ਇਸ ਸ਼ੌਕ ਨੇ 23 ਸਾਲਾ ਮਾਡਲ ਦੀ ਲੈ ਲਈ ਜਾਨ, 2022 ਵਿਚ ਮਿਸ ਯੂਨੀਵਰਸ ਦੇ ਫਾਈਨਲਿਸਟ ਵਿਚ ਸੀ ਸ਼ਾਮਲ

ਇਸ ਸ਼ੌਕ ਨੇ 23 ਸਾਲਾ ਮਾਡਲ ਦੀ ਲੈ ਲਈ ਜਾਨ, 2022 ਵਿਚ ਮਿਸ ਯੂਨੀਵਰਸ ਦੇ ਫਾਈਨਲਿਸਟ ਵਿਚ ਸੀ ਸ਼ਾਮਲ


ਵੀਓਪੀ ਬਿਊਰੋ, ਇੰਟਰਨੈਸ਼ਨਲ : ਸਾਲ 2022 ਦੀ ਮਿਸ ਯੂਨੀਵਰਸ ਫਾਈਨਲਿਸਟ ਅਤੇ ਆਸਟ੍ਰੇਲੀਆਈ ਫੈਸ਼ਨ ਮਾਡਲ ਸਿਏਨਾ ਵੀਰ ਦੇ ਇਸ ਸ਼ੌਕ ਨੇ ਉਸ ਦੀ 23 ਸਾਲ ਦੀ ਉਮਰ ਵਿਚ ਜਾਨ ਲੈ ਲਈ। ਸਿਏਨਾ ਨੂੰ ਘੋੜ ਸਵਾਰੀ ਦੌਰਾਨ ਇਕ ਦੁਰਘਟਨਾ ਦਾ ਸਾਹਮਣਾ ਕਰ ਗਿਆ। ਮੀਡੀਆ ਰਿਪੋਰਟਾਂ ਮੁਤਾਬਕ ਮਾਡਲ ਪਿਛਲੇ ਮਹੀਨੇ ਆਸਟ੍ਰੇਲੀਆ ‘ਚ ਘੋੜਸਵਾਰੀ ਦੌਰਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਸੀ।
ਇਕ ਰਿਪੋਰਟ ਮੁਤਾਬਕ ਆਸਟ੍ਰੇਲੀਆਈ ਫੈਸ਼ਨ ਮਾਡਲ ਸਿਏਨਾ ਵੀਰ 2 ਅਪ੍ਰੈਲ ਨੂੰ ਵਿੰਡਸਰ ਪੋਲੋ ਗਰਾਊਂਡ ‘ਤੇ ਘੋੜੇ ਦੀ ਸਵਾਰੀ ਕਰ ਰਹੀ ਸੀ। ਫਿਰ ਉਹ ਹਾਦਸੇ ਦਾ ਸ਼ਿਕਾਰ ਹੋ ਗਈ। ਰਿਪੋਰਟ ਮੁਤਾਬਕ ਘੋੜਾ ਕੰਟਰੋਲ ਗੁਆ ਬੈਠਾ ਅਤੇ ਜ਼ਮੀਨ ‘ਤੇ ਡਿੱਗ ਗਿਆ। ਜਿਸ ਵਿਚ ਮਾਡਲ ਨੂੰ ਗੰਭੀਰ ਸੱਟਾਂ ਲੱਗੀਆਂ। ਜਲਦਬਾਜ਼ੀ ‘ਚ ਉਹਨਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ, ਜਿੱਥੇ ਉਹਨਾਂ ਨੂੰ ਕਈ ਹਫਤਿਆਂ ਤੱਕ ਵੈਂਟੀਲੇਟਰ ‘ਤੇ ਰੱਖਿਆ ਗਿਆ ਪਰ ਉਨ੍ਹਾਂ ਦੀ ਜਾਨ ਨਹੀਂ ਬਚਾਈ ਜਾ ਸਕੀ।


23 ਸਾਲਾ ਸਿਏਨਾ ਵੀਰ ਦੀ ਮੌਤ ਦੀ ਖਬਰ ਉਸ ਦੇ ਪਰਿਵਾਰ ਵਾਲਿਆਂ ਨੇ ਦਿਤੀ। ਜਾਣਕਾਰੀ ਦਿੰਦਿਆਂ ਉਹਨਾਂ ਦਸਿਆ ਕਿ ਮਾਡਲ ਨੂੰ ਵੈਂਟੀਲੇਟਰ ਤੋਂ ਹਟਾ ਦਿੱਤਾ ਗਿਆ ਹੈ। ਹੁਣ ਉਹ ਸਾਡੇ ਵਿਚਕਾਰ ਨਹੀਂ ਰਹੀ। ਉਨ੍ਹਾਂ ਦੀ ਮਾਡਲਿੰਗ ਏਜੰਸੀ ਸਕੂਪ ਮੈਨੇਜਮੈਂਟ ਨੇ ਵੀ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਅਤੇ ਵੀਰਵਾਰ ਨੂੰ ਇੰਸਟਾਗ੍ਰਾਮ ‘ਤੇ ਉਹਨਾਂ ਦੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ।
ਦੱਸਦੇਈਏ ਕਿ ਸਿਏਨਾ ਵੀਰ ਸਾਲ 2022 ਵਿਚ ਸੁਰਖੀਆਂ ਵਿਚ ਆਈ ਸੀ, ਜਦੋਂ ਉਸ ਨੇ ਆਸਟ੍ਰੇਲੀਅਨ ਮਿਸ ਯੂਨੀਵਰਸ ਮੁਕਾਬਲੇ ਦੇ 27 ਫਾਈਨਲਿਸਟਾਂ ਵਿਚ ਥਾਂ ਬਣਾਈ ਸੀ। ਉਸ ਨੇ ਸਿਡਨੀ ਯੂਨੀਵਰਸਿਟੀ ਤੋਂ ਅੰਗਰੇਜ਼ੀ ਸਾਹਿਤ ਅਤੇ ਮਨੋਵਿਗਿਆਨ ਵਿਚ ਦੋਹਰੀ ਡਿਗਰੀ ਲਈ। ਮੀਡੀਆ ਰਿਪੋਰਟਾਂ ਮੁਤਾਬਕ ਸਿਏਨਾ ਵੀਰ ਯੂਕੇ ਜਾਣ ਦੀ ਯੋਜਨਾ ਬਣਾ ਰਹੀ ਸੀ।
ਆਸਟ੍ਰੇਲੀਅਨ ਫਿਟਨੈਸ ਮਾਡਲ ਘੋੜ ਸਵਾਰੀ ਦੀ ਬਹੁਤ ਸ਼ੌਕੀਨ ਸੀ। ਮਾਡਲ ਦੀ ਮੌਤ ਤੋਂ ਬਾਅਦ ਕਈ ਲੋਕ ਉਸ ਨੂੰ ਸ਼ਰਧਾਂਜਲੀ ਦੇ ਰਹੇ ਹਨ।

error: Content is protected !!