ਕਿਰਾਏ ਉਤੇ ਰਹਿੰਦਿਆਂ ਮਕਾਨ ਮਾਲਕ ਨਾਲ ਬਣਾ ਲਏ ਨਾਜਾਇਜ਼ ਸਬੰਧ, ਪਤੀ ਰੋਕਣ ਲੱਗਾ ਤਾਂ ਦਰਿੰਦਗੀ ਦੀਆਂ ਹੱਦਾਂ ਕਰ ਦਿੱਤੀਆਂ ਪਾਰ, ਚੁੰਨੀ ਗਲ਼ ਵਿਚ ਪਾ ਕੇ…

ਕਿਰਾਏ ਉਤੇ ਰਹਿੰਦਿਆਂ ਮਕਾਨ ਮਾਲਕ ਨਾਲ ਬਣਾ ਲਏ ਨਾਜਾਇਜ਼ ਸਬੰਧ, ਪਤੀ ਰੋਕਣ ਲੱਗਾ ਤਾਂ ਦਰਿੰਦਗੀ ਦੀਆਂ ਹੱਦਾਂ ਕਰ ਦਿੱਤੀਆਂ ਪਾਰ, ਚੁੰਨੀ ਗਲ਼ ਵਿਚ ਪਾ ਕੇ…


ਵੀਓਪੀ ਬਿਊਰੋ, ਮਥੁਰਾ—ਇੱਥੋਂ ਦੇ ਗੋਵਿੰਦ ਨਗਰ ਥਾਣਾ ਖੇਤਰ ‘ਚ ਕਿਰਾਏ ਦੇ ਮਕਾਨ ਵਿਚ ਰਹਿੰਦਿਆਂ ਇਕ ਮਹਿਲਾ ਨੇ ਮਕਾਨ ਮਾਲਕ ਨਾਲ ਨਾਜਾਇਜ਼ ਸਬੰਧ ਬਣਾ ਲਏ। ਸ਼ੱਕ ਹੋਣ ਉਤੇ ਪਤੀ ਨੇ ਰੋਕਿਆ ਤਾਂ ਪਤਨੀ ਨੇ ਪ੍ਰੇਮੀ ਨੇ ਮਿਲ ਕੇ ਰਾਹ ਵਿਚ ਰੋੜਾ ਬਣੇ ਪਤੀ ਦੀ ਹੱਤਿਆ ਕਰ ਦਿੱਤੀ ਤੇ ਮਾਮਲਾ ਖੁਦਕੁਸ਼ੀ ਦਾ ਦੱਸਣ ਲੱਗੀ। ਪੁਲਿਸ ਜਾਂਚ ‘ਚ ਸਾਹਮਣੇ ਆਇਆ ਹੈ ਕਿ ਨੌਜਵਾਨ ਦਾ ਕਤਲ ਉਸ ਦੀ ਪਤਨੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਕੀਤਾ ਹੈ। ਪੁਲਿਸ ਨੇ ਸੋਮਵਾਰ ਨੂੰ ਨੌਜਵਾਨ ਦੀ ਪਤਨੀ ਅਤੇ ਉਸ ਦੇ ਪ੍ਰੇਮੀ ਨੂੰ ਗ੍ਰਿਫਤਾਰ ਕਰ ਲਿਆ। ਮਥੁਰਾ ਦੇ ਸੀਨੀਅਰ ਪੁਲਿਸ ਸੁਪਰਡੈਂਟ ਸ਼ੈਲੇਸ਼ ਕੁਮਾਰ ਪਾਂਡੇ ਨੇ ਦੱਸਿਆ ਕਿ 3 ਮਈ ਦੀ ਰਾਤ ਨੂੰ ਗੋਵਿੰਦ ਨਗਰ ਥਾਣਾ ਖੇਤਰ ਦੇ ਕਸਬੇ ‘ਚ ਹੀਰਾ ਸੈਣੀ ਨਾਂ ਦੇ ਨੌਜਵਾਨ ਨੇ ਖੁਦਕੁਸ਼ੀ ਕਰ ਲਈ ਸੀ। ਸੂਚਨਾ ਮਿਲਣ ‘ਤੇ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੋਸਟਮਾਰਟਮ ਰਿਪੋਰਟ ‘ਚ ਨੌਜਵਾਨ ਦੇ ਕਤਲ ਦਾ ਮਾਮਲਾ ਆਇਆ ਸਾਹਮਣੇ। ਪਰਿਵਾਰ ਵਾਲਿਆਂ ਨੇ ਨੌਜਵਾਨ ਦੀ ਹੱਤਿਆ ਦਾ ਦੋਸ਼ ਲਗਾਇਆ ਸੀ। ਜਦਕਿ ਹੀਰਾ ਸੈਣੀ ਦੀ ਪਤਨੀ ਉਸਨੂੰ ਖੁਦਕੁਸ਼ੀ ਦੱਸ ਰਹੀ ਸੀ।
ਉਹਨਾਂ ਦੱਸਿਆ ਕਿ ਐਸ.ਪੀ ਸਿਟੀ ਅਤੇ ਸੀ.ਓ ਸਿਟੀ ਦੀ ਅਗਵਾਈ ਵਿੱਚ ਪੁਲਿਸ ਥਾਣਾ ਗੋਵਿੰਦ ਨਗਰ ਨੇ ਸ਼ਲਾਘਾਯੋਗ ਕੰਮ ਕਰਦੇ ਹੋਏ ਇਸ ਸਾਰੀ ਘਟਨਾ ਦਾ ਪਰਦਾਫਾਸ਼ ਕੀਤਾ।


ਸੀਨੀਅਰ ਪੁਲਿਸ ਕਪਤਾਨ ਨੇ ਦੱਸਿਆ ਕਿ ਜਦੋਂ ਹੀਰਾ ਦੀ ਪਤਨੀ ਨੇ ਇਸ ਨੂੰ ਖੁਦਕੁਸ਼ੀ ਕਿਹਾ, ਉਸੇ ਸਮੇਂ ਪੁਲਿਸ ਨੂੰ ਸ਼ੱਕ ਹੋ ਗਿਆ।ਪੁਲਿਸ ਨੂੰ ਸਖਤੀ ਨਾਲ ਪੁੱਛਗਿੱਛ ‘ਚ ਹੀਰਾ ਦੀ ਪਤਨੀ ਨੇ ਦੱਸਿਆ ਕਿ ਉਹ ਆਪਣੇ ਪਤੀ ਅਤੇ ਬੱਚੇ ਨਾਲ ਕਿਰਾਏ ਦੇ ਕਮਰੇ ‘ਚ ਰਹਿੰਦੀ ਸੀ। ਇਸ ਦੌਰਾਨ ਉਸ ਦੇ ਮਕਾਨ ਮਾਲਕ ਗੌਰਵ ਨਾਲ ਪ੍ਰੇਮ ਸਬੰਧ ਬਣ ਗਏ। ਜਿਸ ਕਾਰਨ ਦੋਵਾਂ ਵਿਚਾਲੇ ਨੇੜਤਾ ਵਧ ਗਈ। ਜਿਸ ਦੀ ਸੂਚਨਾ ‘ਤੇ ਹੀਰਾ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਜਿਸ ਤੋਂ ਬਾਅਦ ਦੋਵਾਂ ਵਿਚਾਲੇ ਝਗੜਾ ਸ਼ੁਰੂ ਹੋ ਗਿਆ। ਇਸ ਤੋਂ ਬਾਅਦ ਉਸ ਦੇ ਪ੍ਰੇਮੀ ਗੌਰਵ ਨੇ ਮਿਲ ਕੇ ਦੁਪੱਟੇ ਨਾਲ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਫਿਰ ਲਾਸ਼ ਨੂੰ ਖੁਦਕੁਸ਼ੀ ਦਿਖਾਉਣ ਲਈ ਅਜਿਹੀ ਕਹਾਣੀ ਬਣਾਈ। ਐਸਐਸਪੀ ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

error: Content is protected !!