ਸੜਕ ਕੰਢੇ ਬੱਸ ਦੀ ਉਡੀਕ ਕਰਦੇ ਲੋਕਾਂ ਉਤੇ ਚੜ੍ਹੀ ਰੇਂਜ ਰੋਵਰ, 13 ਲੋਕਾਂ ਨੂੰ ਦਰੜਿਆ, ਪੰਜ ਦੀ ਹੋਈ ਮੌਤ, 200 ਫੁੱਟ ਤਕ ਉਲਟ ਬਾਜ਼ੀਆਂ ਖਾਂਦੀ ਪਲਟੀ

ਸੜਕ ਕੰਢੇ ਬੱਸ ਦੀ ਉਡੀਕ ਕਰਦੇ ਲੋਕਾਂ ਉਤੇ ਚੜ੍ਹੀ ਰੇਂਜ ਰੋਵਰ, 13 ਲੋਕਾਂ ਨੂੰ ਦਰੜਿਆ, ਪੰਜ ਦੀ ਹੋਈ ਮੌਤ, 200 ਫੁੱਟ ਤਕ ਉਲਟ ਬਾਜ਼ੀਆਂ ਖਾਂਦੀ ਪਲਟੀ


ਵੀਓਪੀ ਬਿਊਰੋ, ਇੰਟਰਨੈਸ਼ਨਲ-ਸੜਕ ਕੰਢੇ ਬੱਸ ਦੀ ਉਡੀਕ ਕਰਦੇ ਲੋਕਾਂ ਉਤੇ ਅਚਾਨਕ ਇਕ ਐਸਯੂਵੀ ਕਾਰ ਆ ਚੜ੍ਹੀ। ਕੁੱਲ 15 ਲੋਕਾਂ ਨੂੰ ਕਾਰ ਨੇ ਆਪਣੀ ਲਪੇਟ ਵਿਚ ਲਿਆ, ਜਿਨ੍ਹਾਂ ਵਿਚੋਂ ਅੱਠ ਜਣਿਆਂ ਦੀ ਮੌਤ ਹੋ ਗਈ ਹੈ। ਟੱਕਰ ਤੋਂ ਬਾਅਦ ਐਸਯੂਵੀ ਕਾਰ 200 ਫੁੱਟ ਤਕ ਉਲਟ ਬਾਜ਼ੀਆਂ ਖਾਂਦੀ ਪਲਟ ਗਈ। ਇਹ ਹਾਦਸਾ ਅਮਰੀਕਾ ਦੇ ਟੈਕਸਾਸ ਦੇ ਸਰਹੱਦੀ ਕਸਬੇ ਬ੍ਰਾਊਂਸਵਿਲੇ ਵਿੱਚ ਐਤਵਾਰ ਨੂੰ ਇੱਕ ਸ਼ਰਨਾਰਥੀ ਕੈਂਪ ਦੇ ਬਾਹਰ ਬੱਸ ਸਟਾਪ ਉਤੇ ਵਾਪਰਿਆ। ਬ੍ਰਾਊਂਸਵਿਲੇ ਪੁਲਿਸ ਦੇ ਜਾਂਚ ਅਧਿਕਾਰੀ ਮਾਰਟਿਨ ਸੈਂਡੋਵਲ ਨੇ ਦੱਸਿਆ ਕਿ ਇਹ ਹਾਦਸਾ ਸਥਾਨਕ ਸਮੇਂ ਅਨੁਸਾਰ ਸਵੇਰੇ 8:30 ਵਜੇ ਵਾਪਰਿਆ। ਬੱਸ ਸਟਾਪ ‘ਤੇ ਬੈਠਣ ਦੀ ਕੋਈ ਵਿਵਸਥਾ ਨਹੀਂ ਸੀ ਅਤੇ ਲੋਕ ਸੜਕ ਦੇ ਕਿਨਾਰੇ ਬੈਠੇ ਬੱਸ ਦੀ ਉਡੀਕ ਕਰ ਰਹੇ ਸਨ। ਹਾਦਸੇ ਦਾ ਸ਼ਿਕਾਰ ਹੋਏ ਜ਼ਿਆਦਾਤਰ ਲੋਕ ਵੈਨੇਜ਼ੁਏਲਾ ਦੇ ਸਨ।


ਇਸ ਘਟਨਾ ਦੀ ਜੋ ਵੀਡੀਓ ਸਾਹਮਣੇ ਆਈ ਹੈ, ਉਸ ‘ਚ ਦੇਖਿਆ ਜਾ ਸਕਦਾ ਕਿ ਇਕ SUV (ਰੇਂਜ ਰੋਵਰ) ਬੱਸ ਸਟਾਪ ‘ਤੇ ਲੋਕਾਂ ਉਤੇ ਚੜ੍ਹ ਜਾਂਦੀ ਹੈ। ਪੀੜਤ ਇੱਕ ਰੈਣ ਬਸੇਰੇ ਵਿੱਚ ਰਾਤ ਬਿਤਾਉਣ ਤੋਂ ਬਾਅਦ ਡਾਊਨਟਾਊਨ ਬ੍ਰਾਊਂਸਵਿਲੇ ਵਾਪਸ ਜਾਣ ਲਈ ਬੱਸ ਦੀ ਉਡੀਕ ਕਰ ਰਹੇ ਸਨ
ਲੋਕਾਂ ਨੂੰ ਦਰੜਨ ਤੋਂ ਬਾਅਦ SUV ਪਲਟ ਗਈ ਅਤੇ ਲਗਭਗ 200 ਫੁੱਟ (60 ਮੀਟਰ) ਤੱਕ ਪਲਟੀਆਂ ਖਾਂਦੀ ਰਹੀ। ਉਨ੍ਹਾਂ ਦੱਸਿਆ ਕਿ ਸਟੈਂਡ ‘ਤੇ ਖੜ੍ਹੇ ਲੋਕਾਂ ਤੋਂ ਕਰੀਬ 30 ਫੁੱਟ (9 ਮੀਟਰ) ਦੂਰ ਫੁੱਟਪਾਥ ‘ਤੇ ਪੈਦਲ ਜਾ ਰਹੇ ਕੁਝ ਲੋਕ ਵੀ ਹਾਦਸੇ ਦੀ ਲਪੇਟ ‘ਚ ਆ ਗਏ ਹਨ | ਉਨ੍ਹਾਂ ਦੱਸਿਆ ਕਿ ਘਟਨਾ ਤੋਂ ਬਾਅਦ ਡਰਾਈਵਰ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਨੇ ਉਸ ਨੂੰ ਕਾਬੂ ਕਰ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ।

error: Content is protected !!