ਜ਼ਮੀਨ ਖਾਤਰ ਭਰਾ ਹੀ ਬਣਿਆ ਵੈਰੀ, ਕਰ ਦਿੱਤਾ ਕਾਰਾ, ਝਗੜੇ ਦੌਰਾਨ ਬੇਹੋਸ਼ ਹੋਏ ਭਰਾ ਨੇ ਹਸਪਤਾਲ ਵਿਚ ਵੀ ਨਾ ਖੋਲ੍ਹੀਆਂ ਅੱਖਾਂ

ਜ਼ਮੀਨ ਖਾਤਰ ਭਰਾ ਹੀ ਬਣਿਆ ਵੈਰੀ, ਕਰ ਦਿੱਤਾ ਕਾਰਾ, ਝਗੜੇ ਦੌਰਾਨ ਬੇਹੋਸ਼ ਹੋਏ ਭਰਾ ਨੇ ਹਸਪਤਾਲ ਵਿਚ ਵੀ ਨਾ ਖੋਲ੍ਹੀਆਂ ਅੱਖਾਂ


ਵੀਓਪੀ ਬਿਊਰੋ, ਲੁਧਿਆਣਾ : ਜ਼ਮੀਨ ਦੇ ਲਾਲਚ ਵਿਚ ਭਰਾ ਹੀ ਭਰਾ ਦਾ ਵੈਰੀ ਬਣ ਚੁੱਕਾ ਹੈ। ਅਜਿਹਾ ਹੀ ਮਾਮਲਾ ਜ਼ਿਲ੍ਹਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ। ਇਥੇ ਪਿੰਡ ਗੌਂਸਪੁਰ ‘ਚ ਜ਼ਮੀਨ ਪਿੱਛੇ ਭਰਾ ਦਾ ਕਤਲ ਕਰ ਦਿਤਾ ਹੈ। ਮ੍ਰਿਤਕ ਦੀ ਪਛਾਣ ਗੁਰਚਰਨ ਸਿੰਘ ਵਜੋਂ ਹੋਈ ਹੈ। ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਦੇ ਪੁੱਤ ਜਗਸੀਰ ਸਿੰਘ ਨੇ ਦੱਸਿਆ ਕਿ ਪਿੰਡ ਗੌਂਸਪੁਰ ਵਿਚ ਉਨ੍ਹਾਂ ਦੀ ਪੁਸ਼ਤੈਨੀ ਸਾਂਝੀ ਜ਼ਮੀਨ ਹੈ। ਸਵੇਰੇ ਸਾਢੇ ਸੱਤ ਵਜੇ ਦੇ ਕਰੀਬ ਜਗਸੀਰ ਸਿੰਘ ,ਉਸ ਦੇ ਪਿਤਾ ਗੁਰਚਰਨ ਸਿੰਘ, ਤਾਇਆ ਟਹਿਲ ਸਿੰਘ ਅਤੇ ਉਸ ਦਾ ਲੜਕਾ ਲਖਬੀਰ ਜ਼ਮੀਨ ਵਿਚ ਵਾਹੀ ਕਰ ਰਹੇ ਸਨ। ਇਸੇ ਦੌਰਾਨ ਤਾਇਆ ਜਗਤਾਰ ਸਿੰਘ ,ਉਸ ਦਾ ਲੜਕਾ ਹਰਜਿੰਦਰ ਸਿੰਘ ਅਤੇ ਉਨ੍ਹਾਂ ਦੇ ਦੋ ਨੌਕਰ ਆਏ ਅਤੇ ਮੇਰੇ ਪਿਤਾ ਗੁਰਚਰਨ ਸਿੰਘ ਦੇ ਗਲ਼ ਪੈ ਗਏ।

ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਜਗਸੀਰ ਸਿੰਘ ਨੇ ਦੱਸਿਆ ਕਿ ਝਗੜੇ ਦੇ ਦੌਰਾਨ ਉਸ ਦੇ ਪਿਤਾ ਬੇਹੋਸ਼ ਹੋ ਕੇ ਜ਼ਮੀਨ ਤੇ ਡਿਗ ਪਏ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਕਰਾਰ ਦੇ ਦਿਤਾ। ਫਿਲਹਾਲ ਪੁਲਿਸ ਨੇ ਮ੍ਰਿਤਕ ਦੇ ਲੜਕੇ ਦੇ ਬਿਆਨਾਂ ‘ਤੇ ਮਾਮਲਾ ਦਰਜ ਕਰ ਲਿਆ ਹੈ।

error: Content is protected !!