Skip to content
Friday, November 15, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
May
26
‘ਲਾਈਨ ਵਿਚ ਖੜ੍ਹੇ ਹੋ ਕੇ ਲਵੋ ਦਵਾਈ’ ਇੰਨਾ ਸੁਣ ਤਮੀਜ਼ ਭੁੱਲੀ ਕੁੜੀ, ਗੁੱਸੇ ਵਿਚ ਆ ਕੇ ਨੌਜਵਾਨ ਦੇ ਜੜ੍ਹਤਾ ਥੱਪੜ, ਨੌਜਵਾਨ ਨਿਕਲਿਆ ਬੀਐਸਐਫ ਦਾ ਫੌਜੀ
Latest News
Punjab
‘ਲਾਈਨ ਵਿਚ ਖੜ੍ਹੇ ਹੋ ਕੇ ਲਵੋ ਦਵਾਈ’ ਇੰਨਾ ਸੁਣ ਤਮੀਜ਼ ਭੁੱਲੀ ਕੁੜੀ, ਗੁੱਸੇ ਵਿਚ ਆ ਕੇ ਨੌਜਵਾਨ ਦੇ ਜੜ੍ਹਤਾ ਥੱਪੜ, ਨੌਜਵਾਨ ਨਿਕਲਿਆ ਬੀਐਸਐਫ ਦਾ ਫੌਜੀ
May 26, 2023
Voice of Punjab
‘ਲਾਈਨ ਵਿਚ ਖੜ੍ਹੇ ਹੋ ਕੇ ਲਵੋ ਦਵਾਈ’ ਇੰਨਾ ਸੁਣ ਤਮੀਜ਼ ਭੁੱਲੀ ਕੁੜੀ, ਗੁੱਸੇ ਵਿਚ ਆ ਕੇ ਨੌਜਵਾਨ ਦੇ ਜੜ੍ਹਤਾ ਥੱਪੜ, ਨੌਜਵਾਨ ਨਿਕਲਿਆ ਬੀਐਸਐਫ ਦਾ ਫੌਜੀ
ਵੀਓਪੀ ਬਿਊਰੋ, ਗੁਰਦਾਸਪੁਰ – ‘ਅਸੀਂ ਇਥੇ ਲਾਈਨ ਵਿਚ ਲੱਗੇ ਆਂ, ਤੁਸੀਂ ਵੀ ਲਾਈਨ ਵਿਚ ਖੜ੍ਹ ਕੇ ਦਵਾਈ ਲੈ ਲਓ’, ਲਾਈਨ ਤੋੜ ਕੇ ਸਿੱਧਾ ਦਵਾਈ ਲੈਣ ਨਿਕਲੀ ਕੁੜੀ ਨੂੰ ਜਦੋਂ ਇਕ ਨੌਜਵਾਨ ਨੇ ਇਹ ਸ਼ਬਦ ਕਹੇ ਤਾਂ ਗੁੱਸੇ ਵਿਚ ਲਾਲ ਹੋਈ ਨੇ ਤਮੀਜ਼ ਭੁੱਲ਼ ਕੇ ਉਸ ਦੇ ਥੱਪੜ ਜੜ ਦਿੱਤਾ। ਇਹ ਘਟਨਾ ਗੁਰਦਾਸਪੁਰ ਦੇ ਸਿਵਲ ਹਸਪਤਾਲ ਦੀ ਹੈ। ਸਿਵਲ ਹਸਪਤਾਲ ਗੁਰਦਾਸਪੁਰ ਵਿਚ ਲੋਕਾਂ ਦੀ ਲਾਈਨ ‘ਚੋਂ ਇਕ ਕੁੜੀ ਬਾਹਰ ਨਿਕਲ ਕੇ ਦਵਾਈ ਲੈਣ ਲੱਗੀ ਤਾਂ ਇਕ ਨੌਜਵਾਨ ਨੇ ਕਿਹਾ ਕਿ ਅਸੀਂ ਸਾਰੇ ਦਵਾਈ ਲਾਈਨ ‘ਚ ਖੜ੍ਹੇ ਹੋ ਕੇ ਲੈ ਰਹੇ ਹਾਂ, ਤੁਸੀਂ ਵੀ ਲਾਈਨ ‘ਚ ਖੜ੍ਹੇ ਹੋਵੋ।
ਇਹ ਸੁਣ ਕੇ ਕੁੜੀ ਨੇ ਗੁੱਸੇ ‘ਚ ਆ ਕੇ ਨੌਜਵਾਨ ਦੇ ਥੱਪੜ ਜੜ੍ਹ ਦਿੱਤਾ ਅਤੇ ਨੇੜੇ ਖੜ੍ਹੇ ਲੋਕਾਂ ਨੇ ਵੀਡੀਓ ਬਣਾ ਲਈ, ਜਿਸ ਤੋਂ ਬਾਅਦ ਇਹ ਵੀਡੀਓ ਵਾਇਰਲ ਹੋ ਗਈ। ਜਾਣਕਾਰੀ ਅਨੁਸਾਰ ਕੁੜੀ ਨੇ ਜਿਸ ਨੌਜਵਾਨ ਦੇ ਥੱਪੜ ਮਾਰਿਆ ਸੀ ਉਹ ਬੀ.ਐੱਸ.ਐੱਫ਼ ਦਾ ਜਵਾਨ ਦੱਸਿਆ ਜਾ ਰਿਹਾ ਹੈ।
ਸਿਵਲ ਹਸਪਤਾਲ ਗੁਰਦਾਸਪੁਰ ਦੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਇਸ ਮਾਮਲੇ ‘ਚ ਨੌਜਵਾਨ ਦਾ ਕੋਈ ਕਸੂਰ ਨਹੀਂ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਘਟਨਾ ਦੌਰਾਨ ਮੌਜੂਦ ਸੀ ਤੇ ਕੁੜੀ ਲਾਈਨ ‘ਚੋਂ ਬਾਹਰ ਨਿਕਲ ਕੇ ਸਿੱਧਾ ਦਵਾਈ ਲੈਣ ਲਈ ਅੰਦਰ ਜਾ ਰਹੀ ਸੀ, ਪਰ ਨੌਜਵਾਨ ਨੇ ਕਿਹਾ ਕਿ ਤੁਸੀਂ ਲਾਈਨ ‘ਚ ਖੜ੍ਹੇ ਹੋ ਕੇ ਦਵਾਈ ਲੈ ਲਓ, ਕੁੜੀ ਨੂੰ ਇੰਨੀ ਛੋਟੀ ਜਿਹੀ ਗੱਲ ‘ਤੇ ਗੁੱਸਾ ਆ ਗਿਆ ਅਤੇ ਉਸ ਨੇ ਨੌਜਵਾਨ ਦੇ ਥੱਪੜ ਮਾਰ ਦਿੱਤਾ।
Post navigation
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਐਲਾਨਿਆ ਦਸਵੀਂ ਦਾ ਨਤੀਜਾ, ਇਸ ਜ਼ਿਲ੍ਹੇ ਦੀ ਧੀ 650/650 ਅੰਕ ਹਾਸਲ ਕਰ ਕੇ ਸੂਬੇ ਵਿਚੋਂ ਰਹੀ ਪਹਿਲੇ ਸਥਾਨ ਉਤੇ
ਪਹਿਲਾਂ ਦੋਸਤ ਦਾ ਕਤਲ ਕਰ ਕੇ ਲਾਸ਼ ਭਾਖੜਾ ਨਹਿਰ ਵਿਚ ਸੁੱਟੀ, ਫਿਰ ਖੁਦ ਹੀ ਆਤਮਿਕ ਸ਼ਾਂਤੀ ਲਈ ਕਰਵਾਇਆ ਪਾਠ, ਸਾਜ਼ਿਸ਼ ਤਾਂ ਚੰਗੀ ਘੜੀ ਪਰ ਪੁਲਿਸ ਅੱਗੇ ਇਕ ਨਾ ਚੱਲੀ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us