ਨਾਨਕੇ ਛੁੱਟੀਆਂ ਬਿਤਾਉਣ ਗਿਆ ਮਾਸੂਮ ਹੋਇਆ ਲਾਪਤਾ, ਗੁਆਂਢੀਆਂ ਦੇ 14 ਸਾਲਾ ਬੱਚੇ ਨੇ ਖੋਲ੍ਹੇ ਭੇਤ, ਹੱਥ-ਪੈਰ ਬੰਨ੍ਹੀ ਮਿਲੀ ਲਾਸ਼

ਨਾਨਕੇ ਛੁੱਟੀਆਂ ਬਿਤਾਉਣ ਗਿਆ ਮਾਸੂਮ ਹੋਇਆ ਲਾਪਤਾ, ਗੁਆਂਢੀਆਂ ਦੇ 14 ਸਾਲਾ ਬੱਚੇ ਨੇ ਖੋਲ੍ਹੇ ਭੇਤ, ਹੱਥ-ਪੈਰ ਬੰਨ੍ਹੀ ਮਿਲੀ ਲਾਸ਼


ਵੀਓਪੀ ਬਿਊਰੋ, ਨੈਸ਼ਨਲ : ਜ਼ਿਲ੍ਹੇ ਦੇ ਲਾਲਗੰਜ ਕੋਤਵਾਲੀ ਥਾਣਾ ਖੇਤਰ ਵਿਚ ਆਪਣੇ ਨਾਨਕੇ ਛੁੱਟੀਆਂ ਬਿਤਾਉਣ ਆਏ 10 ਸਾਲਾ ਬੱਚੇ ਦੀ ਗਲ਼ ਘੋਟ ਕੇ ਹੱਤਿਆ ਕਰ ਦਿੱਤੀ ਗਈ। ਪੁਲਿਸ ਨੇ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ। ਪੁਲਿਸ ਸੂਤਰਾਂ ਮੁਤਾਬਕ ਮੱਧ ਪ੍ਰਦੇਸ਼ ਦੇ ਵਿਦਿਸ਼ਾ ਜ਼ਿਲ੍ਹੇ ਦਾ ਵਾਸੀ ਆਯੂਸ਼ (10) ਗਰਮੀਆਂ ਦੀਆਂ ਛੁੱਟੀਆਂ ਵਿਚ ਕੁਝ ਦਿਨ ਪਹਿਲਾਂ ਆਪਣੀ ਮਾਂ ਰੁਪਾਲੀ ਦੇ ਨਾਲ ਸੈਂਬਸੀ ਪਿੰਡ ਸਥਿਤ ਆਪਣੇ ਨਾਨਕੇ ਆਇਆ ਸੀ। ਉਨ੍ਹਾਂ ਦੱਸਿਆ ਕਿ ਬੁੱਧਵਾਰ ਨੂੰ ਉਹ ਬੱਚਿਆਂ ਦੇ ਨਾਲ ਖੇਡ ਰਿਹਾ ਸੀ, ਤਾਂ ਅਚਾਨਕ ਉਹ ਗਾਇਬ ਹੋ ਗਿਆ। ਰਿਸ਼ਤੇਦਾਰਾਂ ਵੱਲੋਂ ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਗਈ ਪਰ ਕੁੱਝ ਪਤਾ ਨਹੀਂ ਲੱਗ ਸਕਿਆ। ਦੁਪਹਿਰ ਬਾਅਦ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਸ਼ਾਮ ਨੂੰ ਪੁਲਿਸ ਪਿੰਡ ਪਹੁੰਚੀ ਤੇ ਆਯੂਸ਼ ਨਾਲ ਖੇਡ ਰਹੇ ਬੱਚਿਆਂ ਤੋਂ ਪੁੱਛਗਿੱਛ ਕੀਤੀ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਪੁਲਿਸ ਨੂੰ ਗੁਆਂਢ ਵਿਚ ਰਹਿਣ ਵਾਲੇ 14 ਸਾਲਾ ਇਕ ਬੱਚੇ ‘ਤੇ ਸ਼ੱਕ ਹੋਇਆ ਤਾਂ ਉਸ ਨੂੰ ਥਾਣੇ ਲਿਜਾ ਕੇ ਪੁੱਛਗਿੱਛ ਕੀਤੀ ਜਿਸ ਵਿਚ ਉਸ ਨੇ ਕਤਲ ਕਰਨ ਦਾ ਜੁਰਮ ਕਬੂਲ ਲਿਆ। ਉਸ ਦੀ ਨਿਸ਼ਾਨਦੇਹੀ ‘ਤੇ ਪੁਲਿਸ ਨੇ ਵੀਰਵਾਰ ਨੂੰ ਇਕ ਘਰ ਵਿਚੋਂ ਆਨੰਦ ਦੀ ਲਾਸ਼ ਬਰਾਮਦ ਕੀਤੀ। ਉਸ ਦੇ ਹੱਥ-ਪੈਰ ਰੱਸੀ ਨਾਲ ਬੰਨ੍ਹੇ ਹੋਏ ਸਨ।

ਮ੍ਰਿਤਕ ਦੇ ਮਾਮਾ ਵਿਰੇਸ਼ ਮਿਸ਼ਰਾ ਨੇ ਮੁਲਜ਼ਮ ਬੱਚੇ, ਉਸ ਦੇ ਪਿਤਾ ਚੰਦਰਸ਼ੇਖਰ ਤੇ ਭਰਾ ਮਨਮੋਹਨ ਅਵਸਥੀ ਵਿਰੁੱਧ ਅਗਵਾ ਕਰਨ ਤੇ ਹੱਤਿਆ ਦੇ ਦੋਸ਼ ਵਿਚ ਰਿਪੋਰਟ ਦਰਜ ਕਰਵਾਈ ਹੈ। ਲਾਲਗੰਜ ਕੋਤਵਾਲ ਸ਼ਿਵਸ਼ੰਕਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੇ ਫ਼ਿਰੌਤੀ ਵਸੂਲਣ ਲਈ ਆਯੂਸ਼ ਨੂੰ ਅਗਵਾ ਕੀਤਾ ਸੀ। ਭੇਤ ਖੁੱਲ੍ਹਣ ਦੇ ਡਰ ਤੋਂ ਉਸ ਦਾ ਕਤਲ ਕਰ ਦਿੱਤਾ ਗਿਆ। ਪੁਲਿਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

error: Content is protected !!