12ਵੀਂ ਵਿਚ ਪਾਸ ਹੋਣ ਦੀ ਖੁਸ਼ੀ ਵਿਚ ਇੰਨਾ ਡੁੱਬ ਗਏ ਕਿ ਨਾ ਰਿਹਾ ਕਾਰ ਦੀ ਸਪੀਡ ਦਾ ਧਿਆਨ, ਬੇਕਾਬੂ ਹੋ ਕੇ ਪਲਟੀ, ਦੋ ਨੌਜਵਾਨਾਂ ਦੀ ਗਈ ਜਾਨ

12ਵੀਂ ਵਿਚ ਪਾਸ ਹੋਣ ਦੀ ਖੁਸ਼ੀ ਵਿਚ ਇੰਨਾ ਡੁੱਬ ਗਏ ਕਿ ਨਾ ਰਿਹਾ ਕਾਰ ਦੀ ਸਪੀਡ ਦਾ ਧਿਆਨ, ਬੇਕਾਬੂ ਹੋ ਕੇ ਪਲਟੀ, ਦੋ ਨੌਜਵਾਨਾਂ ਦੀ ਗਈ ਜਾਨ

ਕਰਨਾਲ : ਹਰਿਆਣਾ ਦੇ ਕਰਨਾਲ ‘ਚ 12ਵੀਂ ਦੇ ਆਏ ਨਤੀਜੇ ਵਿਚ ਪਾਸ ਹੋਣ ਦੀ ਖੁਸ਼ੀ ਵਿਚ ਪਾਰਟੀ ਕਰ ਕੇ ਪਰਤਦੇ ਨੌਜਵਾਨਾਂ ਦੀ ਤੇਜ਼ ਰਫ਼ਤਾਰ ਕਾਰ ਨੈਸ਼ਨਲ ਹਾਈਵੇ ‘ਤੇ ਬੇਕਾਬੂ ਹੋ ਕੇ ਪਲਟ ਗਈ। ਹਾਦਸੇ ਵਿਚ ਕਾਰ ਵਿਚ ਸਵਾਰ ਦੋ ਨੌਜਵਾਨਾਂ ਦੀ ਮੌਤ ਹੋ ਗਈ। ਜਦਕਿ ਤਿੰਨ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ। ਜ਼ਖਮੀਆਂ ਦਾ ਪਾਣੀਪਤ ਦੇ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਪੁਲਿਸ ਨੇ ਦੋਵਾਂ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਸਿਵਾਹ ਦੇ ਰਹਿਣ ਵਾਲੇ ਅਮਨ (18) ਅਤੇ ਨੰਗਲ ਖੇੜੀ ਦੇ ਰਹਿਣ ਵਾਲੇ ਅਭਿਸ਼ੇਕ (19), ਹਰਸ਼, ਮੋਹਿਤ ਅਤੇ ਅਮਨ ਦਾ ਕੱਲ੍ਹ 12ਵੀਂ ਜਮਾਤ ਦਾ ਨਤੀਜਾ ਆਇਆ ਸੀ। ਜਿਸ ਵਿਚ ਉਹ ਪਾਸ ਹੋਏ ਸਨ। ਇਸ ਖੁਸ਼ੀ ਵਿਚ ਸਾਰੇ ਦੋਸਤ ਰਾਤ ਨੂੰ ਪਾਰਟੀ ਕਰਨ ਲਈ ਕਰਨਾਲ ਆਏ।


ਰਾਤ ਨੂੰ ਪਾਰਟੀ ਕਰਨ ਤੋਂ ਬਾਅਦ ਸ਼ਨੀਵਾਰ ਸਵੇਰੇ 4 ਵਜੇ ਜਦੋਂ ਉਹ ਕਰਨਾਲ ਤੋਂ ਆਪਣੇ ਪਿੰਡ ਨੰਗਲ ਖੇੜੀ ਵੱਲ ਜਾ ਰਿਹਾ ਸੀ ਤਾਂ ਮਧੂਬਨ ਨੇੜੇ ਉਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਪਲਟ ਗਈ। ਜਿਸ ‘ਚ ਅਮਨ ਅਤੇ ਅਭਿਸ਼ੇਕ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦਕਿ 3 ਹੋਰ ਨੌਜਵਾਨ ਜ਼ਖ਼ਮੀ ਹੋ ਗਏ।
ਜਾਣਕਾਰੀ ਮੁਤਾਬਕ ਮਹਿੰਦਰਾ ਦੀ ਐਕਸਯੂਵੀ ਕਾਰ ਪਾਣੀਪਤ ਤੋਂ ਕਰਨਾਲ ਵੱਲ ਬਹੁਤ ਤੇਜ਼ ਰਫ਼ਤਾਰ ਨਾਲ ਆ ਰਹੀ ਸੀ। ਜਦੋਂ ਗੱਡੀ ਮਧੂਬਨ ਪਹੁੰਚੀ ਤਾਂ ਅਚਾਨਕ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ। ਹਾਈਵੇ ‘ਤੇ ਗਰਿੱਲ ਤੋੜ ਕੇ ਸਰਵਿਸ ਲਾਈਨ ‘ਤੇ ਆ ਗਿਆ। ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ।ਹਾਦਸੇ ਨੂੰ ਦੇਖ ਕੇ ਲੋਕਾਂ ਨੇ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿਤੀ। ਸੂਚਨਾ ਮਿਲਦੇ ਹੀ ਥਾਣਾ ਮਧੂਬਨ ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਰਾਹਗੀਰਾਂ ਦੀ ਮਦਦ ਨਾਲ ਕਾਰ ‘ਚੋਂ 5 ਨੌਜਵਾਨਾਂ ਨੂੰ ਬਾਹਰ ਕਢਿਆ। ਪਰ ਉਦੋਂ ਤੱਕ ਦੋ ਨੌਜਵਾਨਾਂ ਦੀ ਮੌਤ ਹੋ ਚੁਕੀ ਸੀ।

error: Content is protected !!