CBSE ਨੇ ਬਾਰ੍ਹਵੀਂ ਜਮਾਤ ਦਾ ਨਤੀਜਾ ਐਲਾਨਿਆ, 87.33 ਫ਼ੀਸਦੀ ਰਹੀ ਪਾਸ ਦਰ, ਇੱਥੇ ਚੈਕ ਕਰੋ ਨਤੀਜਾ

CBSE ਨੇ ਬਾਰ੍ਹਵੀਂ ਜਮਾਤ ਦਾ ਨਤੀਜਾ ਐਲਾਨਿਆ, 87.33 ਫ਼ੀਸਦੀ ਰਹੀ ਪਾਸ ਦਰ, ਇੱਥੇ ਚੈਕ ਕਰੋ ਨਤੀਜਾ


ਵੀਓਪੀ ਬਿਊਰੋ, ਨੈਸ਼ਨਲ-ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਨੇ 12ਵੀਂ ਜਮਾਤ ਦੀ ਬੋਰਡ ਪ੍ਰੀਖਿਆ ਦੇ ਨਤੀਜੇ ਐਲਾਨ ਦਿੱਤੇ ਹਨ। ਵਿਦਿਆਰਥੀ ਇਸ ਨੂੰ results.cbse.nic.in ਅਤੇ cbseresults.nic.in ਤੋਂ ਇਲਾਵਾ DigiLocker ਅਤੇ UMANG ਐਪਸ ‘ਤੇ ਵੀ ਦੇਖ ਸਕਦੇ ਹਨ। ਵਿਦਿਆਰਥੀ ਰੋਲ ਨੰਬਰ, ਸਕੂਲ ਨੰਬਰ ਅਤੇ ਐਡਮਿਟ ਕਾਰਡ ਆਈਡੀ ਦੀ ਵਰਤੋਂ ਕਰਕੇ ਆਪਣੇ ਅੰਕ ਆਨਲਾਈਨ ਚੈੱਕ ਕਰ ਸਕਦੇ ਹਨ।ਸੀਬੀਐਸਈ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਫਰਵਰੀ, ਮਾਰਚ ਅਤੇ ਅਪ੍ਰੈਲ ਵਿੱਚ ਹੋਈਆਂ ਸਨ। ਇਨ੍ਹਾਂ ਪ੍ਰੀਖਿਆਵਾਂ ਵਿੱਚ 16,96,770 ਵਿਦਿਆਰਥੀ ਬੈਠਣ ਦੇ ਯੋਗ ਸਨ।
ਇਸ ਸਾਲ ਸੀਬੀਐਸਈ 12ਵੀਂ ਬੋਰਡ ਦੀ ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀਆਂ ਦੀ ਫ਼ੀਸਦੀ ਦਰ 87.33 ਫ਼ੀਸਦੀ ਰਹੀ ਹੈ। 99.91% ਦੀ ਪਾਸ ਫ਼ੀਸਦੀ ਦੇ ਨਾਲ ਤ੍ਰਿਵੇਂਦਰਮ CBSE ਕਲਾਸ 12 ਦੇ ਨਤੀਜਿਆਂ ਵਿੱਚ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲਾ ਖੇਤਰ ਹੈਸ ਜਦੋਂ ਕਿ ਪ੍ਰਯਾਗਰਾਜ 78.05 ਫ਼ੀਸਦੀ ਦੇ ਨਾਲ ਸੂਚੀ ਵਿੱਚ ਸਭ ਤੋਂ ਹੇਠਾਂ ਹੈ।
ਇਸ ਸਾਲ, ਕੁੱਲ 16,60,511 ਵਿਦਿਆਰਥੀਆਂ ਨੇ ਸੀਬੀਐਸਈ 12ਵੀਂ ਜਮਾਤ ਦੀ ਬੋਰਡ ਪ੍ਰੀਖਿਆ ਦਿੱਤੀ, ਜਿਨ੍ਹਾਂ ਵਿੱਚੋਂ 14,50,174 ਜਾਂ 87.33 ਫ਼ੀਸਦੀ ਵਿਦਿਆਰਥੀ ਪਾਸ ਹੋਏ ਹਨ। ਪਾਸ ਫ਼ੀਸਦੀ ਦਰ ਘਟੀ ਹੈ। ਪਿਛਲੇ ਸਾਲ ਇਹ 92.71 ਫੀਸਦੀ ਸੀ।


ਸੀਬੀਐਸਈ ਨੇ ਵਿਦਿਆਰਥੀਆਂ ਵਿੱਚ ਨਾਜਾਇਜ਼ ਮੁਕਾਬਲੇਬਾਜ਼ੀ ਨੂੰ ਰੋਕਣ ਲਈ 12ਵੀਂ ਜਮਾਤ ਦੀ ਮੈਰਿਟ ਸੂਚੀ ਪ੍ਰਕਾਸ਼ਿਤ ਨਾ ਕਰਨ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ, ਸੀਬੀਐਸਈ ਨੇ ਪਹਿਲੀ, ਦੂਜੀ ਜਾਂ ਤੀਜੀ ਡਵੀਜ਼ਨ ਨਹੀਂ ਦਿੱਤੀ। ਬੋਰਡ ਨੇ ਕਿਹਾ ਕਿ ਉਹ ਵਿਸ਼ਿਆਂ ਵਿੱਚ ਸਭ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ 0.1 ਪ੍ਰਤੀਸ਼ਤ ਵਿਦਿਆਰਥੀਆਂ ਨੂੰ ਮੈਰਿਟ ਸਰਟੀਫਿਕੇਟ ਪ੍ਰਦਾਨ ਕਰੇਗਾ। ਸੀਬੀਐਸਈ 10ਵੀਂ ਜਮਾਤ ਦੇ ਨਤੀਜੇ ਅਜੇ ਐਲਾਨੇ ਨਹੀਂ ਗਏ ਹਨ। ਨਵੀਨਤਮ ਅਪਡੇਟਾਂ ਲਈ ਇਸ ਲਾਈਵ ਬਲੌਗ ਦਾ ਪਾਲਣ ਕਰੋ।

error: Content is protected !!