ਪੰਜਾਬੀ ਗਾਇਕਾ ਜੋਤੀ ਨੂਰਾਂ ਵੀਡੀਆ ਜਾਰੀ ਕਰ ਦੱਸਿਆ ਜਾਨ ਨੂੰ ਖ਼ਤਰਾ, ਕਿਹਾ- ਜੇ ਮੈਨੂੰ ਨੂੰ ਕੁਝ ਹੁੰਦਾ ਹੈ ਤਾਂ ਇਹ ਬੰਦਾ ਹੋਵੇਗਾ ਜ਼ਿੰਮੇਵਾਰ

ਪੰਜਾਬੀ ਗਾਇਕਾ ਜੋਤੀ ਨੂਰਾਂ ਵੀਡੀਆ ਜਾਰੀ ਕਰ ਦੱਸਿਆ ਜਾਨ ਨੂੰ ਖ਼ਤਰਾ, ਕਿਹਾ- ਜੇ ਮੈਨੂੰ ਨੂੰ ਕੁਝ ਹੁੰਦਾ ਹੈ ਤਾਂ ਇਹ ਬੰਦਾ ਹੋਵੇਗਾ ਜ਼ਿੰਮੇਵਾਰ

ਵੀਓਪੀ ਬਿਊਰੋ, ਜਲੰਧਰ : ਪੰਜਾਬੀ ਗਾਇਕਾ ਜੋਤੀ ਨੂਰਾਂ ਨੇ ਆਪਣੀ ਜਾਨ ਨੂੰ ਖ਼ਤਰਾ ਦੱਸਿਆ ਹੈ। ਉਨ੍ਹਾਂ ਨੇ ਇਸ ਸਬੰਧੀ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਜਾਰੀ ਕੀਤੀ ਹੈ। ਵੀਡੀਓ ’ਚ ਕਿਹਾ ਹੈ ਕਿ ਇਸ ਵੇਲੇ ਜੋਤੀ ਨੂਰਾਂ ਨੂੰ ਆਪਣੇ ਮਾਂ-ਪਿਉ ਦਾ ਵੀ ਸਾਥ ਨਹੀਂ ਮਿਲ ਰਿਹਾ। ਉਸ ਨੇ ਵੀਡੀਓ ’ਚ ਖੁਲਾਸਾ ਕੀਤਾ ਹੈ ਕਿ ਕੁਝ ਲੋਕ ਉਸ ਦੇ ਘਰ ਦੇ ਬਾਹਰ ਘੁੰਮ ਰਹੇ ਹਨ। ਉਸ ਨੂੰ ਡਰ ਹੈ ਕਿ ਇਹ ਲੋਕ ਨੁਕਸਾਨ ਪਹੁੰਚਾਉਣ ਲਈ ਭੇਜੇ ਗਏ ਹਨ। ਵੀਡੀਓ ’ਚ ਉਸ ਨੇ ਆਪਣੇ ਪਤੀ ਕੁਨਾਲ ਪਾਸੀ ਖਿਲਾਫ ਦੋਸ਼ ਲਗਾਏ ਹਨ। ਜੋਤੀ ਨੂਰਾਂ ਨੇ ਕਿਹਾ ਹੈ ਕਿ ਜੇ ਉਸ ਨੂੰ ਕੁਝ ਹੁੰਦਾ ਹੈ ਤਾਂ ਇਸ ਦਾ

ਜ਼ਿੰਮੇਵਾਰ ਪਤੀ ਕੁਨਾਲ ਪਾਸੀ ਹੋਵੇਗਾ। ਇਹ ਵੀਡੀਓ ਉਸ ਨੇ ਵਿਦੇਸ਼ ’ਚ ਬਣਾਈ ਹੈ ਜਿਸ ’ਚ ਕਿਹਾ ਜਾ ਰਿਹਾ ਹੈ ਕਿ ਇਸ ਵੇਲੇ ਭਾਰਤ ’ਚ ਰਾਤ ਇਕ ਵਜੇ ਦਾ ਸਮਾਂ ਹੋਵੇਗਾ। ਜ਼ਿਕਰਯੋਗ ਹੈ ਕਿ ਜੋਤੀ ਨੂਰਾਂ ਦਾ ਬੀਤੇ ਕਈ ਦਿਨਾਂ ਤੋਂ ਆਪਣੇ ਪਤੀ ਕੁਨਾਲ ਪਾਸੀ ਨਾਲ ਵਿਵਾਦ ਚੱਲ ਰਿਹਾ ਹੈ। ਉਨ੍ਹਾਂ ਨੇ ਇਸ ਸਬੰਧੀ ਵੀ ਸੋਸ਼ਲ ਮੀਡੀਆ ਉਤੇ ਵੀਡੀਓ ਜਾਰੀ ਕੀਤੀ ਸੀ।

error: Content is protected !!