PSEB ਨੇ ਐਲਾਨਿਆ 12ਵੀਂ ਦਾ ਰਿਜ਼ਲਟ, ਕੁੜੀਆਂ ਨੇ ਮਾਰੀ ਬਾਜ਼ੀ, ਸੁਜਾਨ ਕੌਰ 500 ‘ਚੋਂ 500 ਅੰਕ ਲੈ ਕੇ ਫਸਟ, ਇਹ ਜ਼ਿਲ੍ਹਾ ਰਿਹਾ ਓਵਰਆਲ ਪਹਿਲੇ ‘ਤੇ

PSEB ਨੇ ਐਲਾਨਿਆ 12ਵੀਂ ਦਾ ਰਿਜ਼ਲਟ, ਕੁੜੀਆਂ ਨੇ ਮਾਰੀ ਬਾਜ਼ੀ, ਸੁਜਾਨ ਕੌਰ 500 ‘ਚੋਂ 500 ਅੰਕ ਲੈ ਕੇ ਫਸਟ, ਇਹ ਜ਼ਿਲ੍ਹਾ ਰਿਹਾ ਓਵਰਆਲ ਪਹਿਲੇ ‘ਤੇ

 

ਚੰਡੀਗੜ੍ਹ (ਵੀਓਪੀ ਬਿਊਰੋ) ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਹੈ। ਮਾਨਸਾ ਦੇ ਇੱਕ ਪ੍ਰਾਈਵੇਟ ਸਕੂਲ ਦੀ ਵਿਦਿਆਰਥਣ ਸੁਜਾਨ ਕੌਰ 100 ਫੀਸਦੀ ਅੰਕ ਲੈ ਕੇ ਸਟੇਟ ਟਾਪਰ ਬਣੀ। ਵਿਦਿਆਰਥਣ ਸ਼੍ਰੇਆ ਸਿੰਗਲਾ ਨੇ 99.60 ਅੰਕ ਲੈ ਕੇ ਦੂਸਰਾ ਜਦਕਿ ਨਵਪ੍ਰੀਤ ਕੌਰ 99.40 ਅੰਕ ਲੈ ਕੇ ਤੀਸਰੇ ਸਥਾਨ ‘ਤੇ ਰਹੀ |

ਪੰਜਾਬ ਦਾ ਸਮੁੱਚਾ ਨਤੀਜਾ 92.47 ਫੀਸਦੀ ਰਿਹਾ ਹੈ। ਨਤੀਜੇ ਅਨੁਸਾਰ 3637 ਵਿਦਿਆਰਥੀ ਫੇਲ੍ਹ ਹੋਏ ਹਨ ਜਦਕਿ 18569 ਵਿਦਿਆਰਥੀਆਂ ਨੂੰ ਕੰਪਾਰਟਮੈਂਟ ਮਿਲੀ ਹੈ। ਲੜਕੀਆਂ ਦੀ ਪਾਸ ਪ੍ਰਤੀਸ਼ਤਤਾ 95.47 ਹੈ ਜਦਕਿ ਲੜਕਿਆਂ ਦੀ ਪਾਸ ਪ੍ਰਤੀਸ਼ਤਤਾ 90.14 ਹੈ। ਸਾਇੰਸ ਸਟਰੀਮ ਵਿੱਚ ਸਭ ਤੋਂ ਵੱਧ ਵਿਦਿਆਰਥੀ ਪਾਸ ਹੋਏ, ਜਿਨ੍ਹਾਂ ਦੀ ਪਾਸ ਪ੍ਰਤੀਸ਼ਤਤਾ 98.68 ਰਹੀ। 12ਵੀਂ ਦੇ ਇਮਤਿਹਾਨ ਮਾਰਚ ਮਹੀਨੇ ਵਿੱਚ ਲਏ ਗਏ ਸਨ।

ਜ਼ਿਲ੍ਹਾ ਗੁਰਦਾਸਪੁਰ 96.91 ਪਾਸ ਪ੍ਰਤੀਸ਼ਤਤਾ ਨਾਲ ਪਹਿਲੇ ਸਥਾਨ ‘ਤੇ ਰਿਹਾ। ਸਾਰੇ ਵਿਦਿਆਰਥੀ ਅਤੇ ਉਨ੍ਹਾਂ ਦੇ ਸਰਪ੍ਰਸਤ ਅਧਿਕਾਰਤ ਵੈੱਬਸਾਈਟ pseb.ac.in ‘ਤੇ ਜਾ ਕੇ ਨਤੀਜਾ ਦੇਖ ਸਕਦੇ ਹਨ। PSEB ਨੇ ਪਹਿਲਾਂ ਹੀ ਸੂਚਿਤ ਕੀਤਾ ਸੀ ਕਿ 12ਵੀਂ ਜਮਾਤ ਦੇ ਨਤੀਜੇ 31 ਮਈ ਨੂੰ ਜਾਂ ਇਸ ਤੋਂ ਪਹਿਲਾਂ ਜਾਰੀ ਕੀਤੇ ਜਾਣਗੇ।

error: Content is protected !!