ਗਰਮੀਆਂ ਦੀਆਂ ਛੁੱਟੀਆਂ ਵਿਚ ਹੋਮਵਰਕ ਮਿਲਿਆ ਤਾਂ ਧਰਨੇ ਉਤੇ ਬੈਠ ਗਿਆ ਵਿਦਿਆਰਥੀ, ਕਹਿੰਦਾ-ਛੁੱਟੀਆਂ ਤਾਂ ਖੇਡਣ ਲਈ ਹੁੰਦੀਆਂ, 365 ਦਿਨ ਪੜ੍ਹਦੇ ਹੀ ਰਹੀਏ?

ਗਰਮੀਆਂ ਦੀਆਂ ਛੁੱਟੀਆਂ ਵਿਚ ਹੋਮਵਰਕ ਮਿਲਿਆ ਤਾਂ ਧਰਨੇ ਉਤੇ ਬੈਠ ਗਿਆ ਵਿਦਿਆਰਥੀ, ਕਹਿੰਦਾ-ਛੁੱਟੀਆਂ ਤਾਂ ਖੇਡਣ ਲਈ ਹੁੰਦੀਆਂ, 365 ਦਿਨ ਪੜ੍ਹਦੇ ਹੀ ਰਹੀਏ?


ਵੀਓਪੀ ਬਿਊਰੋ, ਨੈਸ਼ਨਲ-ਵਿਦਿਆਰਥੀਆਂ ਨੂੰ ਸਕੂਲਾਂ ਵਿਚ ਗਰਮੀਆਂ ਦੀਆਂ ਛੁੱਟੀਆਂ ਪਈਆਂ ਤਾਂ ਸਕੂਲਾਂ ਵਾਲਿਆਂ ਨੇ ਬੱਚਿਆਂ ਨੂੰ ਪੜ੍ਹਾਈ ਨਾਲ ਜੋੜੀ ਰੱਖਣ ਲਈ ਕੰਮ ਦੇ ਦਿੱਤਾ ਪਰ ਇਕ ਵਿਦਿਆਰਥੀ ਇਸ ਦਿੱਤੇ ਗਏ ਹੋਮਵਰਕ ਦਾ ਵਿਰੋਧ ਕਰਨ ਲੱਗਾ ਹੈ। ਸਕੂਲ ਵੱਲੋਂ ਦਿੱਤੇ ਹੋਮਵਰਕ ਵਿਰੁੱਧ ਉਹ ਕਲੈਕਟੋਰੇਟ ਬਾਹਰ ਧਰਨੇ ਉਤੇ ਬੈਠ ਗਿਆ ਹੈ। ਉਸ ਨੇ ਤਰਕ ਦਿੱਤਾ ਕਿ ਹਰ ਕਿਸੇ ਲਈ ਛੁੱਟੀਆਂ ਹੁੰਦੀਆਂ ਹਨ, ਪਰ ਬੱਚਿਆਂ ਨੂੰ ਛੁੱਟੀਆਂ ਦੌਰਾਨ ਵੀ ਹੋਮਵਰਕ ਮਿਲਦਾ ਹੈ, ਮਤਲਬ ਕਿ ਉਨ੍ਹਾਂ ਨੂੰ 365 ਦਿਨ ਕੋਈ ਛੁੱਟੀ ਨਹੀਂ ਦਿੱਤੀ ਜਾਂਦੀ। ਛੁੱਟੀਆਂ ਇਸ ਲਈ ਹੁੰਦੀਆਂ ਹਨ ਤਾਂ ਜੋ ਬੱਚੇ ਖੇਡ ਸਕਣ।
ਮਾਮਲਾ ਰਾਜਸਥਾਨ ਦੇ ਝੁੰਝੁਨੂ ਤੋਂ ਸਾਹਮਣੇ ਆਇਆ ਹੈ, ਜੋ ਸੋਸ਼ਲ ਮੀਡੀਆ ‘ਤੇ ਕਾਫੀ ਸੁਰਖੀਆਂ ਬਟੋਰ ਰਿਹਾ ਹੈ। ਲੜਕੇ ਦਾ ਨਾਂ ਪ੍ਰਾਂਜਲ ਦੱਸਿਆ ਜਾ ਰਿਹਾ ਹੈ ਅਤੇ ਉਸ ਨੇ ਛੁੱਟੀਆਂ ਦੌਰਾਨ ਮਿਲੇ ਹੋਮਵਰਕ ਦਾ ਵਿਰੋਧ ਕਰਨ ਦਾ ਅਨੋਖਾ ਤਰੀਕਾ ਲੱਭਿਆ ਹੈ।
ਖਬਰ ਹੈ ਕਿ ਕਿ ਪ੍ਰਾਂਜਲ ਨੇ ਸਕੂਲ ਦੀਆਂ ਛੁੱਟੀਆਂ ਦਾ ਹੋਮਵਰਕ ਮਿਲਿਆ ਸੀ, ਜੋ ਉਸ ਨੂੰ ਬਿਲਕੁਲ ਵੀ ਪਸੰਦ ਨਹੀਂ ਆਇਆ। 14 ਸਾਲ ਦਾ ਲੜਕਾ 9ਵੀਂ ਜਮਾਤ ਵਿੱਚ ਪੜ੍ਹਦਾ ਹੈ ਅਤੇ ਕਹਿੰਦਾ ਹੈ ਕਿ ਛੁੱਟੀਆਂ ਇਸ ਲਈ ਹੁੰਦੀਆਂ ਹਨ ਤਾਂ ਜੋ ਬੱਚੇ ਖੇਡ ਸਕਣ। ਹਰ ਕਿਸੇ ਲਈ ਛੁੱਟੀਆਂ ਹੁੰਦੀਆਂ ਹਨ, ਪਰ ਬੱਚਿਆਂ ਨੂੰ ਛੁੱਟੀਆਂ ਦੌਰਾਨ ਵੀ ਹੋਮਵਰਕ ਮਿਲਦਾ ਹੈ, ਮਤਲਬ ਕਿ ਉਨ੍ਹਾਂ ਨੂੰ 365 ਦਿਨ ਕੋਈ ਛੁੱਟੀ ਨਹੀਂ ਦਿੱਤੀ ਜਾਂਦੀ। ਇਸ ਦੇ ਵਿਰੋਧ ਵਿੱਚ ਲੜਕਾ ਕਲੈਕਟੋਰੇਟ ਅੱਗੇ ਕੁਰਸੀ ਰੱਖ ਕੇ ਧਰਨੇ ’ਤੇ ਬੈਠ ਗਿਆ।


ਕਲੈਕਟੋਰੇਟ ਦੇ ਸਾਹਮਣੇ ਕੁਰਸੀ-ਟੇਬਲ ਨਾਲ ਬੈਠੇ ਲੜਕੇ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਉਹ ਉੱਥੇ ਆ ਕੇ ਆਪਣਾ ਹੋਮਵਰਕ ਕਰ ਰਿਹਾ ਹੈ। ਮਜ਼ੇਦਾਰ ਗੱਲ ਇਹ ਹੈ ਕਿ ਇਸ ਵਿੱਚ ਲੜਕੇ ਦੀ ਮਾਂ ਵੀ ਉਸਦਾ ਸਾਥ ਦੇ ਰਹੀ ਹੈ। ਹਰ ਐਤਵਾਰ ਇਹ ਮੁੰਡਾ ਆਪਣਾ ਹੋਮਵਰਕ ਕਰਨ ਲਈ ਇੱਥੇ ਆ ਰਿਹਾ ਹੈ ਅਤੇ ਉਸ ਦਾ ਇਹ ਕਦਮ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਸੁਰਖੀਆਂ ਵਿਚ ਬਣਿਆ ਹੋਇਆ ਹੈ।

error: Content is protected !!