ਕੈਨੇਡਾ ‘ਚ ਕਬੱਡੀ ਐਸੋਸੀਏਸ਼ਨ ਚਲਾਉਣ ਵਾਲੇ ਪੰਜਾਬੀ ‘ਤੇ ਹਮਲਾ, ਦੋ ਗੋਲੀਆਂ ਵੱਜੀਆਂ, ਪਿਛਲੇ ਦਿਨੀਂ ਹੀ ਅਮਰੀਕਾ ‘ਚ ਤਿੰਨ ਪੰਜਾਬੀ ਨੌਜਵਾਨਾਂ ਦੇ ਹੋ ਚੁੱਕੇ ਨੇ ਕਤਲ

ਕੈਨੇਡਾ ‘ਚ ਕਬੱਡੀ ਐਸੋਸੀਏਸ਼ਨ ਚਲਾਉਣ ਵਾਲੇ ਪੰਜਾਬੀ ‘ਤੇ ਹਮਲਾ, ਦੋ ਗੋਲੀਆਂ ਵੱਜੀਆਂ, ਪਿਛਲੇ ਦਿਨੀਂ ਹੀ ਅਮਰੀਕਾ ‘ਚ ਤਿੰਨ ਪੰਜਾਬੀ ਨੌਜਵਾਨਾਂ ਦੇ ਹੋ ਚੁੱਕੇ ਨੇ ਕਤਲ

ਵੀਓਪੀ ਬਿਊਰੋ -ਵਿਦੇਸ਼ਾਂ ਵਿੱਚ ਵਸੇ ਪੰਜਾਬੀਆਂ ਉਪਰ ਹਮਲੇ ਤੇ ਗੋਲੀਬਾਰੀ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਪਹਿਲਾਂ ਜਿੱਥੇ ਅਮਰੀਕਾ ਵਿੱਚ ਪਿੱਛਲੇ ਦੋ-ਤਿੰਨ ਦਿਨਾਂ ਵਿੱਚ ਹੀ 3 ਪੰਜਾਬੀ ਨੌਜਵਾਨਾਂ ਦਾ ਕਤਲ ਕਰ ਦਿੱਤਾ ਗਿਆ ਹੁਣ ਇਸ ਤਰ੍ਹਾਂ ਦੀ ਹੀ ਹਮਲਾ ਕਰਨ ਦੀ ਮਾੜੀ ਖਬਰ ਕੈਨੇਡਾ ਤੋਂ ਸਾਹਮਣੇ ਆਈ ਹੈ।

ਕੈਨੇਡਾ ਵਿੱਚ ਨੈਸ਼ਨਲ ਕਬੱਡੀ ਐਸੋਸੀਏਸ਼ਨ ਦੇ ਮੁੱਖ ਕਾਰਜਕਾਰੀ ਨੀਟੂ ਕੰਗ ਨੂੰ ਗੋਲੀ ਮਾਰਨ ਦੀ ਸੂਚਨਾ ਮਿਲੀ ਹੈ। ਇਹ ਘਟਨਾ ਕੈਨੇਡਾ ਦੇ ਵੈਨਕੂਵਰ ਦੇ ਸਰੀ ‘ਚ ਵਾਪਰੀ। ਨਿੰਟੂ ਕੰਗ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਸ ਨੂੰ ਦੋ ਗੋਲੀਆਂ ਲੱਗੀਆਂ ਹਨ। ਘਟਨਾ ਉਸ ਸਮੇਂ ਵਾਪਰੀ ਜਦੋਂ ਨੀਟੂ ਤਿਆਰ ਹੋ ਕੇ ਘਰੋਂ ਜਾ ਰਿਹਾ ਸੀ। ਇਸ ਘਟਨਾ ਨੂੰ ਪੰਜਾਬ ਦੇ ਕਬੱਡੀ ਗੈਂਗਸਟਰਵਾਦ ਨਾਲ ਜੋੜਿਆ ਜਾ ਰਿਹਾ ਹੈ। ਇਹ ਸਾਰਾ ਮਾਮਲਾ ਸੀਸੀਟੀਵੀ ‘ਚ ਕੈਦ ਹੋ ਗਿਆ ਹੈ।

ਵਿਦੇਸ਼ਾਂ ‘ਚ ਪੰਜਾਬੀਆਂ ‘ਤੇ ਗੋਲੀਬਾਰੀ ਦੀ ਇਹ ਲਗਾਤਾਰ ਤੀਜੀ ਘਟਨਾ ਹੈ। ਇਸ ਤੋਂ ਪਹਿਲਾਂ ਕਪੂਰਥਲਾ ਨੇੜੇ ਪਿੰਡ ਜਲਾਲ ਭੁਲਾਣਾ ਦੇ ਵਸਨੀਕ 30 ਸਾਲਾ ਨੌਜਵਾਨ ਦੀ ਵਾਸ਼ਿੰਗਟਨ ਸਟੇਟ ਦੇ ਵੈਨਕੂਵਰ ਸ਼ਹਿਰ ਵਿੱਚ ਲੁਟੇਰਿਆਂ ਨਾਲ ਮੁਕਾਬਲੇ ਦੌਰਾਨ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ। ਦੂਜੇ ਪਾਸੇ ਬੁੱਧਵਾਰ ਨੂੰ ਹੀ ਸੁਲਤਾਨਪੁਰ ਲੋਧੀ ਦੇ ਪਿੰਡ ਬਿਧੀਪੁਰ ਦੇ ਦੋ ਸਕੇ ਭਰਾਵਾਂ ਦੀ ਗੋਲੀਆਂ ਲੱਗਣ ਨਾਲ ਮੌਤ ਹੋ ਗਈ।

error: Content is protected !!