ਸ੍ਰੀ ਦਰਬਾਰ ਸਾਹਿਬ ਨੇੜੇ ਵੀ ਹੋ ਰਹੀਆਂ ਨਾ-ਪਾਕ ਹਰਕਤਾਂ, ਗੁਰਸਿੱਖ ਨੇ ਕੈਮਰਾ ਆਨ ਕੀਤਾ ਤਾਂ ਮੂੰਹ ਲੁਕਾ ਕੇ ਭੱਜੀਆਂ ਗਾਹਕਾਂ ਦਾ ਇੰਤਜ਼ਾਰ ਕਰਦੀਆਂ ਕੁੜੀਆਂ

ਸ੍ਰੀ ਦਰਬਾਰ ਸਾਹਿਬ ਨੇੜੇ ਵੀ ਹੋ ਰਹੀਆਂ ਨਾ-ਪਾਕ ਹਰਕਤਾਂ, ਗੁਰਸਿੱਖ ਨੇ ਕੈਮਰਾ ਆਨ ਕੀਤਾ ਤਾਂ ਮੂੰਹ ਲੁਕਾ ਕੇ ਭੱਜੀਆਂ ਗਾਹਕਾਂ ਦਾ ਇੰਤਜ਼ਾਰ ਕਰਦੀਆਂ ਕੁੜੀਆਂ

ਅੰਮ੍ਰਿਤਸਰ (ਵੀਓਪੀ ਬਿਊਰੋ) ਸ਼ਰਾਰਤੀ ਅਨਸਰ ਤੇ ਬੁਰੀ ਬਿਰਤੀ ਦੇ ਲੋਕ ਧਾਰਮਿਕ ਸਥਾਨਾਂ ‘ਤੇ ਵੀ ਆਪਣੀਆਂ ਨਾ-ਪਾਕ ਹਰਕਤਾਂ ਤੋਂ ਬਾਜ ਨਹੀਂ ਆਉਂਦੇ। ਇਸ ਤਰ੍ਹਾਂ ਦੀ ਹੀ ਇਕ ਵੀਡੀਓ ਸਾਹਮਣੇ ਆਈ ਹੈ ਅੰਮ੍ਰਿਤਸਰ ਤੋਂ, ਜਿੱਥੇ ਇਕ ਗੁਰਸਿੱਖ ਵਿਅਕਤੀ ਨੇ ਵੀਡੀਓ ਬਣਾ ਕੇ ਭੇਦ ਖੋਲੇ ਅਤੇ ਪ੍ਰਸ਼ਾਸਨ ‘ਤੇ ਸਵਾਲ ਵੀ ਚੁੱਕੇ। ਦਰਅਸਲ ਵੀਡੀਓ ਦੇਖ ਕੇ ਹੀ ਪਤਾ ਚੱਲਦਾ ਹੈ ਕਿ ਅੰਮ੍ਰਿਤਸਰ ਵਿੱਚ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਹੈ।

ਇਹ ਦੂਜੀ ਵਾਰ ਹੈ ਜਦੋਂ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਚੱਲ ਰਹੇ ਅਜਿਹੇ ਕੰਮ ਦਾ ਸੋਸ਼ਲ ਮੀਡੀਆ ‘ਤੇ ਜ਼ਿਕਰ ਕੀਤਾ ਗਿਆ ਹੈ। ਚੌਕ ਮਹਿਣਾ ਸਿੰਘ ਦੇ ਆਸ-ਪਾਸ ਰਹਿਣ ਵਾਲੇ ਲੋਕਾਂ ਦੇ ਇੱਕ ਗਰੁੱਪ ਨੇ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਇਸ ਕੰਮ ਦਾ ਪਰਦਾਫਾਸ਼ ਕੀਤਾ। ਕੈਮਰੇ ਨੂੰ ਦੇਖ ਕੇ ਕੁੜੀਆਂ ਵੀ ਉਥੋਂ ਭੱਜਦੀਆਂ ਨਜ਼ਰ ਆਈਆਂ।

ਸ਼ੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਉਕਤ ਵਿਅਕਤੀ ਨੇ ਦੱਸਿਆ ਕਿ ਬੱਸ ਸਟੈਂਡ ਤੋਂ ਹਰਿਮੰਦਰ ਸਾਹਿਬ ਨੂੰ ਜਾਂਦੇ ਸਮੇਂ ਚੌਕ ਮਹਿਣਾ ਸਿੰਘ ਵਿਖੇ ਇਹ ਗਲਤ ਹਰਕਤਾਂ ਰੋਜ਼ਾਨਾ ਹੋ ਰਹੀਆਂ ਹਨ। ਰਾਤ ਹੁੰਦੇ ਹੀ ਕੁੜੀਆਂ ਗਾਹਕਾਂ ਦੀ ਉਡੀਕ ਕਰਦੀਆਂ ਇੱਥੇ ਪਹੁੰਚ ਜਾਂਦੀਆਂ ਹਨ। ਸਭ ਦੇ ਸਾਹਮਣੇ ਸ਼ਰੇਆਮ ਸੌਦਾ ਕਰਨ ਤੋਂ ਬਾਅਦ ਕੁੜੀਆਂ ਵੀ ਨੌਜਵਾਨਾਂ ਨੂੰ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਦੇ ਹੋਟਲਾਂ ਵਿਚ ਲੈ ਜਾਂਦੀਆਂ ਹਨ।

ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਹੋ ਰਹੀ ਇਸ ਗਲਤ ਹਰਕਤ ਨੂੰ ਲੈ ਕੇ ਕਈ ਵਾਰ ਪੁਲਿਸ ਨੂੰ ਸ਼ਿਕਾਇਤਾਂ ਕੀਤੀਆਂ ਜਾ ਚੁੱਕੀਆਂ ਹਨ ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਅੰਤ ਵਿੱਚ, ਉਸਨੂੰ ਲਾਈਵ ਹੋ ਕੇ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਚੱਲ ਰਹੇ ਇਸ ਕਾਰੋਬਾਰ ਦਾ ਪਰਦਾਫਾਸ਼ ਕਰਨਾ ਪਿਆ।

error: Content is protected !!