ਕਾਲ ਬਣ ਕੇ ਅੱਗੇ ਆਇਆ ਆਵਾਰਾ ਪਸ਼ੂ, ਮੋਟਰਸਾਈਕਲ ਉਤੇ ਜਾਂਦੇ ਦੀ ਚੜ੍ਹਦੀ ਜਵਾਨੀ ਵਿਚ ਹੋਈ ਮੌਤ, ਪਰਿਵਾਰ ਉਤੇ ਟੁੱਟਾ ਦੁਖਾਂ ਦਾ ਪਹਾੜ

ਕਾਲ ਬਣ ਕੇ ਅੱਗੇ ਆਇਆ ਆਵਾਰਾ ਪਸ਼ੂ, ਮੋਟਰਸਾਈਕਲ ਉਤੇ ਜਾਂਦੇ ਦੀ ਚੜ੍ਹਦੀ ਜਵਾਨੀ ਵਿਚ ਹੋਈ ਮੌਤ, ਪਰਿਵਾਰ ਉਤੇ ਟੁੱਟਾ ਦੁਖਾਂ ਦਾ ਪਹਾੜ


ਵੀਓਪੀ ਬਿਊਰੋ, ਸ਼ੇਰਪੁਰ : ਸ਼ੇਰਪੁਰ ਵਿਖੇ ਬੀਤੀ ਰਾਤ ਮੋਟਰਸਾਈਕਲ ਉਤੇ ਜਾ ਰਹੇ ਨੌਜਵਾਨ ਅੱਗੇ ਬੇਸਹਾਰਾ ਪਸ਼ੂ ਕਾਲ ਬਣ ਕੇ ਆ ਗਿਆ। ਇਸ ਕਾਰਨ ਵਾਪਰੇ ਹਾਦਸੇ ‘ਚ ਇਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਵਿੰਦਰ ਕੁਮਾਰ (19) ਪੁੱਤਰ ਕਾਲਾ ਸਿੰਘ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਬੀਤੀ ਰਾਤ ਰਵਿੰਦਰ ਮੋਟਰਸਾਈਕਲ ’ਤੇ ਘਰ ਜਾ ਰਿਹਾ ਸੀ। ਇਸ ਦੌਰਾਨ ਉਸ ਦਾ ਮੋਟਰਸਾਈਕਲ ਆਵਾਰਾ ਪਸ਼ੂ ਨਾਲ ਟਕਰਾ ਗਿਆ ਅਤੇ ਹਾਦਸੇ ‘ਚ ਉਸ ਦੀ ਮੌਤ ਹੋ ਗਈ। ਚੜ੍ਹਦੀ ਜਵਾਨੀ ਵਿਚ ਰਵਿੰਦਰ ਦੀ ਮੌਤ ਖ਼ਬਰ ਮਿਲਣ ‘ਤੇ ਪਰਿਵਾਰ ਉਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਇਲਾਕੇ ’ਚ ਸੋਗ ਦੀ ਲਹਿਰ ਦੌੜ ਗਈ। ਇਲਾਕੇ ਦੀਆਂ ਸਮਾਜ ਸੇਵੀ ਜਥੇਬੰਦੀਆਂ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮ੍ਰਿਤਕ ਦੇ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ।

error: Content is protected !!