ਮੁਕਤਸਰ ਵਿਚ ਘਰ ਵਿਚੋਂ ਮਿਲੀਆਂ ਪਤੀ-ਪਤਨੀ ਦੀਆਂ ਲਾਸ਼ਾਂ, ਗੋਲ਼ੀਆਂ ਲੱਗਣ ਨਾਲ ਹੋਈ ਹੈ ਮੌਤ, ਪੁਲਿਸ ਕਰ ਰਹੀ ਇਹ ਦਾਅਵਾ

ਮੁਕਤਸਰ ਵਿਚ ਘਰ ਵਿਚੋਂ ਮਿਲੀਆਂ ਪਤੀ-ਪਤਨੀ ਦੀਆਂ ਲਾਸ਼ਾਂ, ਗੋਲ਼ੀਆਂ ਲੱਗਣ ਨਾਲ ਹੋਈ ਹੈ ਮੌਤ, ਪੁਲਿਸ ਕਰ ਰਹੀ ਇਹ ਦਾਅਵਾ


ਵੀਓਪੀ ਬਿਊਰੋ, ਸ੍ਰੀ ਮੁਕਤਸਰ ਸਾਹਿਬ : ਮੁਕਤਸਰ ਤੋਂ ਦਿਲ ਕੰਬਾਊ ਵਾਰਦਾਤ ਸਾਹਮਣੇ ਆਈ ਹੈ। ਭੇਤਭਰੇ ਹਾਲਾਤ ’ਚ ਬੀਤੀ ਰਾਤ ਗੋਲੀ ਲੱਗਣ ਕਾਰਨ ਪਤੀ-ਪਤਨੀ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਸ਼ਹਿਰ ਦੇ ਨਾਕਾ ਨੰਬਰ 7 ’ਤੇ ਰਹਿਣ ਵਾਲੇ ਪਰਮਜੀਤ ਸਿੰਘ ਪੁੱਤਰ ਅਜੈਬ ਸਿੰਘ ਜੋ ਕਿ ਘਰ ’ਚ ਆਪਣੀ ਪਤਨੀ ਸੁਖਜਿੰਦਰ ਕੌਰ ਨਾਲ ਰਹਿੰਦਾ ਸੀ। ਜਦਕਿ ਇਕਲੌਤੀ ਬੇਟੀ ਵਿਆਹੀ ਹੋਈ ਹੈ। ਆਂਢ ਗੁਆਂਢ ਦੇ ਲੋਕਾਂ ਦੇ ਦੱਸਣ ਮੁਤਾਬਕ ਪਰਮਜੀਤ ਸਿੰਘ ਰੋਜ਼ਾਨਾ ਹੀ ਸਵੇਰੇ ਜਲਦੀ ਉੱਠਦੇ ਸਨ ਤੇ ਗਲੀ ’ਚ ਪਾਣੀ ਦਾ ਛਿੜਕਾਅ ਕਰਦੇ ਸਨ ਪਰ ਅੱਜ ਜਦੋਂ ਦਿਨ ਚੜ੍ਹਦੇ ਤੱਕ ਆਪਣੀ ਕੋਠੀ ’ਚੋਂ ਬਾਹਰ ਨਾ ਨਿਕਲੇ ਤਾਂ ਜਦ ਕੁਝ ਜਾਣ ਪਛਾਣ ਵਾਲੇ ਲੋਕਾਂ ਨੇ ਘਰ ਜਾ ਕੇ ਦੇਖਿਆ ਕਿ ਉਹ ਦੋਵੇਂ ਮ੍ਰਿਤਕ ਪਏ ਸਨ ਤੇ ਦੋਵਾਂ ਦੀ ਮੌਤ ਗੋਲੀ ਲੱਗਣ ਨਾਲ ਹੋਈ ਹੈ।


ਇਸ ਵਾਰਦਾਤ ਦਾ ਪਤਾ ਸ਼ਨਿਚਰਵਾਰ ਸਵੇਰੇ ਲੱਗਣ ’ਤੇ ਆਂਢ ਗੁਆਂਢ ਨੇ ਇਸਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਨੇ ਮੌਕੇ ’ਤੇ ਪੁੱਜ ਕੇ ਦੋਵੇਂ ਲਾਸ਼ਾਂ ਨੂੰ ਕਬਜ਼ੇ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਦਾ ਕਹਿਣਾ ਹੈ ਕਿ ਪਰਮਜੀਤ ਨੇ ਆਪਣੇ ਲਾਇਸੈਂਸੀ ਹਥਿਆਰ ਨਾਲ ਪਹਿਲਾਂ ਪਤਨੀ ਨੂੰ ਗੋਲ਼ੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਤੇ ਫਿਰ ਖੁਦ ਨੂੰ ਗੋਲੀ ਮਾਰ ਲਈ। ਦੱਸਿਆ ਜਾ ਿਰਹਾ ਹੈ ਕਿ ਪਰਮਜੀਤ ਡਿਪਰੈਸ਼ਨ ਦਾ ਸ਼ਿਕਾਰ ਸੀ।

error: Content is protected !!