IPL ਵਿਚ RCB ਖਿਲਾਫ਼ ਸੈਂਕੜਾ ਜੜਨ ਤੋਂ ਬਾਅਦ ਸ਼ੁਭਮਨ ਗਿੱਲ ਦੀ ਭੈਣ ਖ਼ਿਲਾਫ਼ ਸੋਸ਼ਲ ਮੀਡੀਆ ਉਤੇ ਕੀਤੇ ਅਸ਼ਲੀਲ ਕੁਮੈਂਟ, ਮਹਿਲਾ ਕਮਿਸ਼ਨ ਨੇ ਕਿਹਾ, ਹਰਗਿਜ਼ ਬਰਦਾਸ਼ਤ ਨਹੀਂ ਕਰਾਂਗੇ

IPL ਵਿਚ RCB ਖਿਲਾਫ਼ ਸੈਂਕੜਾ ਜੜਨ ਤੋਂ ਬਾਅਦ ਸ਼ੁਭਮਨ ਗਿੱਲ ਦੀ ਭੈਣ ਖ਼ਿਲਾਫ਼ ਸੋਸ਼ਲ ਮੀਡੀਆ ਉਤੇ ਕੀਤੇ ਅਸ਼ਲੀਲ ਕੁਮੈਂਟ, ਮਹਿਲਾ ਕਮਿਸ਼ਨ ਨੇ ਕਿਹਾ, ਹਰਗਿਜ਼ ਬਰਦਾਸ਼ਤ ਨਹੀਂ ਕਰਾਂਗੇ


ਵੀਓਪੀ ਬਿਊਰੋ, ਨੈਸ਼ਨਲ : ਆਰਸੀਬੀ ਤੇ ਗੁਜਰਾਤ ਟਾਈਟਨਜ਼ ਦੇ ਮੈਚ ਵਿਚ ਸ਼ੁਭਮਨ ਗਿੱਲ ਵੱਲੋਂ ਲਾਇਆ ਸੈਂਕੜਾ ਕਈਆਂ ਨੂੰ ਹਜ਼ਮ ਨਹੀਂ ਹੋ ਰਿਹਾ। ਰਾਇਲ ਚੈਲੇਂਜਰ ਬੈਂਗਲੁਰੂ ਖਿਲਾਫ ਸੈਂਕੜਾ ਲਗਾਉਣ ਵਾਲੇ ਗਿੱਲ ਨੇ ਜਦੋਂ ਖੁਸ਼ੀ ਵਿੱਚ ਇੱਕ ਟਵੀਟ ਕੀਤਾ ਤਾਂ ਕੁਝ ਲੋਕਾਂ ਨੇ ਉਨ੍ਹਾਂ ਦੀ ਭੈਣ ਨਾਲ ਸਰੀਰਕ ਹਿੱਸਾ ਕਰਨ ਦੀ ਧਮਕੀ ਦਿੱਤੀ । ਜਿਸ ਦਾ ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਸਖਤ ਨੋਟਿਸ ਲਿਆ ਹੈ । ਉਨ੍ਹਾਂ ਨੇ ਵਾਅਦਾ ਕੀਤਾ ਹੈ ਕਮਿਸ਼ਨ ਅਜਿਹੇ ਲੋਕਾਂ ਦੇ ਖਿਲਾਫ ਸਖਤ ਐਕਸ਼ਨ ਲਏਗਾ ਜਿੰਨਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਸ਼ੁੱਭਮਨ ਗਿੱਲ ਦੀ ਭੈਣ ਦੇ ਖਿਲਾਫ ਮਾੜੀ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ।
ਦਰਅਸਲ ਸ਼ੁਭਮਨ ਗਿੱਲ ਦੇ ਸੈਂਕੜੇ ਕਾਰਨ ਗੁਰਜਾਤ ਟਾਈਟਨਜ਼ ਨੇ ਰਾਇਲ ਚੈਲੇਂਜਰ ਬੈਂਗਲੁਰੂ ਨੂੰ ਪਲੇਅ ਆਫ ਦੀ ਰੇਸ ਤੋਂ ਬਾਹਰ ਕਰ ਦਿੱਤਾ, ਜਿਸ ਤੋਂ ਬਾਅਦ ਸ਼ੁੱਭਮਨ ਗਿੱਲ ਨੇ ਆਪਣੇ ਇੰਸਟਰਾਗਰਾਮ ਉਤੇ ਲਿਖਿਆ ‘ਕਿੰਨਾਂ ਸ਼ਾਨਦਾਰ ਦਿਨ ਸੀ’। ਇਸ ਤੋਂ ਬਾਅਦ ਕੁਝ ਸਿਰ ਫਿਰੇ ਅਜਿਹੇ ਗੁੱਸੇ ਵਿੱਚ ਆਏ ਕਿ ਉਨਾਂ ਨੇ ਗਿੱਲ ਦੀ ਪੋਸਟ ਦੇ ਨੀਚੇ ਉਨ੍ਹਾਂ ਦੀ ਭੈਣ ਨੂੰ ਲੈਕੇ ਮਾੜੀ ਸ਼ਬਦਾਵਲੀ ਦੀ ਵਰਤੋਂ ਕੀਤੀ । ਸਿਰਫ਼ ਇੰਸਟਰਾਗਰਾਮ ‘ਤੇ ਹੀ ਨਹੀਂ ਟਵਿੱਟਰ ‘ਤੇ ਵੀ ਗਿੱਲ ਦੇ ਪਰਿਵਾਰ ਦੇ ਖਿਲਾਫ ਗਲਤ ਸ਼ਬਦਾਂ ਦੀ ਵਰਤੋਂ ਕੀਤੀ ਗਈ ।


ਉਧਰ, ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਕਿਹਾ ‘ਇਹ ਬਹੁਤ ਹੀ ਸ਼ਰਮਨਾਕ ਹੈ ਕਿ ਸੋਸ਼ਲ ਮੀਡੀਆ ਦੇ ਟ੍ਰੋਲਰ ਨੇ ਸ਼ੁੱਭਮਨ ਗਿੱਲ ਦੀ ਭੈਣ ਨੂੰ ਨਿਸ਼ਾਨਾ ਬਣਾਇਆ ਸਿਰਫ ਇਸ ਲਈ ਕਿ ਉਨ੍ਹਾਂ ਦੀ ਬੈਂਗਲੁਰੂ ਟੀਮ ਨਹੀਂ ਜਿੱਤ ਸਕੀ,ਪਹਿਲਾਂ ਵੀ ਅਸੀਂ ਅਜਿਹੇ ਲੋਕਾਂ ਦੇ ਖਿਲਾਫ ਐਕਸ਼ਨ ਲਿਆ ਸੀ, ਜਿਨ੍ਹਾਂ ਨੇ ਵਿਰਾਟ ਕੋਹਲੀ ਦੀ ਧੀ ਦੇ ਖਿਲਾਫ਼ ਮਾੜੀ ਸ਼ਬਦਾਵਲੀ ਦੀ ਵਰਤੋਂ ਕੀਤੀ ਸੀ। ਇਸ ਵਾਰ ਵੀ DCW ਜ਼ਰੂਰ ਐਕਸ਼ਨ ਲਏਗਾ ਜਿਨ੍ਹਾਂ ਨੇ ਸ਼ੁਭਮਨ ਗਿੱਲ ਦੀ ਭੈਣ ਖਿਲਾਫ ਮਾੜੇ ਸ਼ਬਦ ਬੋਲੇ ਹਨ, ਅਸੀਂ ਇਹ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਾਂਗੇ’।

error: Content is protected !!