Skip to content
Friday, November 15, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
May
25
ਇਕੱਠੇ ਵੇਖਣ ਗਏ ‘ਦਿ ਕੇਰਲ ਸਟੋਰੀ’ ਫਿਲਮ, ਆਉਂਦਿਆਂ ਹੀ ਮੁਸਲਿਮ ਬੁਆਏਫਰੈਂਡ ਖ਼ਿਲਾਫ਼ ਕਰਵਾਇਆ ਕੇਸ ਦਰਜ
Latest News
National
ਇਕੱਠੇ ਵੇਖਣ ਗਏ ‘ਦਿ ਕੇਰਲ ਸਟੋਰੀ’ ਫਿਲਮ, ਆਉਂਦਿਆਂ ਹੀ ਮੁਸਲਿਮ ਬੁਆਏਫਰੈਂਡ ਖ਼ਿਲਾਫ਼ ਕਰਵਾਇਆ ਕੇਸ ਦਰਜ
May 25, 2023
Voice of Punjab
ਇਕੱਠੇ ਵੇਖਣ ਗਏ ‘ਦਿ ਕੇਰਲ ਸਟੋਰੀ’ ਫਿਲਮ, ਆਉਂਦਿਆਂ ਹੀ ਮੁਸਲਿਮ ਬੁਆਏਫਰੈਂਡ ਖ਼ਿਲਾਫ਼ ਕਰਵਾਇਆ ਕੇਸ ਦਰਜ
ਵੀਓਪੀ ਬਿਊਰੋ, ਨੈਸ਼ਨਲ-ਮੱਧ ਪ੍ਰਦੇਸ਼ ਦੇ ਇੰਦੌਰ ’ਚ ਇਕ ਕੁੜੀ ਆਪਣੇ ਬੁਆਏਫਰੈਂਡ ਨਾਲ ਦੋ ਦਿਨ ਪਹਿਲਾਂ ‘ਦਿ ਕੇਰਲ ਸਟੋਰੀ’ ਫ਼ਿਲਮ ਦੇਖਣ ਗਈ ਸੀ। ਫ਼ਿਲਮ ਦੇਖਣ ਤੋਂ ਬਾਅਦ ਕੁੜੀ ਨੇ ਆਪਣੇ ਬੁਆਏਫਰੈਂਡ ਖਿਲਾਫ਼ ਕੇਸ ਦਰਜ ਕਰਵਾ ਦਿੱਤਾ। ਕੁੜੀ ਨੇ ਆਪਣੇ ਬੁਆਏਫਰੈਂਡ ਫੈਜ਼ਾਨ ’ਤੇ ਧਰਮ ਪਰਿਵਰਤਨ ਦਾ ਦਬਾਅ ਬਣਾਉਣ ਦਾ ਦੋਸ਼ ਲਾਇਆ ਹੈ।
ਇੰਦੌਰ ਦੇ ਖਜਰਾਨਾ ਥਾਣਾ ਇਲਾਕੇ ’ਚ ਇਕ ਕੁੜੀ ਦੀ ਸ਼ਿਕਾਇਤ ’ਤੇ ਪੁਲਿਸ ਨੇ ਫੈਜ਼ਾਨ ਨਾਂ ਦੇ ਸ਼ਖ਼ਸ ਖ਼ਿਲਾਫ਼ ਲਵ ਜਿਹਾਦ ਦਾ ਮਾਮਲਾ ਦਰਜ ਕੀਤਾ ਹੈ। ਕੁੜੀ ਨੇ ਦੋਸ਼ ਲਾਇਆ ਕਿ ਫੈਜ਼ਾਨ ਨੇ ਆਪਣਾ ਅਸਲੀ ਨਾਂ ਲੁਕੋ ਕੇ ਉਸ ਨਾਲ ਦੋਸਤੀ ਕੀਤੀ ਤੇ ਫਿਰ ਉਸ ਨਾਲ ਦੁਸ਼ਕਰਮ ਕੀਤਾ। ਕੁੜੀ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਫੈਜ਼ਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਥਾਣਾ ਇੰਚਾਰਜ ਦਿਨੇਸ਼ ਵਰਮਾ ਨੇ ਦੱਸਿਆ, ‘ਪੀੜਤਾ ਵਲੋਂ ਹਾਰੂਨ ਕਾਲੋਨੀ ’ਚ ਰਹਿਣ ਵਾਲੇ ਮੁਹੰਮਦ ਫੈਜ਼ਾਨ ਖ਼ਾਨ ਖ਼ਿਲਾਫ਼ ਸ਼ਿਕਾਇਤ ਦਿੱਤੀ ਗਈ। ਪੀੜਤਾ ਦੀ ਮੁਲਾਕਾਤ ਚਾਰ ਸਾਲ ਪਹਿਲਾਂ ਕੋਚਿੰਗ ਕਲਾਸ ’ਚ ਮੁਹੰਮਦ ਫੈਜ਼ਾਨ ਨਾਲ ਹੋਈ ਸੀ। ਦੋਵਾਂ ’ਚ ਡੂੰਘੀ ਦੋਸਤੀ ਹੋ ਗਈ। ਕੁਝ ਸਮੇਂ ਬਾਅਦ ਫੈਜ਼ਾਨ ਨੇ ਪੀੜਤਾ ਨੂੰ ਵਿਆਹ ਦਾ ਝਾਂਸਾ ਦਿੱਤਾ ਤੇ ਉਸ ਨਾਲ ਸਰੀਰਕ ਸਬੰਧ ਬਣਾਏ। ਇਸ ਤੋਂ ਬਾਅਦ ਫੈਜ਼ਾਨ ਪੀੜਤਾ ਨੂੰ ਮੁਸਲਿਮ ਧਰਮ ਅਪਣਾਉਣ ਲਈ ਲਗਾਤਾਰ ਮਜਬੂਰ ਕਰ ਰਿਹਾ ਸੀ। ਫੈਜ਼ਾਨ ਨੇ ਕਈ ਵਾਰ ਪੀੜਤਾ ਨਾਲ ਧਰਮ ਪਰਿਵਰਤਨ ਕਰਵਾਉਣ ਲਈ ਕੁੱਟਮਾਰ ਵੀ ਕੀਤੀ। ਇਸ ਤੋਂ ਬਾਅਦ ਪੀੜਤਾ ਨੇ ਦੋਸ਼ੀ ਖ਼ਿਲਾਫ਼ ਥਾਣੇ ’ਚ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਦੋਸ਼ੀ ਖ਼ਿਲਾਫ਼ ਕਈ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।
ਥਾਣਾ ਇੰਚਾਰਜ ਦਾ ਕਹਿਣਾ ਹੈ ਕਿ ਦੋ ਦਿਨ ਪਹਿਲਾਂ ਇਹ ਦੋਵੇਂ ‘ਦਿ ਕੇਰਲ ਸਟੋਰੀ’ ਫ਼ਿਲਮ ਦੇਖਣ ਗਏ ਸਨ। ਇਸ ਤੋਂ ਬਾਅਦ ਫਿਰ ਦੋਸ਼ੀ ਫੈਜ਼ਾਨ ਨੇ ਕੁੜੀ ਨੂੰ ਧਰਮ ਪਰਿਵਰਤਨ ਲਈ ਕਿਹਾ ਤਾਂ ਦੋਵਾਂ ਦਾ ਵਿਵਾਦ ਹੋ ਗਿਆ। ਕੁੜੀ ਤੇ ਫੈਜ਼ਾਨ ਦੋਵੇਂ ਪਿਛਲੇ ਅੱਠ ਮਹੀਨਿਆਂ ਤੋਂ ਇਕੱਠੇ ਰਹਿ ਰਹੇ ਸਨ। ਇਸ ਦੌਰਾਨ ਫੈਜ਼ਾਨ ਨੇ ਕਈ ਵਾਰ ਕੁੜੀ ਨੂੰ ਧਰਮ ਪਰਿਵਰਤਨ ਕਰਨ ਲਈ ਕਿਹਾ। ਫ਼ਿਲਮ ਦੇਖਣ ਤੋਂ ਬਾਅਦ ਪੀੜਤਾ ਨੇ ਫੈਜ਼ਾਨ ਖ਼ਿਲਾਫ਼ ਕੇਸ ਦਰਜ ਕਰਵਾਇਆ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Post navigation
ਵਿਸਰਾ ਰਿਪੋਰਟ ਦੇਣ ਬਦਲੇ ਹੌਲਦਾਰ ਨੇ ਆਨਲਾਈਨ ਲਈ 2100 ਰੁਪਏ ਦੀ ਰਿਸ਼ਵਤ, ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫ਼ਤਾਰ
ਮਾਰੂਤੀ ਵੈਨ ਚੋਰੀ ਕਰਨ ਪੁੱਜੇ ਤਿੰਨ ਚੋਰ, ਚਲਾਉਣੀ ਕਿਸੇ ਨੂੰ ਆਉਂਦੀ ਨਹੀਂ, 10 ਕਿਲੋਮੀਟਰ ਤਕ ਧੱਕਾ ਲਾ ਕੇ ਹੀ ਲੈ ਗਏ, ਫਿਰ….
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us