ਸਹੁਰਿਆਂ ਨੇ ਇਥੋਂ ਤਕ ਕਰ ਦਿੱਤਾ ਤੰਗ ਕਿ ਮੌਤ ਨੂੰ ਗਲੇ ਲਾਉਣਾ ਲੱਗਾ ਜ਼ਿਆਦਾ ਆਸਾਨ , ਸਹੁਰਿਆਂ ਰੱਖੀ ਇਹ ਡਿਮਾਂਡ ਤਾਂ ਜਵਾਈ ਨੇ ਜ਼ਹਿਰ ਨਿਗਲ ਕੀਤੀ ਜੀਵਨ ਲੀਲ੍ਹਾ ਖ਼ਤਮ

ਸਹੁਰਿਆਂ ਨੇ ਇਥੋਂ ਤਕ ਕਰ ਦਿੱਤਾ ਤੰਗ ਕਿ ਮੌਤ ਨੂੰ ਗਲੇ ਲਾਉਣਾ ਲੱਗਾ ਜ਼ਿਆਦਾ ਆਸਾਨ , ਸਹੁਰਿਆਂ ਰੱਖੀ ਇਹ ਡਿਮਾਂਡ ਤਾਂ ਜਵਾਈ ਨੇ ਜ਼ਹਿਰ ਨਿਗਲ ਕੀਤੀ ਜੀਵਨ ਲੀਲ੍ਹਾ ਖ਼ਤਮ


ਵੀਓਪੀ ਬਿਊਰੋ, ਅਜਨਾਲਾ : ਅਜਨਾਲਾ ਦੇ ਪਿੰਡ ਜਸਤਰਵਾਲ ਵਿਖੇ ਇਕ ਨੌਜਵਾਨ ਸਹੁਰਿਆਂ ਤੋਂ ਇੰਨਾਂ ਕੁ ਤੰਗ ਹੋ ਗਿਆ ਕਿ ਉਸ ਨੂੰ ਆਪਣੀ ਜਾਨ ਦੇਣੀ ਜ਼ਿਆਦਾ ਆਸਾਨ ਲੱਗੀ। ਨੌਜਵਾਨ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰ ਲਈ ਹੈ। ਮ੍ਰਿਤਕ ਦੀ ਪਛਾਣ ਗੁਰਬੀਰ ਸਿੰਘ ਵਜੋਂ ਹੋਈ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਗੁਰਬੀਰ ਸਿੰਘ ਦਾ ਵਿਆਹ ਪਿੰਡ ਓਠੀਆਂ ਦੀ ਰਹਿਣ ਵਾਲੀ ਇਕ ਲੜਕੀ ਨਾਲ ਹੋਇਆ ਸੀ। ਦੋਵਾਂ ‘ਚ ਅਕਸਰ ਹੀ ਲੜਾਈ ਹੁੰਦੀ ਰਹਿੰਦੀ ਸੀ। ਜਦੋਂ ਵੀ ਇਨ੍ਹਾਂ ਵਿਚਕਾਰ ਲੜਾਈ-ਝਗੜਾ ਹੁੰਦਾ ਤਾਂ ਪਿੰਡ ਦੀ ਪੰਚਾਇਤ ਵਲੋਂ ਇਨ੍ਹਾਂ ਦਾ ਰਾਜ਼ੀਨਾਮਾ ਕਰਵਾਇਆ ਜਾਂਦਾ ਤੇ ਮਾਮਲਾ ਸ਼ਾਂਤ ਕਰਵਾਇਆ ਜਾਂਦਾ।


ਪਿਛਲੇ ਦਿਨੀਂ ਉਸ ਦੇ ਸਹੁਰੇ ਪਰਿਵਾਰ ਵਾਲੇ ਮੁੰਡੇ ਕੋਲੋਂ ਪੈਸਿਆਂ ਦੀ ਮੰਗ ਕਰ ਰਹੇ ਸਨ ਜਿਸ ਤੋਂ ਦੁਖੀ ਹੋ ਕੇ ਬੀਤੇ ਦਿਨੀਂ ਉਕਤ ਨੌਜਵਾਨ ਨੇ ਆਪਣੇ ਸਹੁਰੇ ਘਰ ਹੀ ਜ਼ਹਿਰੀਲੀ ਦਵਾਈ ਨਿਗਲ ਲਈ। ਇਸ ਉਪਰੰਤ ਪਰਿਵਾਰ ਵਾਲਿਆਂ ਵਲੋਂ ਨੌਜਵਾਨ ਨੂੰ ਅੰਮ੍ਰਿਤਸਰ ਦੇ ਹਸਪਤਾਲ ਵਿਖੇ ਇਲਾਜ ਲਈ ਦਾਖ਼ਲ ਕਰਵਾਇਆ ਗਿਆ, ਜਿਥੇ ਜ਼ਿੰਦਗੀ ਮੌਤ ਨਾਲ ਜੂਝਦੇ ਹੋਏ ਉਕਤ ਨੌਜਵਾਨ ਨੇ ਦਮ ਤੋੜ ਦਿੱਤਾ। ਉਧਰ ਇਸ ਘਟਨਾ ਸਬੰਧੀ ਪਰਿਵਾਰਿਕ ਮੈਬਰਾਂ ਵਲੋਂ ਥਾਣਾ ਰਾਜਾਸਾਂਸੀ ਵਿਖੇ ਸਹੁਰੇ ਪਰਿਵਾਰ ਵਿਰੁਧ ਮਾਮਲਾ ਦਰਜ ਕਰਵਾਇਆ ਗਿਆ ਹੈ। ਪੁਲਿਸ ਅਗਲੇਰੀ ਕਾਰਵਾਈ ਅਮਲ ਵਿਚ ਲਿਆ ਰਹੀ ਹੈ।

error: Content is protected !!