਮਸਜਿਦ, ਗੁਰਦੁਆਰਾ ਅਤੇ ਮੰਦਰ ਬਣਾਇਆ। ਉਹ ਸਭ ਤੋਂ ਵੱਧ ਜੇਲ੍ਹ ਵਿਚ ਰਹਿਣ ਵਾਲੇ ਸਨ।ਐਮਰਜੈਂਸੀ ਦੇ ਵਿਰੁੱਧ ਬਾਦਲ ਚੱਟਾਨ ਵਾਂਗ ਖੜ੍ਹੇ ਸਨ। ਉਨ੍ਹਾਂ ਹਮੇਸ਼ਾ ਦੇਸ਼ ਦੇ ਹਿੱਤਾਂ ਲਈ ਯੋਗਦਾਨ ਪਾਇਆ।

error: Content is protected !!