ਦਿਹਾੜੀਦਾਰ ਮਜ਼ਦੂਰ ਦੇ ਖਾਤੇ ਵਿਚ ਸੀ 17 ਰੁਪਏ, ਰਾਤੋਂ-ਰਾਤ ਆ ਗਏ 100 ਕਰੋੜ, ਸਾਈਬਰ ਕ੍ਰਾਈਮ ਬ੍ਰਾਂਚ ਨੇ ਨੋਟਿਸ ਭੇਜ ਸੱਦ ਲਿਆ ਥਾਣੇ

ਦਿਹਾੜੀਦਾਰ ਮਜ਼ਦੂਰ ਦੇ ਖਾਤੇ ਵਿਚ ਸੀ 17 ਰੁਪਏ, ਰਾਤੋਂ-ਰਾਤ ਆ ਗਏ 100 ਕਰੋੜ, ਸਾਈਬਰ ਕ੍ਰਾਈਮ ਬ੍ਰਾਂਚ ਨੇ ਨੋਟਿਸ ਭੇਜ ਸੱਦ ਲਿਆ ਥਾਣੇ


ਵੀਓਪੀ ਬਿਊਰੋ, ਨੈਸ਼ਨਲ- ਦਿਹਾੜੀਦਾਰ ਮਜ਼ਦੂਰ ਜਿਸ ਦੇ ਬੈਂਕ ਖਾਤੇ ਵਿਚ 17 ਰੁਪਏ ਸਨ ਤੇ ਕਦੇ ਵੀ 1000 ਰੁਪਏ ਤੋਂ ਉਤੇ ਪੈਸੇ ਨਹੀਂ ਗਏ, ਉਹ ਰਾਤੋਂ-ਰਾਤ ਅਰਬਪਤੀ ਬਣ ਗਿਆ। ਉਸ ਦੇ ਬੈਕ ਖਾਤੇ ਵਿਚ 100 ਕਰੋੜ ਰੁਪਏ ਜਮ੍ਹਾ ਹੋ ਗਏ। ਇਸ ਬਾਰੇ ਮਜ਼਼ਦੂਰ ਨੂੰ ਵੀ ਕੋਈ ਖਬਰ ਨਹੀਂ ਸੀ, ਉਸ ਨੂੰ ਉਦੋਂ ਪਤਾ ਚਲਿਆ ਜਦੋਂ ਜਦੋਂ ਜੰਗੀਪੁਰ ਥਾਣੇ ਦੀ ਸਾਈਬਰ ਕ੍ਰਾਈਮ ਬ੍ਰਾਂਚ ਦਾ ਨੋਟਿਸ ਮਿਲਿਆ ਅਤੇ ਇਸ ਟਰਾਂਸਫਰ ਪੈਸਿਆਂ ਬਾਰੇ ਜਾਣਕਾਰੀ ਦੇਣ ਲਈ 30 ਮਈ ਨੂੰ ਉੱਥੇ ਹਾਜ਼ਰ ਹੋਣ ਲਈ ਕਿਹਾ ਗਿਆ। ਦਿਹਾੜੀਦਾਰ ਮਜ਼ਦੂਰ ਨਸੀਰੁੱਲਾ ਮੰਡਲ ਪੱਛਮੀ ਬੰਗਾਲ ਦੇ ਮੁਰਸ਼ਿਦਾਬਾਦ ਜ਼ਿਲ੍ਹੇ ਦੇ ਜੰਗੀਪੁਰ ਥਾਣਾ ਅਧੀਨ ਪੈਂਦੇ ਪਿੰਡ ਵਾਸੁਦੇਵਪੁਰ ਦਾ ਰਹਿਣ ਵਾਲਾ ਹੈ।
ਮਜ਼ਦੂਰੀ ਕਰਕੇ ਪਰਿਵਾਰ ਦੇ 6 ਲੋਕਾਂ ਦਾ ਪਾਲਣ ਪੋਸ਼ਣ ਕਰਨ ਵਾਲਾ ਨਸੀਰੁੱਲਾ ਰਾਤੋ-ਰਾਤ ਅਰਬਪਤੀ ਬਣ ਗਿਆ। ਦਿਲਚਸਪ ਗੱਲ ਇਹ ਹੈ ਕਿ ਉਸ ਦੇ ਖਾਤੇ ਵਿੱਚ 100 ਕਰੋੜ ਰੁਪਏ ਜਮ੍ਹਾਂ ਵੀ ਹੋ ਗਏ, ਪਰ ਉਨ੍ਹਾਂ ਨੂੰ ਇਸ ਬਾਰੇ ਕੁਝ ਪਤਾ ਨਹੀਂ ਸੀ।ਉਸ ਦੇ ਖਾਤੇ ਵਿੱਚ 17 ਰੁਪਏ ਸਨ ਪਰ ਉਹ ਅਚਾਨਕ 100 ਕਰੋੜ ਰੁਪਏ ਦਾ ਮਾਲਕ ਕਿਵੇਂ ਬਣ ਗਿਆ, ਇਸ ਬਾਰੇ ਉਸ ਨੂੰ ਕੋਈ ਜਾਣਕਾਰੀ ਨਹੀਂ ਹੈ। ਉਸ ਨੂੰ ਉਦੋਂ ਪਤਾ ਲੱਗਾ ਜਦੋਂ ਜੰਗੀਪੁਰ ਥਾਣੇ ਦੀ ਸਾਈਬਰ ਕ੍ਰਾਈਮ ਬ੍ਰਾਂਚ ਦਾ ਨੋਟਿਸ ਮਿਲਿਆ ਅਤੇ ਇਸ ਟਰਾਂਸਫਰ ਪੈਸਿਆਂ ਬਾਰੇ ਜਾਣਕਾਰੀ ਦੇਣ ਲਈ 30 ਮਈ ਨੂੰ ਉੱਥੇ ਹਾਜ਼ਰ ਹੋਣ ਲਈ ਕਿਹਾ ਗਿਆ।
ਦਿਹਾੜੀਦਾਰ ਮਜ਼ਦੂਰਾਂ ਨੂੰ ਪੁਲਿਸ ਵੱਲੋਂ ਭੇਜੇ ਨੋਟਿਸ ਤੋਂ ਬਾਅਦ ਕਈ ਸਵਾਲ ਵੀ ਖੜ੍ਹੇ ਹੋ ਗਏ ਹਨ। ਇਸ ਮਾਮਲੇ ‘ਚ ਅਜੇ ਤੱਕ ਸਥਿਤੀ ਸਪੱਸ਼ਟ ਨਹੀਂ ਹੋ ਸਕੀ ਹੈ ਕਿ ਪੁਲਿਸ ਨੇ ਉਨ੍ਹਾਂ ਨੂੰ ਨੋਟਿਸ ਕਿਉਂ ਭੇਜਿਆ ਹੈ। ਨਸੀਰੁੱਲਾ ਦੇ ਪੁੱਛਣ ‘ਤੇ ਬੈਂਕ ਮੈਨੇਜਰ ਨੇ ਦੱਸਿਆ ਕਿ ਉਸ ਦੇ ਖਾਤੇ ‘ਚ ਬਲਾਕ ਹੋਣ ਤੋਂ ਪਹਿਲਾਂ 17 ਰੁਪਏ ਸਨ। ਖਾਤੇ ਵਿੱਚ 100 ਕਰੋੜ ਰੁਪਏ ਹੋਣ ਦਾ ਨੋਟਿਸ ਮਿਲਣ ਤੋਂ ਬਾਅਦ ਮਜ਼ਦੂਰ ਨੇ ਬੈਂਕ ਜਾ ਕੇ ਜਾਂਚ ਕਰਵਾਈ।
ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਨਸੀਰੁੱਲਾ ਦਾ ਇੱਕ ਸਰਕਾਰੀ ਬੈਂਕ ਵਿੱਚ ਖਾਤਾ ਹੈ। ਜਿਸ ਨੂੰ ਸਾਈਬਰ ਕਰਾਈਮ ਵਿਭਾਗ ਦੇ ਕਹਿਣ ਉਤੇ ਪਹਿਲਾਂ ਹੀ ਫ੍ਰੀਜ਼ ਕੀਤਾ ਜਾ ਚੁੱਕਾ ਹੈ। ਨਸੀਰੁੱਲਾ ਮੰਡਲ ਨੇ ਮੀਡੀਆ ਨੂੰ ਦੱਸਿਆ ਕਿ ਉਸ ਨੇ ਆਪਣੇ ਬੈਂਕ ਖਾਤੇ ਵਿੱਚ ਕਦੇ ਵੀ ਹਜ਼ਾਰ ਰੁਪਏ ਤੋਂ ਵੱਧ ਨਹੀਂ ਰੱਖੇ।


ਉਸ ਨੇ ਦੱਸਿਆ ਕਿ ਮੈਂ ਬੜੀ ਮੁਸ਼ਕਲ ਨਾਲ ਦਿਹਾੜੀ ਮਜ਼ਦੂਰੀ ਕਰਕੇ ਆਪਣਾ ਪਰਿਵਾਰ ਪਾਲਦਾ ਹਾਂ। ਨੋਟਿਸ ਅਤੇ ਖਾਤਿਆਂ ‘ਚ 100 ਕਰੋੜ ਰੁਪਏ ਬਾਰੇ ਪੁੱਛੇ ਜਾਣ ‘ਤੇ ਉਨ੍ਹਾਂ ਕਿਹਾ ਕਿ ਮੈਂ ਜ਼ਿਆਦਾ ਪੜ੍ਹਿਆ-ਲਿਖਿਆ ਨਹੀਂ ਹਾਂ। ਮੈਨੂੰ ਅੰਗਰੇਜ਼ੀ ਨਹੀਂ ਆਉਂਦੀ। ਜਦੋਂ ਨੋਟਿਸ ਆਇਆ ਤਾਂ ਮੈਨੂੰ ਸਮਝ ਨਹੀਂ ਆਈ। ਫਿਰ ਇੱਕ ਪੜ੍ਹੇ ਲਿਖੇ ਬੰਦੇ ਨੇ ਦੱਸਿਆ ਕਿ ਇਹ ਥਾਣੇ ਦਾ ਨੋਟਿਸ ਹੈ। ਮੈਨੂੰ ਆਪਣੇ ਸਾਰੇ ਪਛਾਣ ਪੱਤਰਾਂ ਨਾਲ ਮੁਰਸ਼ਿਦਾਬਾਦ ਥਾਣੇ ਜਾਣਾ ਪਵੇਗਾ। ਉਦੋਂ ਹੀ ਮੈਨੂੰ ਪਤਾ ਲੱਗਾ ਕਿ ਮੇਰੇ ਖਾਤੇ ‘ਚ ਕਿਤੇ ਨਾ ਕਿਤੇ 100 ਕਰੋੜ ਰੁਪਏ ਆ ਗਏ ਹਨ।
ਨੋਟਿਸ ਮੁਤਾਬਕ ਨਸੀਰੁੱਲਾ ਨੂੰ ਜ਼ਰੂਰੀ ਦਸਤਾਵੇਜ਼ਾਂ ਨਾਲ 30 ਮਈ ਤੱਕ ਮੁਰਸ਼ਿਦਾਬਾਦ ਥਾਣੇ ਪਹੁੰਚਣਾ ਹੋਵੇਗਾ।
ਦੱਸਦੇਈਏ ਕਿ ਹਾਲੇ ਇਹ ਮਾਮਲਾ ਭੇਤ ਬਣਿਆ ਹੋਇਆ ਹੈ ਕਿ ਇੰਨੀ ਵੱਡੀ ਰਕਮ ਇਕ ਮਜ਼ਦੂਰ ਦੇ ਖਾਤੇ ਵਿਚ ਕਿਥੋਂ ਆਈ। ਪੁਲਿਸ ਇਸ ਮਾਮਲੇ ਦੀ ਜਾਂਚ ਵਿਚ ਜੁਟੀ ਹੋਈ ਹੈ।

error: Content is protected !!