ਘਰ ਵਿਚ ਦਾਖਲ ਹੋ ਕੇ ਇਕੱਲੀ ਰਹਿੰਦੀ ਬਜ਼ੁਰਗ ਦੀ ਜਾਨ ਕੱਢ ਕੇ ਉਤਾਰੇ ਗਹਿਣੇ, ਲਾਸ਼ ਗਟਰ ਵਿਚ ਸੁੱਟ ਗਏ ਲੁਟੇਰੇ, ਦੀਨਾਨਗਰ ਵਿਚ ਵਾਪਰੀ ਖੌਫਨਾਕ ਘਟਨਾ

ਘਰ ਵਿਚ ਦਾਖਲ ਹੋ ਕੇ ਇਕੱਲੀ ਰਹਿੰਦੀ ਬਜ਼ੁਰਗ ਦੀ ਜਾਨ ਕੱਢ ਕੇ ਉਤਾਰੇ ਗਹਿਣੇ, ਲਾਸ਼ ਗਟਰ ਵਿਚ ਸੁੱਟ ਗਏ ਲੁਟੇਰੇ, ਦੀਨਾਨਗਰ ਵਿਚ ਵਾਪਰੀ ਖੌਫਨਾਕ ਘਟਨਾ


ਵੀਓਪੀ ਬਿਊਰੋ, ਦੀਨਾਨਗਰ : ਦੀਨਾਨਗਰ ਦੇ ਨੇੜਲੇ ਪਿੰਡ ਅਵਾਂਖਾ ’ਚ ਲੁਟੇਰਿਆਂ ਨੇ ਘਰ ਵਿਚ ਦਾਖਲ ਹੋਏ ਇਕੱਲੀ ਮੌਜੂਦ ਇਕ ਔਰਤ ਦਾ ਕਤਲ ਕਰ ਦਿੱਤਾ। ਫਿਰ ਘਰ ਦੇ ਵਿਹੜੇ ਵਿਚ ਬਣੇ ਗਟਰ ਵਿਚ ਲਾਸ਼ ਸੁੱਟ ਕੇ ਫਰਾਰ ਹੋ ਗਏ। ਜਾਣਕਾਰੀ ਮੁਤਾਬਕ ਬੀਤੀ ਦੇਰ ਰਾਤ ਲੁੱਟ ਦੀ ਨੀਅਤ ਨਾਲ ਘਰ ਵਿਚ ਦਾਖ਼ਲ ਹੋ ਕੇ ਲੁਟੇਰਿਆਂ ਨੇ ਇਕੱਲੀ ਔਰਤ ਕਮਲਾ ਪਤਨੀ ਕਰਨ ਸਿੰਘ ਨਾਲ ਲੁੱਟ ਖੋਹ ਕੀਤੀ ਅਤੇ ਬਾਅਦ ’ਚ ਉਸ ਦਾ ਕਤਲ ਕਰ ਦਿਤਾ। ਕਤਲ ਕਰਨ ਤੋਂ ਬਾਅਦ ਲੁੱਟੇਰਿਆਂ ਵਲੋਂ ਘਰ ਦੇ ਵਿਹੜੇ ’ਚ ਬਣੇ ਸੀਵਰੇਜ ਦੇ ਗਟਰ ’ਚ ਲਾਸ਼ ਨੂੰ ਸੁੱਟ ਕੇ ਫ਼ਰਾਰ ਹੋ ਗਏ। ਲੁਟੇਰਿਆਂ ਨੇ ਔਰਤ ਦੇ ਪਹਿਨੇ ਸੋਨੇ ਦੇ ਗਹਿਣੇ ਉਤਾਰਨ ਤੋਂ ਇਲਾਵਾ ਘਰ ਦੀਆਂ ਅਲਮਾਰੀਆਂ ਦੀ ਵੀ ਤਲਾਸ਼ੀ ਲਈ, ਫਿਲਹਾਲ ਬਾਕੀ ਨੁਕਸਾਨ ਦੀ ਪੁਸ਼ਟੀ ਹੋਣੀ ਬਾਕੀ ਹੈ।


ਮ੍ਰਿਤਕ ਔਰਤ ਦੀ ਧੀ ਰੇਣੂ ਨੇ ਦਸਿਆ ਕਿ ਉਸ ਨੂੰ ਗੁਆਂਢੀਆਂ ਨੇ ਫ਼ੋਨ ’ਤੇ ਸੂਚਨਾ ਦਿਤੀ ਕਿ ਚੋਰ ਉਨ੍ਹਾਂ ਦੇ ਘਰ ’ਚ ਦਾਖ਼ਲ ਹੋ ਗਏ ਹਨ। ਇਸ ਦੀ ਸੂਚਨਾ ਮਿਲਦੇ ਹੀ ਉਹ ਤੁਰੰਤ ਅਪਣੇ ਪਿੰਡ ਅਵਾਂਖਾ ਪਹੁੰਚੀ ਤਾਂ ਉਥੇ ਉਸ ਨੇ ਅਪਣੀ ਮਾਂ ਦੀ ਲਾਸ਼ ਪਈ ਦੇਖੀ। ਉਸ ਦੀ ਮਾਂ ਵਲੋਂ ਪਾਈਆਂ ਸੋਨੇ ਦੀਆਂ ਵਾਲੀਆਂ ਅਤੇ ਸੋਨੇ ਦੀਆਂ ਚੂੜੀਆਂ ਗ਼ਾਇਬ ਸਨ। ਰੇਣੂ ਨੇ ਪੁਲਿਸ ਨੂੰ ਦਿਤੇ ਬਿਆਨ ’ਚ ਕਿਹਾ ਹੈ ਕਿ ਉਸ ਦੇ ਦੋ ਭਰਾ ਚੰਡੀਗੜ੍ਹ ’ਚ ਰਹਿੰਦੇ ਹਨ ਜਦਕਿ ਉਸ ਦੀ ਮਾਂ ਕਮਲਾ ਦੇਵੀ ਘਰ ’ਚ ਇਕੱਲੀ ਰਹਿੰਦੀ ਸੀ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

error: Content is protected !!