ਪੈਸਿਆਂ ਦੀ ਖਾਤਿਰ ਦੋਸਤ ਦਾ ਹੀ ਕਰ’ਤਾ ਕਤਲ, ਬਾਅਦ ‘ਚ ਜੇਬ ਚੈੱਕ ਕੀਤੀ ਤਾਂ ਨਿਕਲੇ ਸਿਰਫ 1500 ਰੁਪਏ

ਪੈਸਿਆਂ ਦੀ ਖਾਤਿਰ ਦੋਸਤ ਦਾ ਹੀ ਕਰ’ਤਾ ਕਤਲ, ਬਾਅਦ ‘ਚ ਜੇਬ ਚੈੱਕ ਕੀਤੀ ਤਾਂ ਨਿਕਲੇ ਸਿਰਫ 1500 ਰੁਪਏ

 

ਜਲੰਧਰ (ਵੀਓਪੀ ਬਿਊਰੋ) ਜਲੰਧਰ ‘ਚ ਸਿਰਫ 1500 ਰੁਪਏ ਲਈ ਇਕ ਨੌਜਵਾਨ ਦਾ ਉਸ ਦੇ ਦੋਸਤਾਂ ਨੇ ਕਤਲ ਕਰ ਦਿੱਤਾ। ਬਾਅਦ ‘ਚ ਕਾਤਲਾਂ ਨੇ ਲਾਸ਼ ਨੂੰ ਕੱਪੜੇ ‘ਚ ਲਪੇਟ ਕੇ ਸਕੂਟੀ ‘ਤੇ ਬਿਠਾ ਕੇ ਦਕੋਹਾ ਫਾਟਕ ਨੇੜੇ ਸੁੱਟ ਦਿੱਤਾ। ਪੁਲਿਸ ਨੂੰ ਇੱਕ ਸੀਸੀਟੀਵੀ ਵੀ ਮਿਲਿਆ ਹੈ, ਜਿਸ ਵਿੱਚ ਮ੍ਰਿਤਕ ਨੂੰ ਸਕੂਟੀ ਉੱਤੇ ਚਾਦਰ ਵਿੱਚ ਲਪੇਟ ਕੇ ਰੱਖਿਆ ਜਾ ਰਿਹਾ ਹੈ। ਮ੍ਰਿਤਕ ਦੀ ਪਛਾਣ ਦਾਨਿਸ਼ ਵਾਸੀ ਅੰਮ੍ਰਿਤਸਰ ਵਜੋਂ ਹੋਈ ਹੈ।

ਦਾਨਿਸ਼ ਜਲੰਧਰ ਦੇ ਪੁਰਾਣੀ ਰੇਲਵੇ ਰੋਡ ‘ਤੇ ਆਪਣੇ ਰਿਸ਼ਤੇਦਾਰਾਂ ਕੋਲ ਰਹਿੰਦਾ ਸੀ। ਉਸ ਦਾ ਇੱਕ ਸਾਥੀ ਰੋਹਿਤ ਉਸ ਨੂੰ ਖਾਣ-ਪੀਣ ਦੇ ਬਹਾਨੇ ਆਪਣੇ ਨਾਲ ਲੈ ਗਿਆ ਸੀ, ਜਿੱਥੇ ਉਸ ਦਾ ਕਤਲ ਕਰ ਦਿੱਤਾ ਗਿਆ। ਪੁਲਿਸ ਅਨੁਸਾਰ ਦਾਨਿਸ਼ ਦੇ ਰਿਸ਼ਤੇਦਾਰਾਂ ਦੇ ਘਰ ਉਸਾਰੀ ਦਾ ਕੰਮ ਚੱਲ ਰਿਹਾ ਸੀ। ਉੱਥੇ ਦਾਨਿਸ਼ ਬਿਜਲੀ ਅਤੇ ਹੋਰ ਚੀਜ਼ਾਂ ਖਰੀਦ ਰਿਹਾ ਸੀ ਅਤੇ ਅਕਸਰ ਉਸ ਕੋਲ ਪੈਸੇ ਹੁੰਦੇ ਸਨ। ਦੋਸਤਾਂ ਨੂੰ ਸ਼ੱਕ ਸੀ ਕਿ ਉਸ ਕੋਲ ਹੋਰ ਪੈਸੇ ਹਨ, ਪਰ ਕਤਲ ਤੋਂ ਬਾਅਦ ਉਸ ਦੀ ਜੇਬ ਵਿੱਚੋਂ ਸਿਰਫ਼ 1500 ਰੁਪਏ ਹੀ ਨਿਕਲੇ।

ਰਿਸ਼ਤੇਦਾਰਾਂ ਨੇ ਪੁਲਿਸ ਨੂੰ ਦੱਸਿਆ ਕਿ ਦਾਨਿਸ਼ ਮੰਗਲਵਾਰ ਤੋਂ ਲਾਪਤਾ ਸੀ। ਜਦੋਂ ਉਹ ਦਾਨਿਸ਼ ਦੀ ਭਾਲ ਕਰਨ ਲੱਗੇ ਤਾਂ ਉਨ੍ਹਾਂ ਨੂੰ ਬ੍ਰਹਮਾ ਨਗਰ ਤੋਂ ਇੱਕ ਸੀਸੀਟੀਵੀ ਫੁਟੇਜ ਮਿਲੀ। ਸੀਸੀਟੀਵੀ ‘ਚ ਸਾਫ ਦਿਖਾਈ ਦੇ ਰਿਹਾ ਸੀ ਕਿ ਉਸ ਦੇ ਦੋਸਤ ਦਾਨਿਸ਼ ਨੂੰ ਕੱਪੜੇ ‘ਚ ਲਪੇਟ ਕੇ ਸਕੂਟੀ ‘ਤੇ ਲੈ ਜਾ ਰਹੇ ਸਨ। ਇਸ ਤੋਂ ਬਾਅਦ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਨੇ ਉਸ ਦਾ ਕਤਲ ਕਰਕੇ ਦਕੋਹਾ ਫਾਟਕ ਨੇੜੇ ਸੁੱਟ ਦਿੱਤਾ ਹੈ।

ਏਸੀਪੀ (ਕੇਂਦਰੀ) ਨਿਰਮਲ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਰਿਸ਼ਤੇਦਾਰਾਂ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਲਿਆ ਹੈ। ਪੁਲਿਸ ਪੋਸਟ ਮਾਰਟਮ ਦੀ ਰਿਪੋਰਟ ਦਾ ਇੰਤਜ਼ਾਰ ਕਰ ਰਹੀ ਹੈ, ਉਸ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ‘ਚ ਰਖਵਾਇਆ ਹੈ। ਕਤਲ ਕਿਵੇਂ ਕੀਤਾ ਗਿਆ, ਇਹ ਵੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ।

error: Content is protected !!