ਅਮਰੀਕਾ ਤੋਂ ਭਾਰਤ ਆਈ 62 ਸਾਲਾ ਔੜਤ ਨੂੰ  32 ਸਾਲਾ ਟੂਰਿਸਟ ਗਾਈਡ ਨਾਲ ਦੋਸਤੀ ਕਰਨੀ ਪਈ ਮਹਿੰਗੀ, ਪਹਿਲਾਂ ਆਗਰਾ ਤੇ ਫਿਰ ਦਿੱਲੀ ਵਿਚ ਕੀਤਾ ਜਬਰ ਜਨਾਹ

ਅਮਰੀਕਾ ਤੋਂ ਭਾਰਤ ਆਈ 62 ਸਾਲਾ ਔੜਤ ਨੂੰ  32 ਸਾਲਾ ਟੂਰਿਸਟ ਗਾਈਡ ਨਾਲ ਦੋਸਤੀ ਕਰਨੀ ਪਈ ਮਹਿੰਗੀ, ਪਹਿਲਾਂ ਆਗਰਾ ਤੇ ਫਿਰ ਦਿੱਲੀ ਵਿਚ ਕੀਤਾ ਜਬਰ ਜਨਾਹ


ਵੀਓਪੀ ਬਿਊਰੋ, ਨੈਸ਼ਨਲ-ਅਮਰੀਕਾ ਤੋਂ ਭਾਰਤ ਘੁੰਮਣ ਆਈ ਇਕ 62 ਸਾਲਾ ਅਮਰੀਕੀ ਔਰਤ ਨਾਲ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਦੋਸ਼ ਇਕ ਟੂਰਿਸਟ ਗਾਈਡ ਉਤੇ ਲੱਗੇ ਹਨ। ਪੂਰਬੀ ਦਿੱਲੀ ਦੇ ਵਿਵੇਕ ਵਿਹਾਰ ਇਲਾਕੇ ‘ਚ ਉਕਤ ਔਰਤ ਨਾਲ ਜਬਰ ਜਨਾਹ ਹੋਇਆ। ਪੀੜਤਾ ਦੀ ਸ਼ਿਕਾਇਤ ‘ਤੇ ਵਿਵੇਕ ਵਿਹਾਰ ਥਾਣਾ ਪੁਲਿਸ ਨੇ ਐੱਫਆਈਆਰ ਦਰਜ ਕਰ ਕੇ 32 ਸਾਲਾ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ।


ਪੁਲਿਸ ਨੇ ਦੱਸਿਆ ਕਿ ਪੀੜਤਾ 2019 ਤੋਂ 2022 ਦਰਮਿਆਨ ਕਈ ਵਾਰ ਭਾਰਤ ਆਈ ਸੀ। ਉਸ ਨੂੰ ਘੁੰਮਣ ਲਈ ਸ਼ਾਹਦਰਾ ਤੋਂ ਟੂਰਿਸਟ ਗਾਈਡ ਬੁੱਕ ਕਰਵਾਇਆ ਸੀ। ਦੋਹਾਂ ਵਿਚਕਾਰ ਦੋਸਤੀ ਹੋ ਗਈ। ਬਜ਼ੁਰਗ ਜਦੋਂ ਵੀ ਭਾਰਤ ਆਉਂਦੀ ਤਾਂ ਉਹੀ ਗਾਈਡ ਬੁੱਕ ਕਰ ਲੈਂਦੀ ਸੀ, ਹੌਲੀ-ਹੌਲੀ ਦੋਹਾਂ ਵਿਚ ਨੇੜਤਾ ਵਧਦੀ ਗਈ। ਮੁਲਜ਼ਮ ਨੇ ਵਿਆਹ ਦੇ ਬਹਾਨੇ ਪਹਿਲਾਂ ਆਗਰਾ ਅਤੇ ਫਿਰ ਦਿੱਲੀ ਵਿੱਚ ਬਜ਼ੁਰਗ ਨਾਲ ਜਬਰ ਜਨਾਹ ਕੀਤਾ। ਪੁਲਿਸ ਨੇ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ। ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

error: Content is protected !!