ਨਵਜੋਤ ਸਿੱਧੂ ਦੀ ਪਤਨੀ ਦੀ ਕੈਂਸਰ ਦੀ ਦੂਜੀ ਸਟੇਜ ‘ਚ ਹੋਈ ਪਹਿਲੀ ਕੀਮੋਥੈਰੇਪੀ, ਸਿੱਧੂ ਨੇ ਵੀਡੀਓ ਜਾਰੀ ਕਰ ਕੇ ਕਹੀ ਇਹ ਗੱਲ… 

ਨਵਜੋਤ ਸਿੱਧੂ ਦੀ ਪਤਨੀ ਦੀ ਕੈਂਸਰ ਦੀ ਦੂਜੀ ਸਟੇਜ ‘ਚ ਹੋਈ ਪਹਿਲੀ ਕੀਮੋਥੈਰੇਪੀ, ਸਿੱਧੂ ਨੇ ਵੀਡੀਓ ਜਾਰੀ ਕਰ ਕੇ ਕਹੀ ਇਹ ਗੱਲ…

 

https://twitter.com/sherryontopp/status/1656598266610327561?t=xTkpIdMVPVRlApfWFHy59Q&s=19

ਪਟਿਆਲਾ/ਜਲੰਧਰ (ਵੀਓਪੀ ਬਿਊਰੋ) ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਨੇ ਆਪਣੀ ਪਤਨੀ ਨਵਜੋਤ ਕੌਰ ਲਈ ਪ੍ਰਾਰਥਨਾ ਕੀਤੀ ਹੈ। ਉਸਦੀ ਪਤਨੀ ਡਾ. ਨਵਜੋਤ ਕੌਰ ਕੈਂਸਰ ਦੀ ਦੂਜੀ ਸਟੇਜ ਨਾਲ ਲੜ ਰਹੀ ਹੈ। ਪਿਛਲੇ ਦਿਨੀ ਉਸ ਦੀ ਪਹਿਲੀ ਕੀਮੋਥੈਰੇਪੀ ਕੀਤੀ ਗਈ ਹੈ। 23 ਅਪ੍ਰੈਲ ਨੂੰ ਉਸ ਨੂੰ ਮੁਹਾਲੀ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕੀਤਾ ਗਿਆ ਸੀ। ਡਾ: ਨਵਜੋਤ ਕੌਰ ਨੇ ਆਪਣੇ ਟਵਿੱਟਰ ਅਕਾਉਂਟ ‘ਤੇ ਆਪਣਾ ਤਜਰਬ ਵੀ ਸਾਂਝਾ ਕੀਤਾ ਹੈ।

ਨਵਜੋਤ ਸਿੰਘ ਸਿੱਧੂ ਨੇ ਪੋਸਟ ਨੂੰ ਸਾਂਝਾ ਕੀਤਾ ਅਤੇ ਕਿਹਾ- ਜਦੋਂ ਤੁਸੀਂ ਜ਼ਿੰਦਗੀ ਦੇ ਚੰਗੇ ਅਤੇ ਮਾੜੇ ਨੂੰ ਪਰਮਾਤਮਾ ਦੀ ਕਿਰਪਾ ਨਾਲ ਸਵੀਕਾਰਦੇ ਹੋ, ਤਾਂ ਹਰ ਚੀਜ ਨਦੀ ਦੀ ਤਰ੍ਹਾਂ ਵਹਿੰਦੀ ਹੈ। ਰੱਬ ਦੀ ਰਜ਼ਾ ਵਿੱਚ ਸਹਿਮਤ ਰਹਿਣਾ ਚਾਹੀਦਾ ਹੈ ….

ਡਾ: ਨਵਜੋਤ ਕੌਰ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕਰਦਿਆਂ ਪਹਿਲਾ ਕੀਮੋਥੈਰੇਪੀ ਤਜਰਬਾ ਸਾਂਝਾ ਕੀਤਾ। ਡਾ. ਨਵਜੋਤ ਕੌਰ ਨੇ ਕਿਹਾ – ਪਹਿਲੀ ਕੀਮੋਥੈਰੇਪੀ, ਧਿਆਨ ਨਾਲ ਬ੍ਰਹਮ ਇਲਾਜ ਦਾ ਤਜਰਬਾ ਹੈ। ਇਹ ਸਭ ਤੋਂ ਜ਼ਰੂਰੀ ਵਿਸ਼ਵਵਿਆਪੀ ਚੇਤਨਾ ਨਾਲ ਜੁੜਨਾ ਸਭ ਤੋਂ ਮਹੱਤਵਪੂਰਨ ਹੈ ਤਾਂ ਕਿ ਤੁਹਾਡੀ ਜ਼ਿੰਦਗੀ ਦਾ ਸਫ਼ਰ ਹੈਰਾਨੀਜਨਕ ਹੋ ਜਾਵੇ।

error: Content is protected !!