Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
May
29
ਪ੍ਰੇਮੀ ਨਾਲ ਸਮਾਂ ਬਿਤਾ ਕੇ ਘਰ ਪਰਤੀ ਕੁੜੀ ਨੂੰ ਪਹਿਲਾਂ ਦਿੱਤੇ ਤਸੀਹੇ, ਫਿਰ ਜ਼ਿਊਂਦੀ ਨੂੰ ਅੱਗ ਲਾ ਕੇ ਸਾੜ ਦਿੱਤਾ, ਪਿਤਾ, ਭਰਾ ਤੇ ਹੋਰ ਪਰਿਵਾਰਕ ਮੈਂਬਰ ਗ੍ਰਿਫ਼ਤਾਰ
international
Latest News
ਪ੍ਰੇਮੀ ਨਾਲ ਸਮਾਂ ਬਿਤਾ ਕੇ ਘਰ ਪਰਤੀ ਕੁੜੀ ਨੂੰ ਪਹਿਲਾਂ ਦਿੱਤੇ ਤਸੀਹੇ, ਫਿਰ ਜ਼ਿਊਂਦੀ ਨੂੰ ਅੱਗ ਲਾ ਕੇ ਸਾੜ ਦਿੱਤਾ, ਪਿਤਾ, ਭਰਾ ਤੇ ਹੋਰ ਪਰਿਵਾਰਕ ਮੈਂਬਰ ਗ੍ਰਿਫ਼ਤਾਰ
May 29, 2023
Voice of Punjab
ਪ੍ਰੇਮੀ ਨਾਲ ਸਮਾਂ ਬਿਤਾ ਕੇ ਘਰ ਪਰਤੀ ਕੁੜੀ ਨੂੰ ਪਹਿਲਾਂ ਦਿੱਤੇ ਤਸੀਹੇ, ਫਿਰ ਜ਼ਿਊਂਦੀ ਨੂੰ ਅੱਗ ਲਾ ਕੇ ਸਾੜ ਦਿੱਤਾ, ਪਿਤਾ, ਭਰਾ ਤੇ ਹੋਰ ਪਰਿਵਾਰਕ ਮੈਂਬਰ ਗ੍ਰਿਫ਼ਤਾਰ
ਵੀਓਪੀ ਬਿਊਰੋ, ਲਾਹੌਰ : ਆਪਣੀ ਪਸੰਦ ਦੇ ਮੁੰਡੇ ਨਾਲ ਵਿਆਹ ਕਰਵਾਉਣ ਚਾਹਤ ਨੇ ਕੁੜੀ ਦੀ ਜਾਨ ਲੈ ਲਈ। ਆਪਣੀ ਝੂਠੀ ਸ਼ਾਨ ਲਈ ਪਰਿਵਾਰ ਵਾਲਿਆਂ ਨੇ ਪਹਿਲਾਂ ਕੁੜੀ ਨੂੰ ਤਸੀਹੇ ਦਿੱਤੇ ਤੇ ਫਿਰ ਜ਼ਿਊਂਦੀ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਮਾਮਲਾ ਪਾਕਿਸਤਾਨ ਦੇ ਪੰਜਾਬ ਸੂਬੇ ਲਾਹੌਰ ਤੋਂ ਕਰੀਬ 200 ਕਿਲੋਮੀਟਰ ਦੂਰ ਝੰਗ ਜ਼ਿਲ੍ਹੇ ਦੇ ਗੜ੍ਹ ਮਹਾਰਾਜਾ ਵਿਖੇ ਦਾ ਹੈ।
ਜਾਂਚ ਅਧਿਕਾਰੀ ਮੁਹੰਮਦ ਆਜ਼ਮ ਨੇ ਐਤਵਾਰ ਨੂੰ ਦਸਿਆ ਕਿ ਰਜਬ ਅਲੀ ਨੇ ਅਪਣੇ ਪੁੱਤਰ ਜੱਬਾਰ ਅਤੇ ਆਮਿਰ ਅਤੇ ਕੁਝ ਹੋਰ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ 26 ਮਈ ਨੂੰ ਘਰ ‘ਚ ਲੜਕੀ ਨੂੰ ਅੱਗ ਲਾਉਣ ਤੋਂ ਪਹਿਲਾਂ ਉਸ ਨੂੰ ਤਸੀਹੇ ਦਿਤੇ। ਲੜਕੀ ਆਪਣੀ ਪਸੰਦ ਦੇ ਮੁੰਡੇ ਨਾਲ ਵਿਆਹ ਕਰਨਾ ਚਾਹੁੰਦੀ ਸੀ। ਉਨ੍ਹਾਂ ਦਸਿਆ ਕਿ ਇਕ ਦਿਨ ਪਹਿਲਾਂ ਵੀ ਲੜਕੀ ਨੇ ਆਪਣੇ ਪ੍ਰੇਮੀ ਨਾਲ ਸਮਾਂ ਬਿਤਾਇਆ ਸੀ।
ਆਜ਼ਮ ਨੇ ਦਸਿਆ ਕਿ ਉਸ ਦੇ ਵਾਪਸ ਆਉਣ ‘ਤੇ ਉਸ ਦੇ ਪਿਤਾ, ਦੋ ਭਰਾ ਅਤੇ ਪਰਿਵਾਰਕ ਮੈਂਬਰ ਮੌਜੂਦ ਸਨ। ਘਰ ਦੀਆਂ ਔਰਤਾਂ ਨੇ ਉਸ ਨੂੰ ਬੰਨ੍ਹ ਦਿਤਾ। ਰੱਸੀ ਪਾ ਕੇ ਅੱਗ ਲਾਉਣ ਤੋਂ ਪਹਿਲਾਂ ਲੜਕੀ ਨੂੰ ਬੁਰੀ ਤਰ੍ਹਾਂ ਤਸੀਹੇ ਦਿਤੇ। ਉਹਨਾਂ ਦਸਿਆ ਕਿ ਪੀੜਤਾ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਦੀ ਮੌਤ ਹੋ ਗਈ।ਪੁਲਿਸ ਨੇ ਮ੍ਰਿਤਕਾ ਦੇ ਪਿਤਾ, ਦੋ ਭਰਾਵਾਂ ਅਤੇ ਇਕ ਭੈਣ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਗਿਆ ਹੈ। ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
Post navigation
ਸਿੱਧੂ ਮੂਸੇਵਾਲਾ ਦੇ ਕਤਲ ਦਾ ਇਕ ਸਾਲ, ਸਰਕਾਰ ਤੇ ਪੁਲਿਸ ਕਹਿੰਦੀ ਕਾਤਲ ਫੜੇ ਗਏ, ਮਾਪੇ ਅਜੇ ਵੀ ਇਨਸਾਫ਼ ਦੀ ਭਾਲ ‘ਚ
ਆਸਾਮ ‘ਚ ਸ਼ਹੀਦ ਹੋਇਆ ਪਟਿਆਲਾ ਦਾ 26 ਸਾਲਾ ਨੌਜਵਾਨ, ਖਬਰ ਮਿਲਦਿਆਂ ਹੀ ਫੁੱਟ-ਫੁੱਟ ਰੋਏ ਮਾਪੇ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us