ਗਤਕਾ ਬਣਿਆ ਕੌਮੀ ਖੇਡਾਂ ਦਾ ਹਿੱਸਾ, ਆਈਓਏ ਨੇ ਲਿਆ ਫ਼ੈਸਲਾ, ਗੋਆ ਦੀਆਂ ਕੌਮੀ ਖੇਡਾਂ ਵਿਚ ਦਿਸਣਗੇ ਗਤਕੇ ਦੇ ਜੌਹਰ

ਗਤਕਾ ਬਣਿਆ ਕੌਮੀ ਖੇਡਾਂ ਦਾ ਹਿੱਸਾ, ਆਈਓਏ ਨੇ ਲਿਆ ਫ਼ੈਸਲਾ, ਗੋਆ ਦੀਆਂ ਕੌਮੀ ਖੇਡਾਂ ਵਿਚ ਦਿਸਣਗੇ ਗਤਕੇ ਦੇ ਜੌਹਰ


ਵੀਓਪੀ ਬਿਊਰੋ, ਨਵੀਂ ਦਿੱਲੀ : ਸਿੱਖਾਂ ਦੇ ਮਾਰਸ਼ਲ ਆਰਟ ਗਤਕਾ ਨੂੰ ਇੰਡੀਅਨ ਓਲੰਪਿਕ ਐਸੋਸੀਏਸ਼ਨ ਵੱਲੋਂ ਵੱਡਾ ਮਾਣ ਦਿੰਦੇ ਹੋਏ ਗਤਕੇ ਨੂੰ ਕੌਮੀ ਖੇਡਾਂ ਦਾ ਹਿੱਸਾ ਬਣਾ ਲਿਆ ਹੈ। ਭਾਰਤੀ ਓਲੰਪਿਕ ਐਸੋਸੀਏਸ਼ਨ ਨੇ 37ਵੀਂ ਨੈਸ਼ਨਲ ਖੇਡਾਂ ਵਿਚ ਸਿੱਖਾਂ ਦੇ ਮਾਰਸ਼ਲ ਆਰਟ ਗਤਕਾ ਨੂੰ ਵੀ ਸ਼ਾਮਲ ਕੀਤਾ ਹੈ। ਪੰਜਾਬ ਦਾ ਰਵਾਇਤੀ ਮਾਰਸ਼ਲ ਆਰਟ ਗਤਕਾ ਦੇਸ਼ ਪੱਧਰ ਉਤੇ ਖੇਡਿਆ ਜਾਵੇਗਾ ਕਿਉਂਕਿ ਭਾਰਤੀ ਓਲੰਪਿਕ ਐਸੋਸੀਏਸ਼ਨ (ਆਈਓਏ) ਨੇ ਅਕਤੂਬਰ ਵਿੱਚ ਗੋਆ ਵਿੱਚ ਹੋਣ ਵਾਲੀਆਂ 2023 ਦੀਆਂ ਰਾਸ਼ਟਰੀ ਖੇਡਾਂ ਵਿੱਚ ਇਸ ਨੂੰ ਪ੍ਰਦਰਸ਼ਨੀ ਖੇਡ ਵਜੋਂ ਸ਼ਾਮਲ ਕੀਤਾ ਹੈ।


ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ (ਐਨਜੀਏਆਈ) ਦੇ ਮੁਖੀ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ “ਅਸੀਂ ਲੰਬੇ ਸਮੇਂ ਤੋਂ ਇਸ ਖੇਡ ਨੂੰ ਆਈਓਏ ਵੱਲ਼ੋਂ ਮਾਨਤਾ ਦੇਣ ਦੀ ਅਪੀਲ ਕਰ ਰਹੇ ਸਾਂ।” ਇਹ ਫ਼ੈਸਲਾ ਇੰਡੀਅਨ ਓਲੰਪਿਕ ਐਸੋਸੀਏਸ਼ਨ ਨੇ ਲਿਆ ਹੈ।
ਇਸ ਸਾਲ ਰਾਸ਼ਟਰੀ ਖੇਡਾਂ ਦੇ ਪਾਠਕ੍ਰਮ ਦਾ ਹਿੱਸਾ ਬਣਨ ਦਾ ਮਤਲਬ ਇਹ ਹੈ ਕਿ ਅਗਲੇ ਐਡੀਸ਼ਨ ਵਿਚ ਇਸ ਦੇ ਪ੍ਰਤੀਯੋਗੀ ਅਨੁਸ਼ਾਸਨ ਬਣਨ ਦਾ ਵਧੀਆ ਮੌਕਾ ਹੈ।

error: Content is protected !!