ਔਰਤ ਨੂੰ ਡੈਣ ਦੱਸ ਬਿਜਲੀ ਦੇ ਖੰਭੇ ਨਾਲ ਬੰਨ੍ਹ ਦਿੱਤੀ ਤਾਲਿਬਾਨੀ ਸਜ਼ਾ, ਪੁਲਿਸ ਦੇ ਆਉਣ ਤੋਂ ਪਹਿਲਾਂ ਖੋਲ੍ਹਿਆ

ਔਰਤ ਨੂੰ ਡੈਣ ਦੱਸ ਬਿਜਲੀ ਦੇ ਖੰਭੇ ਨਾਲ ਬੰਨ੍ਹ ਦਿੱਤੀ ਤਾਲਿਬਾਨੀ ਸਜ਼ਾ, ਪੁਲਿਸ ਦੇ ਆਉਣ ਤੋਂ ਪਹਿਲਾਂ ਖੋਲ੍ਹਿਆ


ਵੀਓਪੀ ਬਿਊਰੋ, ਨੈਸ਼ਨਲ : ਬਜ਼ੁਰਗ ਔਰਤ ਨੂੰ ਡੈਣ ਕਹਿ ਕੇ ਖੰਭੇ ਨਾਲ ਬੰਨ੍ਹ ਕੇ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਲੋਕਾਂ ਨੇ ਔਰਤ ਨੂੰ ਤਾਲਿਬਾਨੀ ਸਜ਼ਾ ਦਿੰਦੇ ਹੋਏ ਤੇਜ਼ ਧੁੱਪ ਵਿਚ ਬਿਜਲੀ ਦੇ ਖੰਭੇ ਨਾਲ ਬੰਨ੍ਹ ਦਿੱਤਾ। ਫਿਰ ਸ਼ਰੇਆਮ ਕੁੱਟਮਾਰ ਕੀਤੀ।ਘਟਨਾ ਬਿਹਾਰ ਦੇ ਭੋਜਪੁਰ ਦੀ ਹੈ।
ਪੁਲਿਸ ਦੇ ਮੌਕੇ ‘ਤੇ ਪਹੁੰਚਣ ਤੋਂ ਪਹਿਲਾਂ ਔਰਤ ਨੂੰ ਖੰਭੇ ਨਾਲੋਂ ਖੋਲ੍ਹ ਦਿੱਤਾ ਗਿਆ। ਇਹ ਸਾਰਾ ਮਾਮਲਾ ਜ਼ਿਲ੍ਹੇ ਦੇ ਸਹਾਰ ਥਾਣਾ ਖੇਤਰ ਦੇ ਪਿੰਡ ਪਤ੍ਰੀਹਾਨ ਦਾ ਹੈ। ਇਸ ਮਾਮਲੇ ਵਿੱਚ ਸਹਾਰ ਥਾਣੇ ਵਿੱਚ ਐੱਫਆਈਆਰ ਦਰਜ ਕੀਤੀ ਗਈ ਹੈ।
ਚਸ਼ਮਦੀਦ ਪਿੰਡ ਵਾਸੀਆਂ ਅਨੁਸਾਰ ਕੁਝ ਦਿਨ ਪਹਿਲਾਂ ਪਿੰਡ ਪਾਤੜੀਆ ਦੇ ਰਹਿਣ ਵਾਲੇ ਕਮਲ ਕਿਸ਼ੋਰ ਸਿੰਘ ਦੀ ਧੀ ਅਤੇ ਭਤੀਜੇ ਦੀ ਅਚਾਨਕ ਮੌਤ ਹੋ ਗਈ ਸੀ। ਇਸ ਤੋਂ ਬਾਅਦ ਪਰਿਵਾਰ ਇਕ ਬਜ਼ੁਰਗ ਔਰਤ ‘ਤੇ ਜਾਦੂ-ਟੂਣੇ ਦਾ ਸ਼ੱਕ ਕਰਨ ਲੱਗਾ। ਇਸ ਦੌਰਾਨ ਕਮਲ ਕਿਸ਼ੋਰ ਸਿੰਘ ਦੀ ਪਤਨੀ ਦੀ ਸਿਹਤ ਵੀ ਵਿਗੜਨ ਲੱਗੀ, ਜਿਸ ਕਾਰਨ ਪਰਿਵਾਰਕ ਮੈਂਬਰਾਂ ਵਿੱਚ ਰੋਸ ਫੈਲ ਗਿਆ। ਇਸ ਸਬੰਧੀ ਵੀਰਵਾਰ ਦੁਪਹਿਰ ਨੂੰ ਮੁਲਜ਼ਮਾਂ ਨੇ ਸਵ. ਰਾਮ ਅਯੋਧਿਆ ਸ਼ਰਮਾ ਦੀ ਪਤਨੀ ਕਲਾਵਤੀ ਕੁਵਰ ਨੂੰ ਤੇਜ਼ ਧੁੱਪ ਵਿੱਚ ਬਿਜਲੀ ਦੇ ਖੰਭੇ ਨਾਲ ਬੰਨ੍ਹ ਕੇ ਕੁੱਟਿਆ ਅਤੇ ਹੋਰ ਕੀ ਤਰ੍ਹਾਂ ਦੇ ਤਸੀਹੇ ਦਿੱਤੇ।


ਪਿੰਡ ਵਾਸੀਆਂ ਦੇ ਸਮਝਾਉਣ ਤੋਂ ਬਾਅਦ ਔਰਤ ਨੂੰ ਖੰਭੇ ਤੋਂ ਛੁਡਵਾਇਆ ਗਿਆ, ਉਦੋਂ ਤਾਂ ਮਾਮਲਾ ਸ਼ਾਂਤ ਹੋ ਗਿਆ। ਪਰ ਫਿਰ ਉਸ ਬਜ਼ੁਰਗ ਔਰਤ ਵੱਲੋਂ ਤੰਗ ਪ੍ਰੇਸ਼ਾਨ ਕਰਨ ਦੇ ਮਾਮਲੇ ਵਿੱਚ ਸਥਾਨਕ ਥਾਣੇ ਵਿੱਚ ਦਰਖਾਸਤ ਦਿੱਤੀ ਗਈ। ਥਾਣਾ ਸਹਿਰ ਦੇ ਐੱਸਐੱਚਓ ਸ਼ਵਿੰਦਰ ਕੁਮਾਰ ਨੇ ਦੱਸਿਆ ਕਿ ਸ਼ਿਕਾਇਤ ਮਿਲੀ ਹੈ, ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਜਲਦ ਕਾਰਵਾਈ ਕੀਤੀ ਜਾਵੇਗੀ।

error: Content is protected !!