ਮੁਜ਼ਾਹਰਾ ਕਰ ਰਹੀ ਮਹਿਲਾ ਕਿਸਾਨ ਨੂੰ ਕਾਂਸਟੇਬਲ ਨੇ ਮਾਰੇ ਥੱਪੜ, ਵੀਡੀਓ ਵਾਇਰਲ ਹੋਈ ਤਾਂ ਵਿਭਾਗ ਨੇ ਕੀਤਾ ਲਾਈਨ ਹਾਜ਼ਰ, ਮਜੀਠੀਆ ਬੋਲੇ, ਕੀ ਇਹ ਹੈ ਬਦਲਾਅ (ਵੇਖੋ ਵੀਡੀਓ)

ਮੁਜ਼ਾਹਰਾ ਕਰ ਰਹੀ ਮਹਿਲਾ ਕਿਸਾਨ ਨੂੰ ਕਾਂਸਟੇਬਲ ਨੇ ਮਾਰੇ ਥੱਪੜ, ਵੀਡੀਓ ਵਾਇਰਲ ਹੋਈ ਤਾਂ ਵਿਭਾਗ ਨੇ ਕੀਤਾ ਲਾਈਨ ਹਾਜ਼ਰ, ਮਜੀਠੀਆ ਬੋਲੇ, ਕੀ ਇਹ ਹੈ ਬਦਲਾਅ (ਵੇਖੋ ਵੀਡੀਓ)


ਵੀਓਪੀ ਬਿਊਰੋ, ਗੁਰਦਾਸਪੁਰ-ਖਾਕੀ ਮੁੜ ਦਾਗਦਾਰ ਹੋ ਗਈ ਹੈ। ਪੰਜਾਬ ਪੁਲਿਸ ਮੁੜ ਵਿਵਾਦ ਵਿੱਚ ਘਿਰ ਗਈ ਹੈ। ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀਆਂ ਮੁਸ਼ਕਲਾਂ ਸੁਣ ਉਨ੍ਹਾਂ ਦੀਆਂ ਮੰਨਣ ਦੀ ਬਜਾਏ ਪ੍ਰਸ਼ਾਸਨ ਥੱਪੜਾਂ ਤੇ ਡੰਡੇ ਦੇ ਜ਼ੋਰ ਉਤੇ ਉਨ੍ਹਾਂ ਦੀ ਆਵਾਜ਼ ਨੂੰ ਦੱਬਣਾ ਚਾਹੁੰਦਾ ਹੈ। ਮੁ਼ਜ਼ਾਹਰਾ ਕਰਦਿਆਂ ਨੂੰ ਹਟਾਉਂਦਿਆਂ ਇੱਕ ਕਾਂਸਟੇਬਲ ਨੇ ਮਹਿਲਾ ਕਿਸਾਨ ਨੂੰ ਧੱਪੜ ਮਾਰੇ ਹਨ। ਇਸ ਦੀ ਵੀਡੀਓ ਵਾਇਰਲ ਹੋਣ ਮਗਰੋਂ ਮਾਮਲਾ ਭੱਖ ਗਿਆ ਹੈ। ਵਿਰੋਧੀ ਧਿਰਾਂ ਵੱਲੋਂ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਉਤੇ ਸਵਾਲ ਉਠਾਏ ਜਾ ਰਹੇ ਹਨ।
ਦੱਸ ਦਈਏ ਕਿ ਗੁਰਦਾਸਪੁਰ ਵਿੱਚ ਦਿੱਲੀ-ਕਟੜਾ ਨੈਸ਼ਨਲ ਹਾਈਵੇ ਲਈ ਜ਼ਮੀਨ ਐਕੁਆਇਰ ਕਰਨ ਦੇ ਵਿਰੋਧ ‘ਚ ਕਿਸਾਨ ਰੋਸ ਪ੍ਰਦਰਸ਼ਨ ਕਰ ਰਹੇ ਸੀ। ਇਸ ਦੌਰਾਨ ਪੁਲਿਸ ਨੇ ਕਿਸਾਨਾਂ ਨੂੰ ਹਟਾਉਣ ਲਈ ਸਖਤੀ ਵਰਤੀ। ਇਸ ਲਈ ਕਿਸਾਨਾਂ ਦੀ ਪੁਲਿਸ ਨਾਲ ਝੜਪ ਹੋ ਗਈ। ਪੁਲਿਸ ਨੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ।
ਇਸ ਦੌਰਾਨ ਪੰਜਾਬ ਪੁਲਿਸ ਦੇ ਕਾਂਸਟੇਬਲ ਨੇ ਮਹਿਲਾ ਨੂੰ ਥੱਪੜ ਮਾਰ ਦਿੱਤਾ। ਕਾਂਸਟੇਬਲ ਨੇ ਔਰਤ ਨਾਲ ਬਦਸਲੂਕੀ ਵੀ ਕੀਤੀ। ਇਸ ਵੀਡੀਓ ਦੀ ਨਿਖੇਧੀ ਹੋ ਰਹੀ ਹੈ ਤੇ ਪੰਜਾਬ ਪੁਲਿਸ ‘ਤੇ ਸਵਾਲ ਉਠਾਏ ਜਾ ਰਹੇ ਹਨ। ਸਵਾਲ ਉਠ ਰਹੇ ਹਨ ਕਿ ਪੰਜਾਬ ਪੁਲਿਸ ਦਾ ਔਰਤਾਂ ਪ੍ਰਤੀ ਕਿਹੋ ਜਿਹਾ ਰਵੱਈਆ ਹੈ। ਇਸ ਦੌਰਾਨ ਕਿਸਾਨਾਂ ਦੀਆਂ ਪੱਗਾਂ ਵੀ ਉੱਤਰ ਗਈਆਂ।
ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਬਿਕਰਮ ਸਿੰਘ ਮਜੀਠੀਆ ਨੇ ਇਸ ਵੀਡੀਓ ਨੂੰ ਟਵੀਟ ਕਰ ਕੇ ਪੰਜਾਬ ਸਰਕਾਰ ਤੇ ਪੁਲਿਸ ਦੇ ਇਸ ਵਤੀਰੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਉਨ੍ਹਾਂ ਲਿਖਿਆ,’ਸ਼ਾਸਨ ਬਦਲਾਵ ਵਾਲੀ ਸਰਕਾਰ ਸ਼ੈਲੀ। ਔਰਤਾਂ ਅਤੇ ਬਜ਼ੁਰਗਾਂ ਦੀ ਕੁੱਟਮਾਰ ਕਰਨ ਲਈ ਪੁਲਿਸ ਦੀ ਵਰਤੋਂ ਕਰਕੇ ਕਿਸਾਨਾਂ ਨੂੰ ਉਨ੍ਹਾਂ ਦੀਆਂ ਜ਼ਮੀਨਾਂ ਤੋਂ ਜ਼ਬਰਦਸਤੀ ਬੇਦਖਲ ਕਰੋ।@ਅਕਾਲੀ_ਦਲ_ ਇਸ ਬਰਬਰਤਾ ਦੀ ਨਿਖੇਧੀ ਕਰਦਾ ਹੈ ਅਤੇ ਪੀੜਤ ਕਿਸਾਨਾਂ ਨਾਲ ਇਕਮੁੱਠਤਾ ਪ੍ਰਗਟ ਕਰਦਾ ਹੈ।’


ਉਧਰ ਮਾਮਲਾ ਭੱਖਦਾ ਵੇਖ ਪੁਲਿਸ ਨੇ ਕਾਂਸਟੇਬਲ ਖਿਲਾਫ ਤੁਰੰਤ ਐਕਸ਼ਨ ਲਿਆ ਹੈ। ਥੱਪੜ ਮਾਰਨ ਵਾਲੇ ਪੁਲਿਸ ਮੁਲਾਜ਼ਮ ਨੂੰ ਲਾਈਨ ਹਾਜ਼ਰ ਕੀਤਾ ਗਿਆ ਹੈ। ਉਸ ਖਿਲਾਫ ਡਿਪਾਰਟਮੈਂਟਲ ਇੰਕੁਆਇਰੀ ਦੇ ਹੁਕਮ ਦਿੱਤੇ ਗਏ ਹਨ।

 

error: Content is protected !!