ਕਿਤੇ ਤੁਸੀਂ ਵੀ ਨਾ ਹੋ ਜਾਵੋ ਹਨੀਟਰੈਪ ਦੇ ਸ਼ਿਕਾਰ, ਵਿਅਕਤੀ ਨੇ ਦੱਸੀ ਹੱਡਬੀਤੀ, ਕਹਿੰਦਾ ਕੁੜੀਆਂ ਨੇ ਕੱਪੜੇ ਉਤਾਰ ਕੇ ਬਣਾ ਲਈ ਵੀਡੀਓ, ਫਿਰ ਸ਼ੁਰੂ ਹੋਈ ਅਸਲੀ ਖੇਡ

ਕਿਤੇ ਤੁਸੀਂ ਵੀ ਨਾ ਹੋ ਜਾਵੋ ਹਨੀਟਰੈਪ ਦੇ ਸ਼ਿਕਾਰ, ਵਿਅਕਤੀ ਨੇ ਦੱਸੀ ਹੱਡਬੀਤੀ, ਕਹਿੰਦਾ ਕੁੜੀਆਂ ਨੇ ਕੱਪੜੇ ਉਤਾਰ ਕੇ ਬਣਾ ਲਈ ਵੀਡੀਓ, ਫਿਰ ਸ਼ੁਰੂ ਹੋਈ ਅਸਲੀ ਖੇਡ


ਵੀਓਪੀ ਬਿਊਰੋ, ਅਬੋਹਰ-ਅੱਜ-ਕੱਲ੍ਹ ਕਈ ਸ਼ਾਤਿਰ ਲੋਕ ਠੱਗੀਆਂ ਦੇ ਨਵੇਂ ਨਵੇਂ ਰਾਹ ਲੱਭ ਕੇ ਆਮ ਜਨਤਾ ਨੂੰ ਸ਼ਿਕਾਰ ਬਣਾ ਰਹੇ ਹਨ। ਅਜਿਹੀ ਹੀ ਘਟਨਾ ਫਾਜ਼ਿਲਕਾ ਦੇ ਪਿੰਡ ਫਤਹਿਗੜ੍ਹ ਦੇ ਰਹਿਣ ਵਾਲੇ ਵਿਅਕਤੀ ਨਾਲ ਵਾਪਰੀ। ਉਸ ਨੇ ਸਾਰੀ ਹੱਡਬੀਤੀ ਪੁਲਿਸ ਨੂੰ ਦੱਸੀ ਤੇ ਲੋਕਾਂ ਨੂੰ ਵੀ ਜਾਗਰੂਕ ਰਹਿਣ ਦੀ ਅਪੀਲ ਕੀਤੀ ਤਾਂ ਜੋ ਉਹ ਵੀ ਅਜਿਹੀ ਠੱਗੀ ਦੇ ਸ਼ਿਕਾਰ ਨਾ ਹੋ ਜਾਣ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਫਾਜ਼ਿਲਕਾ ਦੇ ਪਿੰਡ ਫਤਹਿਗੜ੍ਹ ਦੇ ਰਹਿਣ ਵਾਲੇ 55 ਸਾਲਾ ਜਗਤਾ ਸਿੰਘ ਪੁੱਤਰ ਇੰਦਰ ਸਿੰਘ ਨੇ ਕਿਹਾ ਕਿ ਉਸ ਦੀ ਪਿੰਡ ਕੰਧਵਾਲਾ ਅਮਰਕੋਟ ਦੀ ਸੁਰਿੰਦਰ ਕੌਰ ਨਾਲ ਜਾਣ-ਪਛਾਣ ਸੀ। ਉਹ ਪਿੰਡ ਉਸ ਪਿੰਡ ਵਿਚ ਆਪਣੇ ਰਿਸ਼ਤੇਦਾਰਾਂ ਕੋਲ ਗਿਆ ਤੇ ਉਧਰੋਂ ਸੁਰਿੰਦਰ ਕੌਰ ਨੂੰ ਮਿਲਣ ਚਲਾ ਗਿਆ। ਜਿਥੇ ਉਸ ਨੇ ਇਕ ਕੁੜੀ ਦਾ ਰਿਸ਼ਤਾ ਕਰਵਾਉਣ ਦੀ ਗੱਲ ਕਹੀ ਸੀ।


ਸ਼ਿਕਾਇਤਕਰਤਾ ਨੇ ਕਿਹਾ ਕਿ ਅਪ੍ਰੈਲ ਵਿਚ ਉਕਤ ਔਰਤ ਨੇ ਉਸ ਨੂੰ ਫੋਨ ਕਰ ਕੇ ਘਰ ਬੁਲਾਇਆ। ਜਦੋਂ ਉਹ ਉਥੇ ਪਹੁੰਚਿਆ ਤਾਂ ਸੁਰਿੰਦਰ ਕੌਰ ਉਸ ਨੂੰ ਇਕ ਵੱਖਰੇ ਕਮਰੇ ਵਿਚ ਲੈ ਗਈ। ਹਾਲੇ ਗੱਲਾਂ ਕਰ ਰਹੇ ਸਨ ਕਿ ਉਥੇ ਕਿਰਪਾਲ ਸਿੰਘ ਆ ਗਿਆ ਤੇ ਫੋਨ ਕੱਢ ਕੇ ਉਸ ਦੀ ਵੀਡੀਓ ਬਣਾਉਣ ਲੱਗਾ। ਇੰਨੇ ਵਿਚ ਉਥੇ ਦੋ ਹੋਰ ਕੁੜੀਆਂ ਆ ਗਈਆਂ। ਜਿਨ੍ਹਾਂ ਨੂੰ ਕਿਰਪਾਲ ਸਿੰਘ ਤੇ ਸੁਰਿੰਦਰ ਕੌਰ ਨੇ ਉਸ ਦੇ ਕੋਲ ਖੜ੍ਹਾ ਕਰ ਦਿੱਤਾ। ਉਨ੍ਹਾਂ ਨੇ ਜਬਰਨ ਕੱਪੜੇ ਉਤਾਰ ਦਿੱਤੇ ਤੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। ਉਨ੍ਹਾਂ ਵਿਚੋਂ ਇਕ ਸੁਰਿੰਦਰ ਕੌਰ ਦੀ ਕੁੜੀ ਤੇ ਦੂਜੀ ਬਿਮਲਾ ਰਾਣੀ ਸੀ। ਵੀਡੀਓ ਬਣਾਉਣ ਤੋਂ ਬਾਅਦ ਅਸਲੀ ਖੇਡ ਸ਼ੁਰੂ ਹੋਈ ਤੇ ਕਿਰਪਾਲ ਸਿੰਘ ਨੇ ਉਸ ਕੋਲੋਂ ਇਕ ਲੱਖ ਰੁਪਏ ਦੀ ਮੰਗ ਕੀਤੀ । ਪੈਸੇ ਨਾ ਦੇਣ ਉਤੇ ਵੀਡੀਓ ਵਾਇਰਲ ਕਰਨ ਦੀ ਧਮਕੀ ਦਿੱਤੀ।
ਉਪਰੰਤ ਉਹ ਰਿਸ਼ਤੇਦਾਰਾਂ ਕੋਲ ਚਲਾ ਗਿਆ ਤੇ ਸਾਰੀ ਗੱਲ ਦੱਸੀ। ਉਥੇ ਉਸ ਨੂੰ ਪਤਾ ਲੱਗਾ ਕਿ ਇਹ ਲੋਕ ਹੋਰਾਂ ਨਾਲ ਵੀ ਅਜਿਹੀਆਂ ਠੱਗੀਆਂ ਕਰ ਚੁੱਕੇ ਹਨ। ਉਪਰੰਤ ਐਸਐਸਪੀ ਫਾਜ਼ਿਲਕਾ ਨੂੰ ਲਿਖਤੀ ਸ਼ਿਕਾਇਤ ਦਿੱਤੀ। ਪੁਲਿਸ ਨੇ ਸੁਰਿੰਦਰ ਕੌਰ ਪਤਨੀ ਲਾਲ ਸਿੰਘ, ਕਿਰਪਾਲ ਸਿੰਘ ਪੁੱਤਰ ਪਹਿਲਵਾਨ ਸਿੰਘ ਤੇ ਬਿਮਲਾ ਰਾਣੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

error: Content is protected !!