Skip to content
Wednesday, December 18, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
May
22
ਕਲਯੁਗੀ ਮਾਂ ਦੀ ਦਰਿੰਦਗੀ, 10 ਸਾਲਾ ਬੱਚੀ ਦੇ ਲਾਉਂਦੀ ਰਹੀ ਗਰਮ ਸਰੀਆ, ਕੋਈ ਅੰਗ ਨਾ ਛੱਡਿਆ ਜਿੱਥੇ ਜ਼ਖਮ ਨਾ ਕੀਤੇ ਹੋਣ, ਹਾਲਤ ਵੇਖ ਅਧਿਆਪਕਾ ਦੀਆਂ ਅੱਖਾਂ ਭਰ ਆਈਆਂ
Latest News
Punjab
ਕਲਯੁਗੀ ਮਾਂ ਦੀ ਦਰਿੰਦਗੀ, 10 ਸਾਲਾ ਬੱਚੀ ਦੇ ਲਾਉਂਦੀ ਰਹੀ ਗਰਮ ਸਰੀਆ, ਕੋਈ ਅੰਗ ਨਾ ਛੱਡਿਆ ਜਿੱਥੇ ਜ਼ਖਮ ਨਾ ਕੀਤੇ ਹੋਣ, ਹਾਲਤ ਵੇਖ ਅਧਿਆਪਕਾ ਦੀਆਂ ਅੱਖਾਂ ਭਰ ਆਈਆਂ
May 22, 2023
Voice of Punjab
ਕਲਯੁਗੀ ਮਾਂ ਦੀ ਦਰਿੰਦਗੀ, 10 ਸਾਲਾ ਬੱਚੀ ਦੇ ਲਾਉਂਦੀ ਰਹੀ ਗਰਮ ਸਰੀਆ, ਕੋਈ ਅੰਗ ਨਾ ਛੱਡਿਆ ਜਿੱਥੇ ਜ਼ਖਮ ਨਾ ਕੀਤੇ ਹੋਣ, ਹਾਲਤ ਵੇਖ ਅਧਿਆਪਕਾ ਦੀਆਂ ਅੱਖਾਂ ਭਰ ਆਈਆਂ
ਵੀਓਪੀ ਬਿਊਰੋ, ਫਿਲੌਰ–ਫਿਲੌਰ ਨੇੜੇ ਪਿੰਡ ਛੋਟੀ ਪਾਲਾਂ ਦੀ ਰਹਿਣ ਵਾਲੀ 10 ਸਾਲਾ ਬੱਚੀ ਪਿੰਡ ਦੇ ਸਰਕਾਰੀ ਸਕੂਲ ਵਿਚ 6ਵੀਂ ਕਲਾਸ ਵਿਚ ਪੜ੍ਹਦੀ ਹੈ, ਉਸ ਉਤੇ ਹੋ ਰਹੇ ਇਸ ਤਸੀਹੇ ਬਾਰੇ ਸੁਣ ਕੇ ਹਰ ਕਿਸੇ ਦਾ ਸੀਨਾ ਫਟ ਗਿਆ। ਇਸ ਮਾਸੂਮ ਬੱਚੀ ਦਾ ਪੂਰਾ ਸਰੀਰ ਲੋਹੇ ਦੇ ਗਰਮ ਸਰੀਏ ਨਾਲ ਰੋਜ਼ ਸਾੜਿਆ ਜਾਂਦਾ ਸੀ। ਇਸ ਘਟਨਾ ਨੂੰ ਅੰਜਾਮ ਕੋਈ ਹੋਰ ਨਹੀਂ ਸਗੋਂ ਉਸ ਦੀ ਆਪਣੀ ਮਾਂ ਦਿੰਦੀ ਸੀ। ਮਾਂ ਦੇ ਨਾਂ ’ਤੇ ਕਲੰਕ ਇਸ ਮਾਂ ਨੇ ਆਪਣੀ 10 ਸਾਲ ਦੀ ਬੱਚੀ ਨਾਲ ਉਹ ਕਹਿਰ ਕਮਾਇਆ, ਜਿਸ ਬਾਰੇ ਸੁਣ ਤੁਹਾਡੀ ਵੀ ਰੂਹ ਕੰਬ ਜਾਵੇਗੀ। 6ਵੀਂ ਕਲਾਸ ਵਿਚ ਪੜ੍ਹਦੀ 10 ਸਾਲਾ ਬੱਚੀ ਨੂੰ ਸਜ਼ਾ ਦੇਣ ਲਈ ਮਾਂ ਉਸ ਦਾ ਸਰੀਰ ਲੋਹੇ ਦੇ ਸਰੀਏ ਨੂੰ ਗਰਮ ਕਰਕੇ ਆਏ ਦਿਨ ਲਾ ਕੇ ਜਲਾਉਂਦੀ ਰਹੀ। ਬੱਚੀ ਦੇ ਜਿਸਮ ’ਤੇ ਬਣੇ ਜ਼ਖ਼ਮਾਂ ਵਿਚੋਂ ਹਰ ਵਕਤ ਪਾਣੀ ਰਿਸਦਾ ਰਹਿੰਦਾ ਸੀ, ਸਕੂਲ ਵਿਚ ਜਲਿਆ ਹੋਇਆ ਸਰੀਰ ਕੋਈ ਵੇਖ ਨਾ ਲਵੋ, ਇਸ ਲਈ ਉਸ ਦੀ ਬਾਕਾਇਦਾ ਚੁੰਨੀ ਨਾਲ ਸਰੀਰ ਨੂੰ ਢਕ ਕੇ ਰੱਖਣ ਦੀ ਹਦਾਇਤ ਕੀਤੀ ਹੋਈ ਸੀ। ਕੁਲਯੁਗੀ ਮਾਂ ਨੇ ਆਪਣੀ ਬੱਚੀ ਦੇ ਜਿਸਮ ਦੇ ਅੰਦਰੂਨੀ ਹਿੱਸੇ (ਪ੍ਰਾਈਵੇਟ ਪਾਰਟ) ਤੱਕ ਨਹੀਂ ਛੱਡੇ, ਉਨ੍ਹਾਂ ਨੂੰ ਵੀ ਗਰਮ ਸਰੀਆ ਲਾ ਕੇ ਸਾੜ ਦਿੱਤਾ। ਐਤਵਾਰ ਜਦ ਪਿੰਡ ਦੀ ਪੰਚਾਇਤ ਬੈਠੀ ਤਾਂ ਕੁਲਯੁਗੀ ਮਾਂ ਨੇ ਕਨ ਫੜ ਕੇ ਦੋਬਾਰਾ ਇਸ ਤਰ੍ਹਾਂ ਦੀ ਗਲਤੀ ਨਾ ਕਰਨ ਦਾ ਕਹਿ ਕੇ ਮੁਆਫ਼ੀ ਮੰਗ ਕੇ ਜਾਨ ਛੁਡਵਾਈ।
ਬੱਚੀ ’ਤੇ ਅੱਤਿਆਚਾਰ ਕਰਨ ਵਾਲੀ ਕਲਯੁਗੀ ਮਾਂ ਰਾਜ ਰਾਣੀ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਬੱਚੀ ਗੋਦ ਲੈ ਲਈ ਸੀ। ਉਸ ਦੇ ਮੁਤਾਬਕ ਬੱਚੀ ਦੇ ਮਾਤਾ-ਪਿਤਾ ਗਰੀਬ ਸਨ, ਉਨ੍ਹਾਂ ਨੇ ਮੁੰਡੇ ਦੀ ਉਮੀਦ ’ਚ 6 ਕੁੜੀਆਂ ਨੂੰ ਜਨਮ ਦਿੱਤਾ ਸੀ। ਉਨ੍ਹਾਂ ਨੇ ਇਸ ਬੱਚੀ ਨੂੰ ਗੋਦ ਲੈ ਲਿਆ ਸੀ ਅਤੇ ਨੌਕਰਾਣੀ ਦੀ ਤਰ੍ਹਾਂ ਕੰਮ ਕਰਵਾਉਣ ਲੱਗ ਗਈ ਅਤੇ ਅੰਤਿਆਚਾਰ ਕਰਨਾ ਸ਼ੁਰੂ ਕਰ ਦਿੱਤਾ। ਜਦ ਇਸ ਮਮਲੇ ਵਿਚ ਐਤਵਾਰ ਪਿੰਡ ਦੀ ਪੰਚਾਇਤ ਬੈਠੀ ਤਾਂ ਕੁਲਯੁਗੀ ਇਸ ਮਤਰੇਈ ਮਾਂ ਨੇ ਕੰਨ ਫੜ ਕੇ ਦੋਬਾਰਾ ਇਸ ਤਰ੍ਹਾਂ ਦੀ ਗਲਤੀ ਨਾ ਕਰਨ ਦਾ ਕਹਿ ਕੇ ਮਾਫ਼ੀ ਮੰਗ ਕੇ ਜਾਨ ਛੁਡਾ ਲਈ।
ਬੱਚੀ ਨੇ ਦੱਸਿਆ ਕਿ ਮਾਂ ਨੂੰ ਲੱਗਿਆ ਕਿ ਮੈਂ ਕਿਤੇ ਪੈਸੇ ਛੁਪਾ ਲਏ ਹਨ, ਜਿਸ ਕਾਰਨ ਉਸ ਨੇ ਸਰੀਆ ਗਰਮ ਕਰਕੇ ਮੇਰੇ ਸਰੀਰ ਨੂੰ ਸਾੜਿਆ ਪਰ ਪੈਸੇ ਘਰ ਵਿਚ ਹੀ ਕਿਤੇ ਪਏ ਹੋਏ ਸਨ। ਬੱਚੀ ਨੇ ਦੱਸਿਆ ਕਿ ਇਹ ਕੋਈ ਪਹਿਲੀ ਵਾਰ ਸਜ਼ਾ ਨਹੀਂ ਮਿਲੀ, ਉਸ ਨੂੰ ਕਈ ਵਾਰ ਇਸ ਤਰ੍ਹਾਂ ਦੀ ਸਜ਼ਾ ਮਿਲੀ ਹੈ। ਉਸ ਦੇ ਸਰੀਰ ਦਾ ਇਸ ਤਰ੍ਹਾਂ ਦਾ ਕੋਈ ਅੰਗ ਨਹੀਂ ਜਿੱਥੇ ਉਸ ਦੀ ਮਾਂ ਨੇ ਗਰਮ ਸਰੀਆ ਨਾ ਲਾਇਆ ਹੋਵੇ। ਬੱਚੀ ਦੀ ਹਾਲਤ ਵੇਖ ਕੇ ਅਧਿਆਪਕਾ ਵੀ ਰੋ ਪਈ।
Post navigation
ਇਕੋ ਚੈਨਲ ਨੂੰ ਕਿਉਂ, ਸਾਰੇ ਚੈਨਲਾਂ ਨੂੰ ਗੁਰਬਾਣੀ ਕੀਰਤਨ ਟੈਲੀਕਾਸਟ ਲਈ ਮਿਲਣ ਮੁਫ਼ਤ ਅਧਿਕਾਰ, ਉਪਕਰਨਾਂ ਉਤੇ ਸਰਕਾਰ ਖਰਚ ਕਰਨ ਨੂੰ ਤਿਆਰ : ਮੁੱਖ ਮੰਤਰੀ ਮਾਨ
ਟਰਾਂਸਪੋਰਟ ਮੰਤਰੀ ਭੁੱਲਰ ਨੇ ਜਲੰਧਰ ਮਾਰਿਆ ਛਾਪਾ, ਬਾਦਲ ਤੇ ਹੈਨਰੀ ਦੀਆਂ ਬੱਸਾਂ ਦੇ ਕੱਟੇ ਚਲਾਨ, ਯਾਤਰੀਆਂ ਦੀਆਂ ਸਮੱਸਿਆਵਾਂ ਵੀ ਸੁਣੀਆਂ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us