ਲੈਫਟੀਨੈਂਟ ਕਰਨਲ ਦੇ ਘਰੋਂ ਮਿਲੀ ਲਾਸ਼, ਪੁਲਿਸ ਦਾ ਕਹਿਣਾ, ਮਾਮਲਾ ਕਤਲ ਦਾ ਹੈ ਜਾਂ ਖ਼ੁਦਕੁਸ਼ੀ ਦਾ, ਹਾਲੇ ਕਹਿਣਾ ਔਖਾ

ਲੈਫਟੀਨੈਂਟ ਕਰਨਲ ਦੇ ਘਰੋਂ ਮਿਲੀ ਲਾਸ਼, ਪੁਲਿਸ ਦਾ ਕਹਿਣਾ, ਮਾਮਲਾ ਕਤਲ ਦਾ ਹੈ ਜਾਂ ਖ਼ੁਦਕੁਸ਼ੀ ਦਾ, ਹਾਲੇ ਕਹਿਣਾ ਔਖਾ


ਵੀਓਪੀ ਬਿਊਰੋ, ਜਲੰਧਰ : ਮਾਡਲ ਟਾਊਨ ਸਥਿਤ ਲੈਫਟੀਨੈਂਟ ਕਰਨਲ ਦੇ ਘਰੋਂ ਲਾਸ਼ ਮਿਲਣ ਕਾਰਨ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਲੈਫਟੀਨੈਂਟ ਕਰਨਲ ਬੀਐਸ ਥਿੰਦ ਨੇ ਦੱਸਿਆ ਕਿ ਮੰਗਲਵਾਰ ਸਵੇਰੇ ਗੁਆਂਢੀਆਂ ਨੇ ਉਨ੍ਹਾਂ ਨੂੰ ਸੂਚਨਾ ਦਿੱਤੀ ਕਿ ਉਨ੍ਹਾਂ ਦੇ ਘਰ ‘ਚ ਕਿਸੇ ਦੀ ਲਾਸ਼ ਪਈ ਹੈ। ਕਰਨਲ ਮੌਕੇ ‘ਤੇ ਪਹੁੰਚੇ ਤਾਂ ਦੇਖਿਆ ਕਿ ਲਾਸ਼ ਉਸ ਦੇ ਕਿਰਾਏਦਾਰ ਸੁਖਜਿੰਦਰ ਸਿੰਘ ਦੀ ਹੈ। ਥਾਣਾ ਛੇ ਦੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ। ਥਾਣਾ ਇੰਚਾਰਜ ਦਵਿੰਦਰ ਕੁਮਾਰ ਨੇ ਦੱਸਿਆ ਕਿ ਲਾਸ਼ ਮਿਲਣ ਦੀ ਸੂਚਨਾ ਮਿਲਦਿਆਂ ਹੀ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਮਾਮਲਾ ਕਤਲ ਦਾ ਹੈ ਜਾਂ ਖੁਦਕੁਸ਼ੀ ਦਾ, ਇਸ ਦੀ ਪੁਸ਼ਟੀ ਨਹੀਂ ਹੋ ਸਕੀ ਹੈ। ਥਾਣਾ ਇੰਚਾਰਜ ਨੇ ਦੱਸਿਆ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਪਤਾ ਲੱਗੇਗਾ।


ਕਰਨਲ ਨੇ ਦੱਸਿਆ ਕਿ ਦਿੱਲੀ ਦਾ ਰਹਿਣ ਵਾਲਾ ਸੁਖਜਿੰਦਰ ਪਿਛਲੇ ਇਕ ਸਾਲ ਤੋਂ ਆਪਣੇ ਮਕਾਨ ਵਿੱਚ ਕਿਰਾਏ ‘ਤੇ ਰਹਿ ਰਿਹਾ ਸੀ ਅਤੇ ਮਾਡਲ ਟਾਊਨ ਵਿੱਚ ਇਕ ਪ੍ਰਾਈਵੇਟ ਰੈਸਟੋਰੈਂਟ ਵਿਚ ਸ਼ੈੱਫ ਦਾ ਕੰਮ ਕਰਦਾ ਸੀ। ਕਰਨਲ ਨੇ ਦੱਸਿਆ ਕਿ ਸੁਖਜਿੰਦਰ ਅਕਸਰ ਸ਼ਰਾਬ ਪੀ ਕੇ ਘਰ ਪਰਤਦਾ ਸੀ। ਬੀਤੀ ਰਾਤ ਸ਼ਰਾਬੀ ਸੁਖਜਿੰਦਰ ਨੂੰ ਉਸ ਦਾ ਦੋਸਤ ਘਰ ਛੱਡ ਕੇ ਗਿਆ ਸੀ।

error: Content is protected !!