ਧਾਰਮਿਕ ਅਸਥਾਨ ‘ਤੇ ਰਹਿੰਦੇ 70 ਸਾਲਾ ਬਜ਼ੁਰਗ ਨੂੰ ਬੇਰਹਿਮੀ ਨਾਲ ਕੁੱਟ-ਕੁੱਟ ਮਾਰ ਸੁੱਟਿਆ

ਧਾਰਮਿਕ ਅਸਥਾਨ ‘ਤੇ ਰਹਿੰਦੇ 70 ਸਾਲਾ ਬਜ਼ੁਰਗ ਨੂੰ ਬੇਰਹਿਮੀ ਨਾਲ ਕੁੱਟ-ਕੁੱਟ ਮਾਰ ਸੁੱਟਿਆ

ਵੀਓਪੀ ਬਿਊਰੋ – ਮੋਗਾ ਜ਼ਿਲੇ ਦੇ ਬਾਘਾਪੁਰਾਣਾ ਦੇ ਪਿੰਡ ਸੇਖਾ ਕਲਾਂ ‘ਚ ਬਾਬਾ ਰੁਖਰ ਦਾਸ ਦੇ ਧਾਰਮਿਕ ਸਥਾਨ ‘ਤੇ ਕੁਝ ਨੌਜਵਾਨਾਂ ਵੱਲੋਂ 70 ਸਾਲਾ ਬਜ਼ੁਰਗ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ। ਇਹ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ।

ਇਸ ਦੇ ਨਾਲ ਹੀ ਬਜ਼ੁਰਗ ਨੂੰ ਬਚਾਉਣ ਆਏ ਬਾਈਕ ਸਵਾਰ ਦੋ ਵਿਅਕਤੀਆਂ ਦੀ ਵੀ ਬਦਮਾਸ਼ਾਂ ਨੇ ਕੁੱਟਮਾਰ ਕੀਤੀ। ਮ੍ਰਿਤਕ ਬਜ਼ੁਰਗ ਸਾਧੂ ਸਿੰਘ ਦਾ ਘਰ ਧਾਰਮਿਕ ਸਥਾਨ ਦੇ ਨੇੜੇ ਹੈ। ਉਹ ਅਕਸਰ ਇਸ ਅਸਥਾਨ ‘ਤੇ ਸੇਵਾ ਕਰਦੇ ਸਨ ਅਤੇ ਕਈ ਵਾਰ ਰਾਤ ਵੀ ਉਥੇ ਰਹਿੰਦੇ ਸਨ।

ਬੁੱਧਵਾਰ ਨੂੰ ਵੀ ਉਹ ਉਥੇ ਹੀ ਰੁਕਿਆ ਅਤੇ ਰਾਤ ਕਰੀਬ 10 ਵਜੇ ਸਾਧੂ ਸਿੰਘ ਨੂੰ ਬਦਮਾਸ਼ਾਂ ਨੇ ਬੁਰੀ ਤਰ੍ਹਾਂ ਕੁੱਟਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਵੀਰਵਾਰ ਨੂੰ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਸ ਗੱਲ ਦਾ ਪਤਾ ਲੱਗਾ। ਇਸ ਦੇ ਨਾਲ ਹੀ ਇਸ ਮਾਮਲੇ ਵਿੱਚ ਬਾਘਾਪੁਰਾਣਾ ਪੁਲਿਸ ਨੇ 4 ਵਿਅਕਤੀਆਂ ਖ਼ਿਲਾਫ਼ ਧਾਰਾ 302, 120ਬੀ, 148, 149 ਤਹਿਤ ਕੇਸ ਦਰਜ ਕੀਤਾ ਹੈ।

error: Content is protected !!