ਬਿਲਬੋਰਡ ਉਤੇ ਛਾਈ ਦਿਲਜੀਤ ਤੇ ਨਿਮਰਤ ਖਹਿਰਾ ਦੀ ‘ਜੋੜੀ’, ਹੁਣ ‘ਚਮਕੀਲਾ’ ਵੀ ਹੋਵੇਗੀ ਰਿਲੀਜ਼, ਅਦਾਲਤ ਨੇ ਰੋਕ ਹਟਾਈ

ਬਿਲਬੋਰਡ ਉਤੇ ਛਾਈ ਦਿਲਜੀਤ ਤੇ ਨਿਮਰਤ ਖਹਿਰਾ ਦੀ ‘ਜੋੜੀ’, ਹੁਣ ‘ਚਮਕੀਲਾ’ ਵੀ ਹੋਵੇਗੀ ਰਿਲੀਜ਼, ਅਦਾਲਤ ਨੇ ਰੋਕ ਹਟਾਈ

ਵੀਓਪੀ ਬਿਊਰੋ, ਚੰਡੀਗੜ੍ਹ-ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਤੇ ਪੰਜਾਬੀ ਗਾਇਕਾ ਨਿਮਰਤ ਖਹਿਰਾ ਦੀ ‘ਜੋੜੀ’ ਲੋਕਾਂ ਦੇ ਦਿਲਾਂ ਉਤੇ ਰਾਜ ਕਰ ਰਹੀ ਹੈ। ਫਿਲਰ ਜੋੜੀ ਭਾਰਤ ਵਿਚ ਹੀ ਨਹੀਂ ਸਗੋਂ ਵਿਦੇਸ਼ਾਂ ਵਿਚ ਵੀ ਬਹੁਤ ਪਸੰਦ ਕੀਤੀ ਜਾ ਰਹੀ ਹੈ। ਉਧਰ, ਹੁਣ ਅਦਾਲਤ ਵੱਲੋਂ ਦਿਲਜੀਤ ਦੋਸਾਂਝ ਸਟਾਰਰ ਫਿਲਮ ਚਮਕੀਲਾ ਉਤੋਂ ਵੀ ਰੋਕ ਹਟਾ ਦਿੱਤੀ ਗਈ ਹੈ।
ਦੱਸਦੇਈਏ ਫਿਲਮ ਜੋੜੀ ਨੂੰ ਭਾਰਤ ‘ਚ ਹੀ ਨਹੀਂ ਸਗੋਂ ਵਿਦੇਸ਼ਾਂ ‘ਚ ਵੀ ਭਾਰੀ ਹੁੰਗਾਰਾ ਮਿਲ ਰਿਹਾ ਹੈ। ਦਰਅਸਲ ਅਮਰੀਕਾ ਦੀ ਇੱਕ ਬਿਲਬੋਰਡ ਦੀ ਅਧਿਕਾਰਤ ਵੈੱਬਸਾਈਟ ‘ਤੇ ਦਿਲਜੀਤ-ਨਿਮਰਤ ਦੀ ਫਿਲਮ ਦੀ ਖਬਰ ਪਬਲਿਸ਼ ਹੋਈ ਹੈ। ਇਸ ਖ਼ਬਰ ‘ਚ ਲਿਖਿਆ ਹੋਇਆ ਹੈ ਕਿ ਵਾਇਰਲ ਕੋਚੇਲਾ ਸਟਾਰ ਦਿਲਜੀਤ ਦੋਸਾਂਝ ਦੀ ਹੁਣ ਅਮਰੀਕਾ ਵਿੱਚ ਵੀ ਇੱਕ ਹਿੱਟ ਫਿਲਮ ਹੈ। ਇਸ ਫਿਲਮ ਨੇ ਹਫਤੇ ਦੇ ਅੰਤ ਵਿੱਚ 125 ਸਕ੍ਰੀਨਾਂ ਤੋਂ $734,000 ਦੀ ਕਮਾਈ ਕੀਤੀ।


ਉਧਰ, ਲੁਧਿਆਣਾ ਦੀ ਅਦਾਲਤ ‘ਚ ਚੱਲ ਰਹੀ ਬਾਲੀਵੁੱਡ ਦੇ ਮਸ਼ਹੂਰ ਗਾਇਕ ਅਮਰ ਸਿੰਘ ਚਮਕੀਲਾ ਦੀ ਬਾਇਓਪਿਕ ਫਿਲਮ ‘ਤੇ ਲੱਗੀ ਰੋਕ ਹਟਾ ਲਈ ਗਈ ਹੈ। ਰਿਲਾਇੰਸ ਐਂਟਰਟੇਨਮੈਂਟ ਵੱਲੋਂ ਲੜ ਰਹੇ ਵਕੀਲ ਨੇ ਇਸ ਦੀ ਪੁਸ਼ਟੀ ਕੀਤੀ ਹੈ।ਹੁਣ ਬਾਲੀਵੁੱਡ ਵੱਲੋਂ ਅਮਰ ਸਿੰਘ ਚਮਕੀਲਾ ‘ਤੇ ਬਣੀ ਫਿਲਮ ਜਲਦ ਹੀ ਰਿਲੀਜ਼ ਕਰ ਦਿੱਤੀ ਜਾਵੇਗੀ।


ਇਸ ਤੋਂ ਪਹਿਲਾਂ ਲੁਧਿਆਣਾ ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ ਕਰਦੇ ਹੋਏ ਰਿਲਾਇੰਸ ਇੰਟਰਟੇਨਮੈਂਟ, ਇਮਤਿਆਜ਼ ਅਲੀ ਨਿਰਮਾਤਾ, ਅਭਿਨੇਤਾ ਦਲਜੀਤ ਦੋਸਾਂਝ, ਅਭਿਨੇਤਰੀ ਪਰਿਣੀਤੀ ਚੋਪੜਾ ਅਤੇ ਮ੍ਰਿਤਕ ਗਾਇਕ ਅਮਰ ਸਿੰਘ ਚਮਕੀਲਾ ਦੀ ਪਤਨੀ ਗੁਰਮੇਲ ਨੂੰ ਅਮਰ ਸਿੰਘ ਚਮਕੀਲਾ ਅਤੇ ਬੀਬੀ ਅਮਰਜੋਤ ਕੌਰ ’ਤੇ ਬਾਇਓਪਿਕ (ਫਿਲਮ) ਦੇ ਪ੍ਰਸਾਰਣ, ਰਿਲੀਜ਼, ਅਪਲੋਡ, ਸਟ੍ਰੀਮਿੰਗ ਨਾਲ ਰੋਕ ਲਗਾ ਦਿੱਤੀ ਸੀ। ਹੁਣ ਇਸ ਫਿਲਮ ਦੀ ਰਿਲੀਜ਼ ਦਾ ਰਾਹ ਵੀ ਪੱਧਰਾ ਹੋ ਗਿਆ ਹੈ।

error: Content is protected !!