ਸ਼ਹੀਦੀ ਪੁਰਬ ਮੌਕੇ ਮੁਫ਼ਤ ਮੇਗਾ ਮੈਡੀਕਲ ਕੈਂਪ ਲਗਾਇਆ, ਕਲਾਕਾਰ ਬੱਚਿਆਂ ਦਾ ਕਵੀ ਦਰਬਾਰ ਰਿਹਾ ਵਿਸ਼ੇਸ਼ ਆਕਰਸ਼ਣ

ਕਵਿਤਾਵਾਂ ਰਾਹੀਂ ਗੁਰੂ ਅਰਜਨ ਦੇਵ ਜੀ ਨੂੰ ਸ਼ਰਧਾ ਦੇ ਫੁਲ ਭੇਟ ਕੀਤੇ

ਬਠਿੰਡਾ, 24 ਮਈ – ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਮੌਕੇ ਮਾਲਵਾ ਆਰਟ ਕੌਂਸਲ ਬਠਿੰਡਾ ਵੱਲੋਂ ਗੁਰਦੁਆਰਾ ਗੁਰੂ ਨਾਨਕ ਵਾੜੀ ਦੇ ਸਹਿਯੋਗ ਨਾਲ ਗੁਰੂ ਘਰ ਵਿਚ ਮੁਫ਼ਤ ਮੇਗਾ ਮੈਡੀਕਲ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਅੱਖਾਂ ਦੇ ਆਪਰੇਸ਼ਨਾਂ ਦੇ ਮਾਹਿਰ ਡਾਕਟਰ ਪਾਰੁਲ ਗੁਪਤਾ, ਹੱਡੀਆਂ ਦੇ ਮਾਹਿਰ ਡਾਕਟਰ ਮੋਹਿਤ ਗੁਪਤਾ, ਪੇਟ ਦੇ ਰੋਗਾਂ ਦੇ ਮਾਹਿਰ ਡਾਕਟਰ ਮੋਹਿਤ ਗੁਪਤਾ, ਡਾਕਟਰ ਦੀਪਕ ਬਾਂਸਲ, ਦਵਾਈਆਂ ਦੇ ਮਾਹਿਰ ਡਾਕਟਰ ਜੰਗ ਬਹਾਦਰ ਸਿੰਘ ‘ਤੇ ਦੰਦਾਂ ਦੀ ਮਾਹਿਰ ਡਾਕਟਰ ਖੁਸ਼ਬੂ ਗੋਇਲ ਨੇ ਮਰੀਜਾਂ ਦੀ ਜਾਂਚ ‘ਤੇ ਉਹਨਾਂ ਦੇ ਇਲਾਜ ਲਈ ਦਵਾਈਆਂ ਵੀ ਕੌਂਸਲ ਵੱਲੋਂ ਮੁਫ਼ਤ ਦਿੱਤੀਆਂ ਗਈਆਂ।

ਇਸ ਕੈਂਪ ਦੌਰਾਨ 150 ਤੋਂ ਵੱਧ ਮਰੀਜਾਂ ਅਤੇ ਆਮ ਲੋਕਾਂ ਨੇ ਲਾਹਾ ਲੈਕੇ ਮਾਹਿਰ ਡਾਕਟਰਾਂ ਕੋਲੋਂ ਆਪਣਾ ਚੈੱਕ ਅੱਪ ਕਰਵਾਇਆ। ਇਸ ਮੌਕੇ ਮਰੀਜਾਂ ਲਈ ਲੰਗਰ ਅਤੇ ਠੰਡੇ-ਮਿੱਠੇ ਜਲ ਦੀ ਸ਼ਬੀਲ ਦਾ ਵੀ ਗੁਰੂ ਘਰ ਦੀ ਸੰਗਤ ਵੱਲੋਂ ਪ੍ਰਬੰਧ ਕੀਤਾ ਗਿਆ। ਇਸ ਮੌਕੇ ਮਾਲਵਾ ਆਰਟ ਕੌਂਸਲ ਦੇ ਕਲਾਕਾਰ ਬੱਚਿਆਂ ਵੱਲੋਂ ਕਵੀ ਦਰਬਾਰ ਵੀ ਲਗਾਇਆ ਗਿਆ, ਜਿਸ ਵਿੱਚ ਸਾਹਿਤਕਾਰ ਲਾਲ ਸਿੰਘ ਬੱਲਰਾ ‘ਤੇ ਨਿਰੰਜਨ ਸਿੰਘ ਪ੍ਰੇਮੀ ਨੇ ਵੀ ਕਵਿਤਾਵਾਂ ਰਾਹੀਂ ਗੁਰੂ ਅਰਜਨ ਦੇਵ ਜੀ ਨੂੰ ਸ਼ਰਧਾ ਦੇ ਫੁਲ ਭੇਟ ਕੀਤੇ ਗਏ। ਇਸ ਕੈਂਪ ਦੇ ਮੱਖ ਮਹਿਮਾਨ ਸੁਖਮੰਦਰ ਸਿੰਘ ਚੱਠਾ ਚੇਅਰਮੈਨ ਫ਼ਤਿਹ ਗਰੁੱਪ ਆਫ ਇੰਸਟੀਚਿਊਸ਼ਨਜ਼ ਰਾਮਪੁਰਾ ‘ਤੇ ਵਿਸ਼ੇਸ਼ ਮਹਿਮਾਨ ਵਜੋ ਭਾਈ ਚਰਨਜੀਤ ਸਿੰਘ ਖਾਲਸਾ ਖਿਆਲੀ ਵਾਲਾ ਤਸ਼ਰੀਫ ਫਰਮਾਨ ਹੋਏ। ਇਸ ਮੌਕੇ ਤੇ ਐਡਵੋਕੇਟ ਹਰਦੀਪ ਸਿੰਘ ਗਿੱਲ, ਪ੍ਰਧਾਨ ਸਰਬ ਸੁੱਖ ਸੁਸਾਇਟੀ ਬਠਿੰਡਾ ਨੂੰ ਉਹਨਾਂ ਦੀਆਂ ਸਮਾਜ ਸੇਵੀ ਗਤੀਵਿਧੀਆਂ ਨੂੰ ਮੁੱਖ ਰਖਦਿਆਂ ਕੌਂਸਲ ਵੱਲੋਂ ਸਨਮਾਨਿਤ ਕੀਤਾ ਗਿਆ।

error: Content is protected !!