‘ਮਾਰਨਾ ਹੈ ਤਾਂ ਉਂਜ ਮਾਰ ਦਿਓ, ਇਸ ਦਿਨ ਲਈ ਮੈਡਲ ਜਿੱਤੇ ਸੀ’, ਮਹਿਲਾ ਪਹਿਲਵਾਨਾਂ ਦਾ ਦੋਸ਼, ਨਸ਼ੇ ਵਿਚ ਪੁਲਿਸ ਨੇ ਕੀਤੀ ਧੱਕਾ-ਮੁੱਕੀ, ਕੱਢੀਆਂ ਗਾਲ੍ਹਾਂ

‘ਮਾਰਨਾ ਹੈ ਤਾਂ ਉਂਜ ਮਾਰ ਦਿਓ, ਇਸ ਦਿਨ ਲਈ ਮੈਡਲ ਜਿੱਤੇ ਸੀ’, ਮਹਿਲਾ ਪਹਿਲਵਾਨਾਂ ਦਾ ਦੋਸ਼, ਨਸ਼ੇ ਵਿਚ ਪੁਲਿਸ ਨੇ ਕੀਤੀ ਧੱਕਾ-ਮੁੱਕੀ, ਕੱਢੀਆਂ ਗਾਲ੍ਹਾਂ


ਵੀਓਪੀ ਬਿਊਰੋ, ਨੈਸ਼ਨਲ-ਮਾਰਨਾ ਹੈ ਤਾਂ ਉਂਝ ਹੀ ਮਾਰ ਦਿਓ। ਅਸੀਂ ਦੇਸ਼ ਲਈ ਮੈਡਲ ਲੈ ਕੇ ਆਏ ਹਾਂ। ਸਾਡੇ ਨਾਲ ਅਪਰਾਧੀਆਂ ਵਰਗਾ ਸਲੂਕ ਹੋ ਰਿਹਾ ਹੈ। ਕੀ ਇਹ ਦਿਨ ਦੇਖਣ ਲਈ ਅਸੀਂ ਮੈਡਲ ਲੈ ਕੇ ਆਏ ? ਇਹ ਪ੍ਰਗਟਾਵਾ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਨੂੰ ਜਿਨਸੀ ਸ਼ੋਸ਼ਣ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਜੰਤਰ ਮੰਤਰ ਉਤੇ ਧਰਨਾ ਲਾਈ ਬੈਠੇ ਪਹਿਲਵਾਨਾਂ ਨੇ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਧਰਨੇ ਦੌਰਾਨ ਪੁਲਿਸ ਨੇ ਰਾਤ ਨੂੰ ਉਨ੍ਹਾਂ ਨਾਲ ਹੱਥੋਪਾਈ ਕੀਤੀ। ਝੜਪ ਦੌਰਾਨ ਦੋ ਪਹਿਲਵਾਨ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿਚ ਵਿਨੇਸ਼ ਫੋਗਾਟ ਦਾ ਭਰਾ ਵੀ ਸ਼ਾਮਲ ਦੱਸਿਆ ਜਾਂਦਾ ਹੈ। ਪਹਿਲਵਾਨਾਂ ਨੇ ਦਾਅਵਾ ਕੀਤਾ ਕਿ ਕੁਝ ਪੁਲਿਸ ਮੁਲਾਜ਼ਮਾਂ ਨੇ ਸ਼ਰਾਬ ਪੀ ਕੇ ਉਨ੍ਹਾਂ ਨਾਲ ਧੱਕਾ-ਮੁੱਕੀ ਕੀਤੀ ਤੇ ਗਾਲ੍ਹਾਂ ਕੱਢੀਆਂ।
ਪਹਿਲਵਾਨਾਂ ਨੇ ਦੋਸ਼ ਲਾਇਆ ਕਿ ਲਗਾਤਾਰ ਮੀਂਹ ਪੈਣ ਕਾਰਨ ਉਨ੍ਹਾਂ ਨੇ ਸੌਣ ਲਈ ਮੰਜੇ ਮੰਗਵਾਏ ਸੀ, ਪਰ ਪੁਲਿਸ ਨੇ ਧਰਨੇ ਵਾਲੀ ਥਾਂ ਉਤੇ ਪਹੁੰਚਣ ਤੋਂ ਪਹਿਲਾਂ ਹੀ ਰੋਕ ਲਿਆ। ਇਸ ਤੋਂ ਬਾਅਦ ਪਹਿਲਵਾਨਾਂ ਅਤੇ ਪੁਲਿਸ ਵਿਚਾਲੇ ਹੱਥੋਪਾਈ ਹੋ ਗਈ। ਇਸ ਤੋਂ ਦੁਖੀ ਵਿਨੇਸ਼ ਫੋਗਾਟ ਅੱਧੀ ਰਾਤ ਪ੍ਰੈਸ ਕਾਨਫਰੰਸ ਵਿੱਚ ਰੋਣ ਲੱਗ ਪਈ। ਉਨ੍ਹਾਂ ਕਿਹਾ ਕਿ ਅਸੀਂ ਦੇਸ਼ ਲਈ ਮੈਡਲ ਲੈ ਕੇ ਆਏ ਹਾਂ ਅਤੇ ਸਾਡੇ ਨਾਲ ਅਪਰਾਧੀਆਂ ਵਰਗਾ ਸਲੂਕ ਕੀਤਾ ਜਾ ਰਿਹਾ ਹੈ।


ਵਿਨੇਸ਼ ਫੋਗਾਟ ਨੇ ਦਿੱਲੀ ਪੁਲਿਸ ‘ਤੇ ਗੰਭੀਰ ਦੋਸ਼ ਲਗਾਏ ਹਨ। ਉਸ ਨੇ ਕਿਹਾ, “ਸਾਡੇ ਗੱਦੇ ਮੀਂਹ ਕਾਰਨ ਗਿੱਲੇ ਹੋ ਗਏ। ਇਸ ਲਈ ਫੋਲਡਿੰਗ ਬੈੱਡਾਂ ਦਾ ਆਰਡਰ ਦਿੱਤਾ ਸੀ। ਸਾਡੇ ਕੋਲ ਸੌਣ ਲਈ ਵੀ ਥਾਂ ਨਹੀਂ ਹੈ। ਪਰ ਜਦੋਂ ਅਸੀਂ ਫੋਲਡਿੰਗ ਬੈੱਡ ਲਿਆਉਣ ਲੱਗੇ ਤਾਂ ਦਿੱਲੀ ਪੁਲਿਸ ਅਧਿਕਾਰੀ ਨੇ ਸਾਨੂੰ ਰੋਕ ਦਿੱਤਾ। ਅਸੀਂ ਆਪਣੇ ਮਾਣ-ਸਨਮਾਨ ਲਈ ਲੜ ਰਹੇ ਹਾਂ। ਜੇ ਮਾਰਨਾ ਹੀ ਹੈ ਤਾਂ ਉਂਜ ਹੀ ਮਾਰ ਦਿਓ, ਕੀ ਅਸੀਂ ਇਸ ਦਿਨ ਲਈ ਮੈਡਲ ਲੈ ਕੇ ਆਏ ਸੀ? ਜੇਕਰ ਅਜਿਹਾ ਹੋਣਾ ਹੈ ਤਾਂ ਅਸੀਂ ਚਾਹਾਂਗੇ ਕਿ ਕੋਈ ਵੀ ਖਿਡਾਰੀ ਤਮਗਾ ਨਾ ਲਿਆਵੇ।’
ਪੁਲਿਸ ਨੇ ਹਾਲਾਂਕਿ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਇਸ ਦੌਰਾਨ ਪੂਨੀਆ ਨੇ ਕਿਸਾਨਾਂ ਤੇ ਉਨ੍ਹਾਂ ਦੇ ਆਗੂਆਂ ਨੂੰ ਵੀਰਵਾਰ ਸਵੇਰੇ ਧਰਨੇ ਵਾਲੀ ਥਾਂ ਇਕੱਤਰ ਹੋਣ ਦਾ ਸੱਦਾ ਦਿੱਤਾ ਹੈ। ਵਿਨੇਸ਼ ਫੋਗਾਟ ਤੇ ਹੋਰਨਾਂ ਮਹਿਲਾ ਪਹਿਲਵਾਨਾਂ ਨੇ ਭਰੇ ਮਨ ਨਾਲ ਕਿਹਾ ਕਿ ਕੀ ਉਨ੍ਹਾਂ ਦੇਸ਼ ਵਾਸਤੇ ਤਗ਼ਮੇ ਇਸੇ ਦਿਨ ਲਈ ਜਿੱਤੇ ਸਨ।
ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਦੇ ਆਗੂ ਸੋਮਨਾਥ ਭਾਰਤੀ ਸਣੇ ਕੁਝ ਹੋਰ ਲੋਕ ਦੇਰ ਰਾਤ ਧਰਨੇ ਵਾਲੀ ਥਾਂ ਮੰਜੇ ਲੈ ਕੇ ਪੁੱਜੇ ਸਨ। ਇਸ ਦੌਰਾਨ ਪੁਲਿਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਧਰਨੇ ਉਤੇ ਬੈਠੇ ਪਹਿਲਵਾਨਾਂ ਨਾਲ ਤਕਰਾਰ ਹੋ ਗਈ।
ਪਹਿਲਵਾਨ ਬਜਰੰਗ ਪੂਨੀਆ ਨੇ ਕਿਹਾ ਕਿ ਪੁਲਿਸ ਨੇ ਉਨ੍ਹਾਂ ਨਾਲ ਬਦਸਲੂਕੀ ਤੇ ਕੁੱਟਮਾਰ ਕੀਤੀ। ਸੋਸ਼ਲ ਮੀਡੀਆ ਉਤੇ ਵੀਡੀਓ ਵਿੱਚ ਕੁਝ ਪ੍ਰਦਰਸ਼ਨਕਾਰੀ ਪਹਿਲਵਾਨ ਪੁਲਿਸ ਮੁਲਾਜ਼ਮਾਂ ਉਤੇ ਨਸ਼ੇ ਵਿਚ ਦੋ ਪਹਿਲਵਾਨਾਂ ਉਤੇ ਹਮਲਾ ਕੀਤੇ ਜਾਣ ਦਾ ਦੋਸ਼ ਲਾਉਂਦੇ ਸੁਣਦੇ ਹਨ।ਬਜਰੰਗ ਪੂਨੀਆ ਦੇ ਨਜ਼ਦੀਕੀ ਰਿਸ਼ਤੇਦਾਰ ਦੁਸ਼ਯੰਤ ਤੇ ਰਾਹੁਲ ਦੇ ਸਿਰ ’ਤੇ ਸੱਟਾਂ ਲੱਗੀਆਂ ਹਨ।

error: Content is protected !!