Skip to content
Friday, November 15, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
May
24
ਕੁਝ ਇਲਾਕਿਆਂ ‘ਚ ਬਾਰਿਸ਼ ਨੇ ਦਿੱਤੀ ਲੋਕਾਂ ਨੂੰ ਗਰਮੀ ਤੋਂ ਰਾਹਤ, ਪਹਾੜਾਂ ‘ਚ ਹੋਈ ਬਰਫਬਾਰੀ, ਅੱਜ ਵੀ ਸੰਭਾਵਨਾ
jalandhar
Latest News
National
Punjab
ਕੁਝ ਇਲਾਕਿਆਂ ‘ਚ ਬਾਰਿਸ਼ ਨੇ ਦਿੱਤੀ ਲੋਕਾਂ ਨੂੰ ਗਰਮੀ ਤੋਂ ਰਾਹਤ, ਪਹਾੜਾਂ ‘ਚ ਹੋਈ ਬਰਫਬਾਰੀ, ਅੱਜ ਵੀ ਸੰਭਾਵਨਾ
May 24, 2023
Voice of Punjab
ਕੁਝ ਇਲਾਕਿਆਂ ‘ਚ ਬਾਰਿਸ਼ ਨੇ ਦਿੱਤੀ ਲੋਕਾਂ ਨੂੰ ਗਰਮੀ ਤੋਂ ਰਾਹਤ, ਪਹਾੜਾਂ ‘ਚ ਹੋਈ ਬਰਫਬਾਰੀ, ਅੱਜ ਵੀ ਸੰਭਾਵਨਾ
ਜਲੰਧਰ/ਚੰਡੀਗੜ੍ਹ (ਵੀਓਪੀ ਬਿਊਰੋ) ਲਗਾਤਾਰ ਪੈ ਰਹੀ ਤੇਜ਼ ਗਰਮੀ ਤੋਂ ਬਾਅਦ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਬੀਤੇ ਦਿਨੀ ਬਾਰਿਸ਼ ਨੇ ਲੋਕਾਂ ਨੂੰ ਰਾਹਤ ਦਿੱਤੀ। ਪਟਿਆਲਾ, ਫਤਿਹਗੜ੍ਹ ਸਾਹਿਬ ਤੇ ਕੁਝ ਨਾਲ ਲੱਗਦਿਆ ਇਲਾਕਿਆਂ ਵਿੱਚ ਬਾਰਿਸ਼ ਹੋਈ ਹੈ।
ਪੰਜਾਬ ਅਤੇ ਹਰਿਆਣਾ ‘ਚ ਮੰਗਲਵਾਰ ਨੂੰ ਗਰਮੀ ਅਤੇ ਹੁੰਮਸ ਕਾਰਨ ਲੋਕ ਪਰੇਸ਼ਾਨ ਰਹੇ। ਪੰਜਾਬ ਦਾ ਫਰੀਦਕੋਟ 44.1 ਡਿਗਰੀ ਨਾਲ ਸਭ ਤੋਂ ਗਰਮ ਰਿਹਾ। ਹਰਿਆਣਾ ‘ਚ ਹਿਸਾਰ, ਝੱਜਰ ਅਤੇ ਜੀਂਦ ‘ਚ ਦਿਨ ਦਾ ਤਾਪਮਾਨ 45 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ। ਝੱਜਰ ਵਿੱਚ ਸਭ ਤੋਂ ਵੱਧ 45.2 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਹਿਮਾਚਲ ਵਿੱਚ ਦਿਨ ਭਰ ਧੁੱਪ ਛਾਈ ਰਹੀ। ਇਸ ਦੇ ਨਾਲ ਹੀ ਵੈਸਟਰਨ ਡਿਸਟਰਬੈਂਸ ਕਾਰਨ ਦੇਰ ਸ਼ਾਮ ਨੂੰ ਅਚਾਨਕ ਬੱਦਲ ਛਾਏ ਰਹੇ।
ਤੇਜ਼ ਹਵਾਵਾਂ ਚੱਲਣ ਲੱਗ ਪਈਆਂ। ਹਿਮਾਚਲ ਵਿੱਚ, ਲਾਹੌਲ ਸਪਿਤੀ ਅਤੇ ਕੁੱਲੂ ਦੀਆਂ ਪਹਾੜੀਆਂ ਵਿੱਚ ਹਲਕੀ ਬਰਫ਼ਬਾਰੀ ਹੋਈ, ਜਦੋਂ ਕਿ ਨੀਵੇਂ ਇਲਾਕਿਆਂ ਵਿੱਚ ਮੀਂਹ ਅਤੇ ਤੇਜ਼ ਹਵਾਵਾਂ ਦੇ ਨਾਲ ਗੜੇਮਾਰੀ ਹੋਈ ਜਿਸ ਨਾਲ ਪਾਰਾ 4 ਡਿਗਰੀ ਸੈਲਸੀਅਸ ਤੱਕ ਹੇਠਾਂ ਆ ਗਿਆ। ਪੰਜਾਬ ‘ਚ ਜਿੱਥੇ ਪਟਿਆਲਾ ‘ਚ ਹਲਕੀ ਬਾਰਿਸ਼ ਹੋਈ, ਉਥੇ ਹੀ ਕਈ ਥਾਵਾਂ ‘ਤੇ ਬੱਦਲ ਛਾਏ ਰਹੇ। ਹਰਿਆਣਾ ਵਿੱਚ ਹਿਸਾਰ, ਅੰਬਾਲਾ, ਕਰਨਾਲ ਸਮੇਤ ਕਈ ਜ਼ਿਲ੍ਹਿਆਂ ਵਿੱਚ ਮੀਂਹ ਪਿਆ। ਅੰਬਾਲਾ, ਕਰਨਾਲ, ਸਿਰਸਾ ‘ਚ ਕੁਝ ਥਾਵਾਂ ‘ਤੇ 10 ਮਿੰਟ ਤੱਕ ਗੜੇ ਵੀ ਪਏ। ਹੁਣ ਹਰਿਆਣਾ ਅਤੇ ਪੰਜਾਬ ਵਿੱਚ 24 ਤੋਂ 28 ਮਈ ਤੱਕ 50-60 ਕਿ.ਮੀ. 1 ਘੰਟਾ ਦੀ ਰਫਤਾਰ ਨਾਲ ਮੀਂਹ ਅਤੇ ਗੜੇ ਪੈਣ ਦੀ ਸੰਭਾਵਨਾ ਹੈ।
Post navigation
ਪੜ੍ਹਾ-ਲਿਖਾ ਕੇ ਇਕ ਪੁੱਤ ਨੂੰ ਬਣਾਇਆ ਇੰਸਪੈਕਟਰ ਤੇ ਇਕ ਨੂੰ ਇੰਜੀਨੀਅਰ, ਦੋਵਾਂ ਨੇ ਬੁਢਾਪੇ ਵੇਲੇ ਕੱਢਿਆ ਘਰੋਂ ਬਾਹਰ, ਧੀ ਕੋਲ ਰਹਿਣ ਨੂੰ ਮਜਬੂਰ
ਰਾਤ ਨੂੰ ਪ੍ਰੇਮਿਕਾ ਨੂੰ ਉਸ ਦੇ ਘਰ ਹੀ ਮਿਲਣ ਜਾ ਪਹੁੰਚਿਆ ਪ੍ਰੇਮੀ, ਪਿਓ ਤੇ ਭਰਾ ਦੀ ਖੁੱਲ ਗਈ ਅੱਖ ਤਾਂ ਦੋਵਾਂ ਨੂੰ ਦਿੱਤੀ ਦਰਦਨਾਕ ਮੌਤ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us