Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
May
12
ਮਾਂ ਨੇ ਸੁੱਖਾਂ ਸੁੱਖ ਲਏ ਸੀ ਬੱਚੇ, ਪਿਓ ਨੇ ਜ਼ਮੀਨ ਉਤੇ ਪਟਕ-ਪਟਕ ਮਾਰ’ਤੇ, ਹੁਣ ਜਾਨ ਬਚਾਉਂਦਾ ਲੁਕਦਾ ਫਿਰ ਰਿਹੈ ਮੁਲਜ਼ਮ
Latest News
National
ਮਾਂ ਨੇ ਸੁੱਖਾਂ ਸੁੱਖ ਲਏ ਸੀ ਬੱਚੇ, ਪਿਓ ਨੇ ਜ਼ਮੀਨ ਉਤੇ ਪਟਕ-ਪਟਕ ਮਾਰ’ਤੇ, ਹੁਣ ਜਾਨ ਬਚਾਉਂਦਾ ਲੁਕਦਾ ਫਿਰ ਰਿਹੈ ਮੁਲਜ਼ਮ
May 12, 2023
Voice of Punjab
ਮਾਂ ਨੇ ਸੁੱਖਾਂ ਸੁੱਖ ਲਏ ਸੀ ਬੱਚੇ, ਪਿਓ ਨੇ ਜ਼ਮੀਨ ਉਤੇ ਪਟਕ-ਪਟਕ ਮਾਰ’ਤੇ, ਹੁਣ ਜਾਨ ਬਚਾਉਂਦਾ ਲੁਕਦਾ ਫਿਰ ਰਿਹੈ ਮੁਲਜ਼ਮ
ਵੀਓਪੀ ਬਿਊਰੋ, ਨੈਸ਼ਨਲ-ਬਿਹਾਰ ਦੇ ਗਯਾ ਇਲਾਕੇ ਵਿਚ ਰੂਹ ਕੰਬਾਉਣ ਵਾਲੀ ਵਾਰਦਾਤ ਸਾਹਮਣੇ ਆਈ ਹੈ। ਇਕ ਕਲਯੁਗੀ ਪਿਓ ਨੇ ਆਪਣੇ ਵੰਸ਼ ਦਾ ਹੀ ਨਾਸ਼ ਕਰ ਦਿੱਤਾ। ਉਸ ਨੇ ਆਪਣੇ ਮਾਸੂਮ ਜੁੜਵਾ ਬੱਚਿਆਂ ਦਾ ਕਤਲ ਕਰ ਦਿੱਤਾ। ਇਹ ਘਟਨਾ ਗਯਾ ਸ਼ਹਿਰ ਦੇ ਮਗਧ ਮੈਡੀਕਲ ਥਾਣਾ ਖੇਤਰ ਦੀ ਹੈ। ਮਗਧ ਮੈਡੀਕਲ ਥਾਣਾ ਮੁਖੀ ਸ਼ੈਲੇਸ਼ ਕੁਮਾਰ ਨੇ ਦੱਸਿਆ ਕਿ ਮਗਧ ਕਾਲੋਨੀ ਰੋਡ ਨੰਬਰ-5 ਵਾਸੀ ਦੇਵੇਸ਼ ਸ਼ਰਮਾ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਘਟਨਾ ਮਗਰੋਂ ਮੁਲਜ਼ਮ ਫਰਾਰ ਹੋ ਗਿਆ ਤੇ ਹੁਣ ਆਪਣੀ ਜਾਨ ਬਚਾਉਂਦਾ ਲੁਕਦਾ ਫਿਰ ਰਿਹਾ ਹੈ।
ਜਾਣਕਾਰੀ ਅਨੁਸਾਰ ਮੁਲਜ਼ਮ ਟੈਂਪੂ ਚਲਾਉਣ ਦਾ ਕੰਮ ਕਰਦਾ ਹੈ। ਪਤੀ ਪਤਨੀ ਵਿਚਾਲੇ ਘਰੇਲੂ ਕਲੇਸ਼ ਰਹਿੰਦਾ ਸੀ। ਮੁਲਜ਼ਨ ਨਸ਼ੇੜੀ ਹੈ ਤੇ ਰੋਜ਼ ਸ਼ਰਾਬ ਦੇ ਨਸ਼ੇ ਵਿਚ ਰਹਿੰਦਾ ਸੀ। ਇਸ ਕਾਰਨ ਦੋਵਾਂ ਵਿਚਾਲੇ ਝਗੜਾ ਰਹਿਣ ਲੱਗਾ।
ਵਾਰਦਾਤ ਤੋਂ ਬਾਅਦ ਦੇਵੇਸ਼ ਦੀ ਪਤਨੀ ਨੇ ਦੱਸਿਆ ਕਿ ਉਸ ਦਾ ਪਤੀ ਨਸ਼ੇ ਕਰਨ ਦਾ ਆਦੀ ਹੈ। ਇਸ ਗੱਲੋਂ ਘਰ ਵਿਚ ਕਲੇਸ਼ ਰਹਿੰਦਾ ਸੀ। ਬੀਤੀ ਰਾਤ ਉਸ ਦਾ ਪਤੀ ਸ਼ਰਾਬ ਦੇ ਨਸ਼ੇ ਵਿਚ ਆਇਆ ਸੀ। ਉਸ ਨੇ ਪਹਿਲਾਂ ਉਸ ਨਾਲ ਕੁੱਟਮਾਰ ਕੀਤੀ ਤੇ ਫਿਰ ਦੋਵੇਂ ਬੱਚਿਆਂ ਨੂੰ ਜ਼ਮੀਨ ਉਤੇ ਪਟਕ-ਪਟਕ ਮਾਰ ਦਿੱਤਾ। ਉਸ ਨੇ ਦੱਸਿਆ ਕਿ ਉਸ ਨੇ ਸੁੱਖਾਂ ਸੁਖ ਬੱਚੇ ਲਏ ਸਨ ਪਰ ਦਰਿੰਦੇ ਪਤੀ ਨੇ ਉਸ ਦੇ ਜਿਗਰ ਦੇ ਟੁੱਕੜਿਆਂ ਨੂੰ ਮਾਰ ਮੁਕਾਇਆ।
Post navigation
CBSE ਨੇ ਬਾਰ੍ਹਵੀਂ ਜਮਾਤ ਦਾ ਨਤੀਜਾ ਐਲਾਨਿਆ, 87.33 ਫ਼ੀਸਦੀ ਰਹੀ ਪਾਸ ਦਰ, ਇੱਥੇ ਚੈਕ ਕਰੋ ਨਤੀਜਾ
ਸਹੁਰਿਆਂ ਨੇ ਇਥੋਂ ਤਕ ਕਰ ਦਿੱਤਾ ਤੰਗ ਕਿ ਮੌਤ ਨੂੰ ਗਲੇ ਲਾਉਣਾ ਲੱਗਾ ਜ਼ਿਆਦਾ ਆਸਾਨ , ਸਹੁਰਿਆਂ ਰੱਖੀ ਇਹ ਡਿਮਾਂਡ ਤਾਂ ਜਵਾਈ ਨੇ ਜ਼ਹਿਰ ਨਿਗਲ ਕੀਤੀ ਜੀਵਨ ਲੀਲ੍ਹਾ ਖ਼ਤਮ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us