ਤਿੰਨ ਲੱਖ ਦੇ ਲਾਲਚ ਵਿਚ ਜਨਮ ਤੋਂ ਚਾਰ ਦਿਨਾਂ ਬਾਅਦ ਹੀ ਮਾਂ ਨੇ ਵੇਚ ਦਿੱਤਾ ਬੱਚਾ

ਤਿੰਨ ਲੱਖ ਦੇ ਲਾਲਚ ਵਿਚ ਜਨਮ ਤੋਂ ਚਾਰ ਦਿਨਾਂ ਬਾਅਦ ਹੀ ਮਾਂ ਨੇ ਵੇਚ ਦਿੱਤਾ ਬੱਚਾ


ਵੀਓਪੀ ਬਿਊਰੋ, ਤਿਰੂਵਨੰਤਪੁਰਮ : ਬੱਚੇ ਨੂੰ ਜਨਮ ਦੇ ਚਾਰ ਦਿਨਾਂ ਬਾਅਦ ਹੀ ਕਲਯੁਗੀ ਮਾਂ ਨੇ ਤਿੰਨ ਲੱਖ ਰੁਪਏ ਵਿਚ ਵੇਚ ਦਿੱਤਾ। ਕੇਰਲ ਪੁਲਿਸ ਨੇ ਮਾਮਲੇ ਵਿਚ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਦੱਸਿਆ ਕਿ ਤਿਰੂਵਨੰਤਪੁਰਮ ਵਿੱਚ ਇੱਕ ਜੋੜੇ ਨੂੰ ਆਪਣੇ ਨਵਜੰਮੇ ਬੱਚੇ ਨੂੰ ਤਿੰਨ ਲੱਖ ਰੁਪਏ ਵਿੱਚ ਵੇਚਣ ਤੋਂ ਬਾਅਦ ਇੱਕ ਔਰਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।


ਦਰਅਸਲ, ਜ਼ਿਲ੍ਹਾ ਬਾਲ ਭਲਾਈ ਕਮੇਟੀ (ਸੀਡਬਲਯੂਸੀ) ਨੇ ਬੱਚੇ ਨੂੰ ਵੇਚੇ ਜਾਣ ਦੀ ਸੂਚਨਾ ਥੰਮਪਨੂਰ ਪੁਲਿਸ ਨੂੰ ਦਿੱਤੀ ਸੀ, ਜਿਸ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਵਿੱਚ ਕਾਰਵਾਈ ਕਰਦੇ ਹੋਏ ਇੱਕ ਔਰਤ ਨੂੰ ਬੱਚਾ ਵੇਚਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਜ਼ਿਕਰਯੋਗ ਹੈ ਕਿ ਬੱਚੇ ਨੂੰ ਵੇਚਣ ਦੀ ਇਹ ਘਟਨਾ 21 ਅਪ੍ਰੈਲ ਨੂੰ ਸਾਹਮਣੇ ਆਈ ਸੀ।
ਪੁਲਿਸ ਨੇ ਪੀਟੀਆਈ ਨੂੰ ਦੱਸਿਆ ਕਿ ਕਾਂਜੀਰਾਮਕੁਲਮ ਦੀ ਰਹਿਣ ਵਾਲੀ 36 ਸਾਲਾ ਔਰਤ ਨੂੰ ਐਤਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਔਰਤ ਨੇ ਬੱਚੇ ਨੂੰ ਜਨਮ ਤੋਂ ਚਾਰ ਦਿਨ ਬਾਅਦ ਸ਼ਹਿਰ ਦੇ ਇੱਕ ਜੋੜੇ ਨੂੰ ਤਿੰਨ ਲੱਖ ਰੁਪਏ ਵਿੱਚ ਵੇਚ ਦਿੱਤਾ। ਇਸ ਸਮੇਂ ਜ਼ਿਲ੍ਹਾ ਬਾਲ ਭਲਾਈ ਕਮੇਟੀ ਨੂੰ ਬੱਚੇ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਬੱਚੇ ਦਾ ਜਨਮ ਅਪ੍ਰੈਲ ਦੇ ਪਹਿਲੇ ਹਫ਼ਤੇ ਹੋਇਆ ਸੀ।

error: Content is protected !!