ਅਮਰੀਕਾ ਵਿਚ ਅੱਠ ਘੰਟੇ ਕੰਮ ਕਰਨ ਉਤੇ ਮਿਲਣਗੇ ਪੰਜ ਲੱਖ ਰੁਪਏ, ਕਹਿ ਕੇ ਠੱਗ ਲਏ 13 ਲੱਖ

ਅਮਰੀਕਾ ਵਿਚ ਅੱਠ ਘੰਟੇ ਕੰਮ ਕਰਨ ਉਤੇ ਮਿਲਣਗੇ ਪੰਜ ਲੱਖ ਰੁਪਏ, ਕਹਿ ਕੇ ਠੱਗ ਲਏ 13 ਲੱਖ


ਵੀਓਪੀ ਬਿਊਰੋ, ਚੰਡੀਗੜ੍ਹ -ਅਮਰੀਕਾ ਵਿਚ ਅੱਠ ਘੰਟੇ ਕੰਮ ਕਰਨ ਬਦਲੇ ਪੰਜ ਲੱਖ ਦੀ ਕਮਾਈ ਹੋਣ ਵਾਲਾ ਕੰਮ ਦਿਵਾਉਣ ਦਾ ਝਾਂਸਾ ਦੇ ਕੇ ਇਕ ਠੱਗ ਨੇ ਸੁਖਨਾ ਇਨਕਲੇਵ ਵਿਚ ਰਹਿੰਦੇ ਇਕ ਵਿਅਕਤੀ ਕੋਲੋਂ 13 ਲੱਖ ਰੁਪਏ ਠੱਗ ਲਏ। ਉਸ ਨੂੰ ਕਿਹਾ ਗਿਆ ਕਿ ਅਮਰੀਕਾ ਜਾਣ ਲਈ ਪਹਿਲਾਂ ਬੈਂਕਾਕ ਤੇ ਬੈਂਕਾਕ ਤੋਂ ਅਮਰੀਕਾ ਜਾਣਾ ਪਵੇਗਾ ਪਰ ਇਕ ਹਫਤਾ ਬੈਂਕਾਕ ਰਹਿਣ ਦੇ ਬਾਅਦ ਵੀ ਉਸ ਨੂੰ ਅਮਰੀਕਾ ਨਹੀਂ ਲਿਜਾਇਆ ਗਿਆ ਤੇ ਪੈਸੇ ਖ਼ਤਮ ਹੋਣ ਉਤੇ ਪੀੜਤ ਨੂੰ ਵਤਨ ਪਰਤਣਾ ਪਿਆ।
ਸੁਖਨਾ ਇਨਕਲੇਵ ਵਾਸੀ ਪੀੜਤ ਕੁਲਬੀਰ ਦੀ ਸ਼ਿਕਾਇਤ ’ਤੇ ਕੈਂਬਵਾਲਾ ਦੇ ਹਰੀਸ਼ ਖ਼ਿਲਾਫ਼ ਸੈਕਟਰ-3 ਥਾਣੇ ਵਿਚ ਧੋਖਾਧੜੀ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।


ਸ਼ਿਕਾਇਤ ਵਿਚ ਕੁਲਬੀਰ ਨੇ ਦੱਸਿਆ ਕਿ ਉਸ ਦੀ ਮਾਸੀ ਦਾ ਲੜਕਾ ਕੈਂਬਵਾਲਾ ਵਿਚ ਰਹਿੰਦਾ ਹੈ, ਜਿੱਥੇ ਉਸ ਦੀ ਵੀ ਦੁਕਾਨ ਹੈ। ਹਰੀਸ਼ ਦੁਕਾਨ ‘ਤੇ ਆਉਂਦਾ ਸੀ, ਜੋ ਲੋਕਾਂ ਨੂੰ ਵਿਦੇਸ਼ ਭੇਜਣ ਦਾ ਕੰਮ ਕਰਦਾ ਹੈ। ਹਰੀਸ਼ ਨੇ ਕਿਹਾ ਕਿ ਉਹ ਅਮਰੀਕਾ ਭੇਜੇਗਾ, ਉਥੇ 8 ਘੰਟੇ ਕੰਮ ਕਰਨ ਦੇ 5 ਲੱਖ ਮਿਲਦੇ ਹਨ। ਕੁਲਬੀਰ ਨੇ ਹਰੀਸ਼ ਨੂੰ 13 ਲੱਖ ਰੁਪਏ ਅਤੇ ਪਾਸਪੋਰਟ ਦੇ ਦਿੱਤਾ ਅਤੇ ਠੱਗੀ ਦਾ ਸ਼ਿਕਾਰ ਹੋ ਗਿਆ।

error: Content is protected !!