ਸਕੂਲ ਵਿਚ ਛੁੱਟੀ ਤੋਂ ਬਾਅਦ ਬਲੈਕਮੇਲ ਕਰ ਕੇ ਨਾਬਾਲਿਗਾ ਨੂੰ ਬੁਲਾਇਆ, ਉਸੇ ਦੇ ਸਕੂਲ ਵਿਚ ਪੜ੍ਹਦੇ ਪੰਜ ਨਾਬਾਲਿਗਾਂ ਨੇ ਕੀਤਾ ਸਮੂਹਿਕ ਜਬਰ-ਜਨਾਹ

ਸਕੂਲ ਵਿਚ ਛੁੱਟੀ ਤੋਂ ਬਾਅਦ ਬਲੈਕਮੇਲ ਕਰ ਕੇ ਨਾਬਾਲਿਗਾ ਨੂੰ ਬੁਲਾਇਆ, ਉਸੇ ਦੇ ਸਕੂਲ ਵਿਚ ਪੜ੍ਹਦੇ ਪੰਜ ਨਾਬਾਲਿਗਾਂ ਨੇ ਕੀਤਾ ਸਮੂਹਿਕ ਜਬਰ-ਜਨਾਹ


ਵੀਓਪੀ ਬਿਊਰੋ, ਚੰਡੀਗੜ੍ਹ : ਚੰਡੀਗੜ੍ਹ ਦੇ ਸਰਕਾਰੀ ਸਕੂਲ ਦੀ ਨਾਬਾਲਗ ਵਿਦਿਆਰਥਣ ਨੂੰ ਬਲੈਕਮੇਲ ਕਰ ਕੇ ਉਸ ਦੇ ਹੀ ਸਕੂਲ ‘ਚ ਪੜ੍ਹਨ ਵਾਲੇ ਨਾਬਾਲਗ ਵਿਦਿਆਰਥੀਆਂ ਵੱਲੋਂ ਸਮੂਹਿਕ ਜਬਰ-ਜਨਾਹ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਦੋਸ਼ੀ ਨਾਬਾਲਗ ਵਿਦਿਆਰਥੀਆਂ ਨੂੰ ਪੁਲਿਸ ਨੇ ਕਾਬੂ ਕਰ ਕੇ ਬਾਲ ਸੁਧਾਰ ਘਰ ਭੇਜ ਦਿੱਤਾ ਹੈ।
ਜਾਣਕਾਰੀ ਮੁਤਾਬਕ ਪੀੜਤਾ 7ਵੀਂ ਜਮਾਤ ਦੀ ਵਿਦਿਆਰਥਣ ਹੈ। ਪੀੜਤਾ ਨੂੰ ਉਸ ਦੇ ਗੁਆਂਢ ‘ਚ ਰਹਿਣ ਵਾਲਾ ਵਿਦਿਆਰਥੀ ਕਾਫ਼ੀ ਸਮੇਂ ਤੋਂ ਬਲੈਕਮੇਲ ਕਰ ਰਿਹਾ ਸੀ। ਉਸ ਦੇ ਕਹਿਣ ‘ਤੇ ਪੀੜਤਾ ਨੇ ਇਕ ਦੁਕਾਨ ਦੇ ਗੱਲੇ ‘ਚੋਂ ਪੈਸੇ ਚੋਰੀ ਕੀਤੇ ਸਨ। ਇਸ ਤੋਂ ਬਾਅਦ ਵਿਦਿਆਰਥੀ ਇਸ ਚੋਰੀ ਨੂੰ ਲੈ ਕੇ ਉਸ ਨੂੰ ਬਲੈਕਮੇਲ ਕਰਨ ਲੱਗਾ। ਬੀਤੇ ਦਿਨੀਂ ਉਸ ਨੇ ਸਕੂਲ ਦੇ ਹੀ ਚਾਰ ਹੋਰ ਨਾਬਾਲਗ ਵਿਦਿਆਰਥੀਆਂ ਨਾਲ ਮਿਲ ਕੇ ਵਿਦਿਆਰਥਣ ਨਾਲ ਸਮੂਹਿਕ ਜਬਰ-ਜਨਾਹ ਕੀਤਾ। ਇਨ੍ਹਾਂ ‘ਚੋਂ ਇਕ ਦੋਸ਼ੀ ਪੀੜਤਾ ਦੀ ਹੀ ਜਮਾਤ ‘ਚ ਪੜ੍ਹਦਾ ਹੈ। ਦੋਸ਼ ਹੈ ਕਿ ਸਕੂਲ ‘ਚ ਛੁੱਟੀ ਹੋਣ ਤੋਂ ਬਾਅਦ ਉਕਤ ਵਿਦਿਆਰਥੀਆਂ ਨੇ ਪੀੜਤਾ ਨਾਲ ਝਾੜੀਆਂ ‘ਚ ਸਮੂਹਿਕ ਜਬਰ-ਜਨਾਹ ਕੀਤਾ। ਪੀੜਤਾ ਨੇ

ਘਰ ਜਾ ਕੇ ਆਪਣੀ ਮਾਂ ਨੂੰ ਸਾਰੀ ਗੱਲ ਦੱਸੀ।ਪੀੜਤਾ ਨੇ ਦੱਸਿਆ ਕਿ ਉਕਤ ਵਿਦਿਆਰਥੀ ਆਪਣੇ ਸਾਥੀਆਂ ਨਾਲ ਮਿਲ ਕੇ ਉਸ ਨੂੰ ਲਗਾਤਾਰ ਬਲੈਕਮੇਲ ਕਰ ਰਿਹਾ ਸੀ ਅਤੇ ਉਸ ਨੂੰ ਡਰ ਸੀ ਕਿ ਉਹ ਕਿਤੇ ਚੋਰੀ ਵਾਲੀ ਗੱਲ ਉਸ ਦੇ ਘਰ ਵਾਲਿਆਂ ਨੂੰ ਨਾ ਦੱਸ ਦੇਵੇ। ਫਿਲਹਾਲ ਚਾਈਲਡ ਹੈਲਪਲਾਈਨ ਦੀ ਸ਼ਿਕਾਇਤ ‘ਤੇ ਪੁਲਿਸ ਨੇ ਪੀੜਤਾ ਨਾਲ ਸਮੂਹਿਕ ਜਬਰ-ਜਨਾਹ ਕਰਨ ਵਾਲੇ ਵਿਦਿਆਰਥੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

error: Content is protected !!