ਪਹਿਲਾਂ ਦੋਸਤ ਦਾ ਕਤਲ ਕਰ ਕੇ ਲਾਸ਼ ਭਾਖੜਾ ਨਹਿਰ ਵਿਚ ਸੁੱਟੀ, ਫਿਰ ਖੁਦ ਹੀ ਆਤਮਿਕ ਸ਼ਾਂਤੀ ਲਈ ਕਰਵਾਇਆ ਪਾਠ, ਸਾਜ਼ਿਸ਼ ਤਾਂ ਚੰਗੀ ਘੜੀ ਪਰ ਪੁਲਿਸ ਅੱਗੇ ਇਕ ਨਾ ਚੱਲੀ

ਪਹਿਲਾਂ ਦੋਸਤ ਦਾ ਕਤਲ ਕਰ ਕੇ ਲਾਸ਼ ਭਾਖੜਾ ਨਹਿਰ ਵਿਚ ਸੁੱਟੀ, ਫਿਰ ਖੁਦ ਹੀ ਆਤਮਿਕ ਸ਼ਾਂਤੀ ਲਈ ਕਰਵਾਇਆ ਪਾਠ, ਸਾਜ਼ਿਸ਼ ਤਾਂ ਚੰਗੀ ਘੜੀ ਪਰ ਪੁਲਿਸ ਅੱਗੇ ਇਕ ਨਾ ਚੱਲੀ


ਵੀਓਪੀ ਬਿਊਰੋ, ਲੁਧਿਆਣਾ : ਪਹਿਲਾਂ ਆਪਣੇ ਦੋਸਤ ਦਾ ਕਤਲ ਕਰ ਕੇ ਲਾਸ਼ ਭਾਖੜਾ ਨਹਿਰ ’ਚ ਜਾ ਕੇ ਸੁੱਟੀ। ਫਿਰ ਕੀਰਤਪੁਰ ਸਾਹਿਬ ਜਾ ਕੇ ਉਸ ਦੀ ਆਤਮਿਕ ਸ਼ਾਂਤੀ ਲਈ ਪਾਠ ਵੀ ਕਰਵਾ ਦਿੱਤਾ ਅਤੇ ਪਰਿਵਾਰ ਨਾਲ ਮਿਲ ਕੇ ਥਾਣਾ ਡੇਹਲੋਂ ’ਚ ਉਸ ਦੀ ਗੁੰਮਸ਼ੁਦਗੀ ਦਰਜ ਕਰਵਾ ਦਿੱਤੀ। ਲੁਧਿਆਣਾ ਦੇ ਸੀਆਈਏ ਸਟਾਫ-1 ਦੀ ਪੁਲਿਸ ਨੇ ਜਦੋਂ ਜਾਂਚ ਸ਼ੁਰੂ ਕੀਤੀ ਤਾਂ ਉਨ੍ਹਾਂ ਦੇ ਹੱਥ ਠੋਸ ਸੁਰਾਗ ਲੱਗੇ, ਜਿਸ ਤੋਂ ਬਾਅਦ ਪੁਲਿਸ ਨੇ ਮ੍ਰਿਤਕ ਗੁਰਚਰਨ ਸਿੰਘ ਦਾ ਕਤਲ ਕਰਨ ਵਾਲੇ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਫੜੇ ਗਏ ਮੁਲਜ਼ਮ ਮਾਲੇਰਕੋਟਲਾ ਦਾ ਰਹਿਣ ਵਾਲਾ ਗੁਰਵਿੰਦਰ ਸਿੰਘ ਉਰਫ ਗੁਰੀ ਅਤੇ ਗੁਰਮੀਤ ਸਿੰਘ ਹਨ। ਮੁਲਜ਼ਮਾਂ ਤੋਂ ਪੁੱਛਗਿੱਛ ਕਰ ਕੇ ਪੁਲਿਸ ਮ੍ਰਿਤਕ ਦੀ ਲਾਸ਼ ਲੱਭਣ ’ਚ ਲੱਗੀ ਹੋਈ ਹੈ। ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪਿੰਡ ਰਛੀਨ ਦੇ ਰਹਿਣ ਵਾਲੇ ਭੁਪਿੰਦਰ ਸਿੰਘ ਨੇ ਥਾਣਾ ਡੇਹਲੋਂ ਦੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੇ ਪਿਤਾ ਗੁਰਚਰਨ ਸਿੰਘ ਕਰੀਬ ਇਕ ਹਫ਼ਤਾ ਪਹਿਲਾਂ ਘਰੋਂ ਬਿਨਾਂ ਦੱਸੇ ਚਲੇ ਗਏ ਸਨ ਪਰ ਘਰ ਨਹੀਂ ਮੁੜੇ।
ਜਾਂਚ ਦੌਰਾਨ ਪਰਿਵਾਰ ਵਾਲਿਆਂ ਨੇ ਸ਼ੱਕ ਜ਼ਾਹਰ ਕੀਤਾ ਕਿ ਗੁਰਚਰਨ ਸਿੰਘ ਦਾ ਕਤਲ ਹੋਇਆ ਹੈ। ਜਿਸ ਤੋਂ ਬਾਅਦ ਕੇਸ ਦੀ ਜਾਂਚ ਸੀ. ਆਈ. ਏ.-1 ਦੀ ਪੁਲਿਸ ਨੇ ਸ਼ੁਰੂ ਕੀਤੀ। ਜਾਂਚ ’ਚ ਕਈ ਅਜਿਹੇ ਸੁਰਾਗ ਪੁਲਿਸ ਦੇ ਹੱਥ ਲੱਗੇ, ਜੋ ਮੁਲਜ਼ਮਾਂ ਵੱਲ ਇਸ਼ਾਰਾ ਕਰ ਰਹੇ ਸਨ।

ਇਸ ਤੋਂ ਬਾਅਦ ਜਦੋਂ ਮੁਲਜ਼ਮਾਂ ਨੂੰ ਹਿਰਾਸਤ ’ਚ ਲੈ ਕੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਮੁਲਜ਼ਮਾਂ ਨੇ ਆਪਣੇ ਗੁਨਾਹ ਕਬੂਲ ਕਰ ਕੇ ਸਾਰਾ ਸੱਚ ਉਗਲ ਦਿੱਤਾ। ਮੁਲਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਨੇ ਗੁਰਚਰਨ ਸਿੰਘ ਦਾ ਕਤਲ ਕਰ ਕੇ ਲਾਸ਼ ਭਾਖੜਾ ਨਹਿਰ ਵਿਚ ਸੁੱਟ ਦਿੱਤੀ। ਇਸ ਤੋਂ ਬਾਅਦ ਥਾਣਾ ਡੇਹਲੋਂ ’ਚ ਗੁੰਮਸ਼ੁਦਗੀ ਦਰਜ ਕੀਤੀ ਗਈ।

error: Content is protected !!