ਜ਼ਮੀਨੀ ਵਿਵਾਦ ਨੇ ਧਾਰਿਆ ਖੂਨੀ ਰੂਪ, ਭਰਾ-ਭਰਜਾਈ ਤੇ ਭਤੀਜਿਆਂ ਨੂੰ ਦਿੱਤੀ ਅਜਿਹੀ ਮੌਤ ਕਿ ਸੁਣ ਕੇ ਹੀ ਰੂਹ ਕੰਭ ਜਾਵੇ, ਘਰ ਵਿਚ ਦਾਖਲ ਹੋ ਰੰਬੇ ਨਾਲ…

ਜ਼ਮੀਨੀ ਵਿਵਾਦ ਨੇ ਧਾਰਿਆ ਖੂਨੀ ਰੂਪ, ਭਰਾ-ਭਰਜਾਈ ਤੇ ਭਤੀਜਿਆਂ ਨੂੰ ਦਿੱਤੀ ਅਜਿਹੀ ਮੌਤ ਕਿ ਸੁਣ ਕੇ ਹੀ ਰੂਹ ਕੰਭ ਜਾਵੇ, ਘਰ ਵਿਚ ਦਾਖਲ ਹੋ ਰੰਬੇ ਨਾਲ…


ਵੀਓਪੀ ਬਿਊਰੋ,ਨੈਸ਼ਨਲ-ਉੜੀਸਾ ਦੇ ਬਰਗੜ੍ਹ ਜ਼ਿਲ੍ਹੇ ‘ਚ ਜਾਇਦਾਦ ਦੇ ਵਿਵਾਦ ਨੇ ਖੂਨੀ ਰੂਪ ਧਾਰ ਲਿਆ। ਭਰਾ ਸਮੇਤ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਅਜਿਹੀ ਮੌਤ ਦਿੱਤੀ ਜਿਸ ਬਾਰੇ ਸੁਣ ਕੇ ਹੀ ਰੂਹ ਕੰਬ ਜਾਵੇ। ਪੁਲਿਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।
ਪੁਲਿਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਭਟਲੀ ਥਾਣਾ ਖੇਤਰ ਦੇ ਅਧੀਨ ਪੈਂਦੇ ਪਿੰਡ ਝਿਕੀਝੀਕੀ ਵਿੱਚ ਸੋਮਵਾਰ ਰਾਤ ਨੂੰ ਵਾਪਰੀ। ਸੀਬਾ ਬਾਗ ਨਾਂ ਦਾ ਵਿਅਕਤੀ ਆਪਣੇ ਵੱਡੇ ਭਰਾ ਦੇ ਘਰ ਦਾਖਲ ਹੋ ਗਿਆ ਅਤੇ ‘ਰੰਬੇ’ (ਲੋਹੇ ਦਾ ਸੰਦ) ਨਾਲ ਉਸ ਦੇ ਸਾਰੇ ਪਰਿਵਾਰ ਦਾ ਕਤਲ ਕਰ ਦਿੱਤਾ।ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਗੁਰਦੇਵ ਬਾਗ (46), ਉਸ ਦੀ ਪਤਨੀ ਸਿਬਾਗਰੀ (35) ਅਤੇ ਉਨ੍ਹਾਂ ਦੇ ਬੱਚਿਆਂ ਚੁਡਾਮਈ (15) ਅਤੇ ਸ਼ਰਵਨੀ (10) ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।


ਅਧਿਕਾਰੀ ਨੇ ਦੱਸਿਆ ਕਿ ਮਾਮਲਾ ਜਾਇਦਾਦ ਵਿਵਾਦ ਦਾ ਜਾਪਦਾ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਉਸ ਕਮਰੇ ਨੂੰ ਵੀ ਸੀਲ ਕਰ ਦਿੱਤਾ ਹੈ, ਜਿਸ ਵਿਚ ਖੂਨ ਨਾਲ ਲੱਥਪੱਥ ਲਾਸ਼ਾਂ ਮਿਲੀਆਂ ਸਨ ਅਤੇ ਅਗਲੇਰੀ ਜਾਂਚ ਲਈ ਫੋਰੈਂਸਿਕ ਟੀਮ ਨੂੰ ਬੁਲਾਇਆ ਗਿਆ ਹੈ। ਮੁਲਜ਼ਮ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਈ ਜਾਵੇਗੀ।

error: Content is protected !!