ਮਾਤਾ-ਪਿਤਾ ਦੀ ਹੋਈ ਤਾਂ ਦੋ  ਭੈਣਾਂ ਨੇ ਖੁਦ ਨੂੰ ਇਕ ਸਾਲ ਕਮਰੇ ਵਿਚ ਰੱਖਿਆ ਬੰਦ, ਤਾਈ ਨੇ ਦੱਸੀ ਪੂਰੀ ਕਹਾਣੀ, ਪੁਲਿਸ ਨੇ ਚਤੁਰਾਈ ਨਾਲ ਕੱਢਿਆ ਬਾਹਰ

ਮਾਤਾ-ਪਿਤਾ ਦੀ ਹੋਈ ਤਾਂ ਦੋ  ਭੈਣਾਂ ਨੇ ਖੁਦ ਨੂੰ ਇਕ ਸਾਲ ਕਮਰੇ ਵਿਚ ਰੱਖਿਆ ਬੰਦ, ਤਾਈ ਨੇ ਦੱਸੀ ਪੂਰੀ ਕਹਾਣੀ, ਪੁਲਿਸ ਨੇ ਚਤੁਰਾਈ ਨਾਲ ਕੱਢਿਆ ਬਾਹਰ

ਵੀਓਪੀ ਬਿਊਰੋ, ਪਾਣੀਪਤ : ਮਾਤਾ-ਪਿਤਾ ਦੀ ਮੌਤ ਤੋਂ ਬਾਅਦ ਦੋ ਭੈਣਾਂ ਨੇ ਪਿਛਲੇ ਇਕ ਸਾਲ ਤੋਂ ਖੁਦ ਨੂੰ ਇਕ ਘਰ ਵਿਚ ਬੰਦ ਕਰੀ ਰੱਖਿਆ। ਅੱਜ ਗੁਆਂਢੀਆਂ ਨੇ ਘਰ ਨੂੰ ਤਾਲਾ ਲੱਗਿਆ ਦੇਖ ਕੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਖਿੜਕੀ ਰਾਹੀਂ ਕੁੜੀਆਂ ਨਾਲ ਗੱਲ ਕੀਤੀ ਪਰ ਉਨ੍ਹਾਂ ਨੇ ਦਰਵਾਜ਼ਾ ਖੋਲ੍ਹਣ ਤੋਂ ਇਨਕਾਰ ਕਰ ਦਿਤਾ। ਬਾਅਦ ਵਿਚ ਪੁਲਿਸ ਛੱਤ ਰਾਹੀਂ ਘਰ ਵਿਚ ਦਾਖ਼ਲ ਹੋਈ ਅਤੇ ਦੋਵਾਂ ਨੂੰ ਬਾਹਰ ਕੱਢ ਕੇ ਐਂਬੂਲੈਂਸ ਦੀ ਮਦਦ ਨਾਲ ਹਸਪਤਾਲ ਪਹੁੰਚਾਇਆ ਗਿਆ।ਇਹ ਮਾਮਲਾ ਹਰਿਆਣਾ ਦੇ ਪਾਣੀਪਤ ਦਾ ਹੈ।
ਕੈਸਤਾਨ ਮੁਹੱਲੇ ਦੀ ਰਹਿਣ ਵਾਲੀ ਕਮਲਾ ਨੇ ਦੱਸਿਆ ਕਿ ਉਹ ਦੋਵੇਂ ਲੜਕੀਆਂ ਦੀ ਤਾਈ ਲੱਗਦੀ ਹੈ। ਵੱਡੀ ਬੇਟੀ ਸੋਨੀਆ ਦੀ ਉਮਰ 35 ਸਾਲ ਹੈ, ਜਦਕਿ ਛੋਟੀ ਬੇਟੀ ਚਾਂਦਨੀ 34 ਸਾਲ ਦੀ ਹੈ। ਉਸ ਦੇ ਦੇਵਰ ਦੁਲੀਚੰਦ ਦੀ ਕਰੀਬ 10 ਸਾਲ ਪਹਿਲਾਂ ਕੈਂਸਰ ਨਾਲ ਮੌਤ ਹੋ ਗਈ ਸੀ। ਜਦੋਂ ਕਿ ਉਸ ਦੀ ਦਰਾਣੀ ਸ਼ਕੁੰਤਲਾ ਦੀ 5 ਸਾਲ ਪਹਿਲਾਂ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ।


ਮਾਤਾ-ਪਿਤਾ ਦੀ ਮੌਤ ਤੋਂ ਬਾਅਦ ਦੋਵੇਂ ਬੇਟੀਆਂ ਇਕ ਪ੍ਰਾਈਵੇਟ ਕੰਪਨੀ ‘ਚ ਕੰਮ ਕਰਦੀਆਂ ਸਨ। ਪਿਛਲੇ 1 ਸਾਲ ਤੋਂ ਦੋਵਾਂ ਨੇ ਆਪਣੇ ਆਪ ਨੂੰ ਅੰਦਰ ਬੰਦ ਕਰ ਲਿਆ ਸੀ ਜਿਸ ਬਾਰ ਅੱਜ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਨੇ ਦੋਵਾਂ ਬਾਹਰ ਕੱਢ ਹਸਪਤਾਲ ਦਾਖ਼ਲ ਕਰਵਾਇਆ। ਦੋਵਾਂ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਇਹ ਪਤਾ ਕਰਨ ਵਿਚ ਜੁਟੀ ਹੈ ਕਿ ਉਨ੍ਹਾਂ ਦੋਵਾਂ ਨੇ ਅਜਿਹਾ ਕਿਉਂ ਕਿਹਾ।

error: Content is protected !!