ਸੀਸੀਟੀਵੀ ਨੇ ਖੋਲ੍ਹਿਆ ਸ਼ਾਤਿਰ ਨੂੰਹ ਦਾ ਭੇਤ, ਬਿਰਧ ਆਸ਼ਰਮ ਨਾ ਜਾਣ ਉਤੇ ਸੱਸ ਦੀ ਫਰਾਈ ਪੈਨ ਮਾਰ ਮਾਰ ਕੇ ਕਰ’ਤੀ ਹੱਤਿਆ

ਸੀਸੀਟੀਵੀ ਨੇ ਖੋਲ੍ਹਿਆ ਸ਼ਾਤਿਰ ਨੂੰਹ ਦਾ ਭੇਤ, ਬਿਰਧ ਆਸ਼ਰਮ ਨਾ ਜਾਣ ਉਤੇ ਸੱਸ ਦੀ ਫਰਾਈ ਪੈਨ ਮਾਰ ਮਾਰ ਕੇ ਕਰ’ਤੀ ਹੱਤਿਆ

ਵੀਓਪੀ ਬਿਊਰੋ, ਨੈਸ਼ਨਲ-ਦਿੱਲੀ ਵਿਚ ਇਕ ਨੂੰਹ ਨੇ ਆਪਣੀ ਸੱਸ ਦੀ ਫਰਾਈ ਪੈਨ ਮਾਰ ਮਾਰ ਕੇ ਹੱਤਿਆ ਕਰ ਦਿੱਤੀ। ਇਸ ਮਾਮਲੇ ਵਿਚ ਪੁਲਿਸ ਨੇ ਮੁਲਜ਼ਮ ਨੂੰਹ ਨੂੰ ਗ੍ਰਿਫ਼ਤਾਰ ਕਰ ਿਲਆ ਹੈ। ਪੁਲਿਸ ਦਾ ਕਹਿਣਾ ਹੈ ਕਿ ਸ਼ਾਤਿਰ ਔਰਤ ਨੇ ਆਪਣੀ 86 ਸਾਲਾ ਬਜ਼ੁਰਗ ਸੱਸ ਦੀ ਬੇਰਹਿਮੀ ਨਾਲ ਫਰਾਈ ਪੈਨ ਨਾਲ ਮਾਰ ਮਾਰ ਕੇ ਹੱਤਿਆ ਕਰ ਦਿੱਤੀ। ਔਰਤ ਨੇ ਵਾਰਦਾਤ ਨੂੰ ਇੰਨੀ ਸਫ਼ਾਈ ਨਾਲ ਅੰਜਾਮ ਦਿੱਤਾ ਕਿ ਪੁਲਿਸ ਦੇ ਸਾਹਮਣੇ ਹੋਣ ਦੇ ਬਾਵਜੂਦ ਉਸ ਤਕ ਪਹੁੰਚਣ ਨੂੰ 10 ਦਿਨ ਲੱਗ ਗਏ।
ਜਾਣਕਾਰੀ ਅਨੁਸਾਰ ਬੀਤੀ 28 ਅਪ੍ਰੈਲ ਨੂੰ ਦਿੱਲੀ ਦੇ ਨੇਬ ਸਰਾਏ ਇਲਾਕੇ ਤੋਂ ਦਿੱਲੀ ਪੁਲਿਸ ਨੂੰ ਇਕ ਫੋਨ ਆਇਆ। ਫੋਨ ਕਰਨ ਵਾਲੇ ਨੇ ਕਿਹਾ ਸੀ ਕਿ ਮੇਰੇ ਦੋਸਤ ਦੀ ਮਾਂ ਘਰ ਵਿਚ ਡਿੱਗ ਗਈ ਹੈ। ਕਾਫੀ ਖੂਨ ਵਹਿ ਰਿਹਾ ਹੈ। ਸੂਚਨਾ ਤੋਂ ਬਾਅਦ ਜਦੋਂ ਪੁਲਿਸ ਮੌਕੇ ਉਤੇ ਪਹੁੰਚੀ ਤਾਂ ਪਤਾ ਲੱਗਾ ਕਿ 86 ਸਾਲਾ ਬਜ਼ੁਰਗ ਹਾਸ਼ੀ ਸੋਮ ਕੋਲਕਾਤਾ ਦੀ ਰਹਿਣ ਵਾਲੀ ਹੈ। ਉਹ ਆਪਣੇ ਪੁੱਤਰ ਦੇ ਘਰ ਦੇ ਠੀਕ ਸਾਹਮਣੇ ਫਲੈਟ ਵਿਚ ਰਹਿੰਦੀ ਸੀ। ਉਸ ਦੇ ਚਿਹਰੇ ਤੇ ਹੋਰ ਕਈ ਅੰਗਾਂ ਉਤੇ ਸੱਟ ਦੇ ਨਿਸ਼ਾਨ ਸਨ।
ਜਾਂਚ ਦੌਰਾਨ ਪੁਲਿਸ ਨੂੰ ਟੇਬਲ ਉਤੇ ਰੱਖਿਆ ਸੀਸੀਟੀਵੀ ਕੈਮਰਾ ਮਿਲਿਆ। ਜਿਸ ਦਾ ਮੈਮਰੀ ਕਾਰਡ ਪੁਲਿਸ ਨੂੰ ਜਾਂਚ ਲਈ ਬੁਲਾਉਣ ਤੋਂ ਪਹਿਲਾਂ ਕੱਢ ਲਿਆ ਗਿਆ ਸੀ।
ਕਈ ਦਿਨਾਂ ਦੀ ਜਾਂਚ ਤੋਂ ਬਾਅਦ ਜਦੋਂ ਪੁਲਿਸ ਨੇ ਮ੍ਰਿਤਕਾ ਦੇ ਪੁੱਤ ਸੁਰਜੀਤ ਕੋਲੋਂ ਮੈਮਰੀ ਕਾਰਡ ਲੈ ਕੇ ਜਾਂਚ ਕੀਤੀ ਤਾਂ ਉਸ ਵਿਚ ਸੁਰਜੀਤ ਦੀ ਪਤਨੀ ਸ਼ਰਮਿਠਾ ਆਪਣੇ ਸੱਸ ਦੇ ਫਲੈਟ ਵਿਚ ਜਾਂਦੀ ਦਿਖੀ। ਉਸ ਦੇ ਹੱਥ ਵਿਚ ਫਰਾਈ ਪੈਨ ਸੀ। ਉਹ ਸੱਸ ਪਿੱਛੇ ਰਸੋਈ ਵਿਚ ਗਈ, ਜੋ ਸੀਸੀਟੀਵੀ ਦੀ ਰੇਂਜ ਵਿਚ ਨਹੀਂ ਸੀ ਪਰ ਇਸ ਤੋਂ ਬਾਅਦ ਰੌਣ ਦੀ ਆਵਾਜ਼ ਸੁਣਾਈ ਦਿੰਦੀ ਹੈ ਤੇ ਹੋਰ ਵੀ ਆਵਾਜ਼ਾਂ ਆਉਂਦੀਆਂ ਹਨ। ਇਸ ਤੋਂ ਬਾਅਦ ਸ਼ਰਮਿਠਾ ਫਰਾਈ ਪੈਨ ਸਾਫ਼ ਕਰਦੀ ਨਜ਼ਰ ਆਉਂਦੀ ਹੈ।


ਦਿੱਲੀ ਪੁਲਿਸ ਮੁਤਾਬਕ ਪਹਿਲਾਂ ਸੁਰਜੀਤ ਦੀ ਮਾਂ ਉਨ੍ਹਾਂ ਨਾਲ ਹੀ ਰਹਿੰਦੀ ਸੀ ਪਰ ਸ਼ਰਮਿਠਾ ਉਸ ਨੂੰ ਬਿਰਧ ਆਸ਼ਰਮ ਭੇਜਣਾ ਚਾਹੁੰਦੀ ਸੀ। ਇਸ ਤੋਂ ਬਾਅਦ ਸੁਰਜੀਤ ਨੇ ਆਪਣੀ ਮਾਂ ਲਈ ਘਰ ਦੇ ਸਾਹਮਣੇ ਇਕ ਫਲੈਟ ਿਕਰਾਏ ਉਤੇ ਲੈ ਦਿੱਤਾ ਤੇ ਸੀਸੀਟੀਵੀ ਲਾ ਦਿੱਤਾ ਤਾਂ ਜੋ ਮਾਂ ਨੂੰ ਉਹ ਵੇਖਦਾ ਰਹੇ। ਵਾਰਦਾਤ ਵਾਲੇ ਦਿਨ ਸੁਰਜੀਤ ਆਪਣੇ ਕੰਮ ਵਿਚ ਰੁਝਿਆ ਹੋਇਆ ਸੀ। ਇਸ ਕਾਰਨ ਉਸ ਨੇ ਫੁਟੇਜ ਨਹੀਂ ਵੇਖੀ ਸੀ।

error: Content is protected !!