Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
May
26
ਪਹਿਲਾਂ ਨੂੰਹ ਨਾਲ ਕੀਤਾ ਜਬਰ-ਜਨਾਹ, ਕੁਝ ਦਿਨਾਂ ਬਾਅਦ ਪੋਤੀ ਨਾਲ ਕੀਤੀਆਂ ਅਸ਼ਲੀਲ ਹਰਕਤਾਂ, ਗ੍ਰਿਫ਼ਤਾਰ
Latest News
Punjab
ਪਹਿਲਾਂ ਨੂੰਹ ਨਾਲ ਕੀਤਾ ਜਬਰ-ਜਨਾਹ, ਕੁਝ ਦਿਨਾਂ ਬਾਅਦ ਪੋਤੀ ਨਾਲ ਕੀਤੀਆਂ ਅਸ਼ਲੀਲ ਹਰਕਤਾਂ, ਗ੍ਰਿਫ਼ਤਾਰ
May 26, 2023
Voice of Punjab
ਪਹਿਲਾਂ ਨੂੰਹ ਨਾਲ ਕੀਤਾ ਜਬਰ-ਜਨਾਹ, ਕੁਝ ਦਿਨਾਂ ਬਾਅਦ ਪੋਤੀ ਨਾਲ ਕੀਤੀਆਂ ਅਸ਼ਲੀਲ ਹਰਕਤਾਂ, ਗ੍ਰਿਫ਼ਤਾਰ
ਵੀਓਪੀ ਬਿਊਰੋ, ਬਟਾਲਾ : ਕਲਯੁੱਗ ਵਿਚ ਰਿਸ਼ਤੇ ਤਾਰ-ਤਾਰ ਹੋਣ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ ਪਰ ਬਟਾਲਾ ਵਿਚ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ ਹੈ। ਇੱਥੇ ਇਕ ਸਹੁਰੇ ਨੇ ਆਪਣੀ ਨੂੰਹ ਨਾਲ ਜਬਰ-ਜਨਾਹ ਕੀਤਾ ਹੈ। ਹਵਸ ਵਿਚ ਅੰਨ੍ਹਾ ਇਹ ਵਿਅਕਤੀ ਇੱਥੇ ਹੀ ਨਹੀਂ ਰੁਕਿਆ, ਜਦੋਂ ਪੁੱਤ ਤੇ ਨੂੰਹ ਬਾਹਰ ਗਏ ਤਾਂ ਪੋਤੀ ਨਾਲ ਵੀ ਅਸ਼ਲੀਲ ਹਰਕਤਾਂ ਕੀਤੀਆਂ।
ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਨੂੰਹ ਨਾਲ ਜਬਰ-ਜਨਾਹ ਅਤੇ ਪੋਤੀ ਨਾਲ ਅਸ਼ਲੀਲ ਹਰਕਤਾਂ ਕਰਨ ਵਾਲੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਸਬੰਧੀ ਐੱਸ. ਆਈ. ਨਵਨੀਤ ਕੌਰ ਨੇ ਦੱਸਿਆ ਕਿ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ ’ਚ ਪੀੜਤ ਔਰਤ ਨੇ ਦੱਸਿਆ ਕਿ ਉਸ ਦੇ ਵਿਆਹ ਨੂੰ 11 ਸਾਲ ਹੋ ਚੁੱਕੇ ਹਨ। ਉਸ ਨੇ ਦੱਸਿਆ ਕਿ 9 ਅਪ੍ਰੈਲ ਨੂੰ ਸਵੇਰੇ 11 ਵਜੇ ਉਸ ਦੇ ਸਹੁਰੇ ਨੇ ਉਸ ਨਾਲ ਜਬਰ-ਜਨਾਹ ਕੀਤਾ ਹੈ।
ਉਸ ਨੇ ਦੱਸਿਆ ਕਿ 14 ਅਪ੍ਰੈਲ ਨੂੰ ਸ਼ਾਮ 7:30 ਵਜੇ ਉਹ ਅਤੇ ਉਸ ਦਾ ਪਤੀ ਬਾਜ਼ਾਰ ਗਏ ਹੋਏ ਸਨ ਕਿ ਉਸ ਦੇ ਸਹੁਰੇ ਨੇ 11 ਸਾਲਾ ਧੀ ਨਾਲ ਅਸ਼ਲੀਲ ਹਰਕਤਾਂ ਕੀਤੀਆਂ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੇ ਪੀੜਤ ਔਰਤ ਦੇ ਬਿਆਨਾਂ ਦੇ ਆਧਾਰ ’ਤੇ ਉਸ ਦੇ ਸਹੁਰੇ ਖ਼ਿਲਾਫ਼ ਕੇਸ ਦਰਜ ਕਰ ਕੇ ਗ੍ਰਿਫ਼ਤਾਰ ਕਰ ਲਿਆ ਹੈ।
Post navigation
ਵਿਦਿਆਰਥੀਆਂ ਦੀ ਉਡੀਕ ਹੋਵੇਗੀ ਖ਼ਤਮ, ਪੀਐਸਈਬੀ ਅੱਜ ਕਰੇਗਾ 10ਵੀਂ ਜਮਾਤ ਦੇ ਨਤੀਜੇ ਦਾ ਐਲਾਨ
ਜਲੰਧਰ ਵਿਚ ਮੁੜ ਸਰਗਰਮ ਹੋਇਆ ਕੱਛਾ ਗੈਂਗ, ਵਾਇਰਲ ਵੀਡੀਓ ਵੇਖ ਲੋਕ ਦਹਿਸ਼ਤ ਵਿਚ, ਵਾਰਦਾਤ ਕਰਨ ਨੂੰ ਫਿਰਦੇ ਸੀ ਪਰ ਸਫ਼ਲ ਨਹੀਂ ਹੋਏ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us