ਇੰਨੀ ਜ਼ਬਰਦਸਤ ਹੋਈ ਟੱਕਰ ਕਿ ਪੂਰੀ ਕਾਰ ਟਰੱਕ ਵਿਚ ਧੱਸ ਗਈ, ਕਰੇਨ ਨਾਲ ਕੱਢਣੀ ਪਈ ਬਾਹਰ, ਦੋ ਬੱਚਿਆਂ ਸਮੇਤ 6 ਲੋਕਾਂ ਦੀ ਹੋਈ ਮੌਤ

ਇੰਨੀ ਜ਼ਬਰਦਸਤ ਹੋਈ ਟੱਕਰ ਕਿ ਪੂਰੀ ਕਾਰ ਟਰੱਕ ਵਿਚ ਧੱਸ ਗਈ, ਕਰੇਨ ਨਾਲ ਕੱਢਣੀ ਪਈ ਬਾਹਰ, ਦੋ ਬੱਚਿਆਂ ਸਮੇਤ 6 ਲੋਕਾਂ ਦੀ ਹੋਈ ਮੌਤ


ਵੀਓਪੀ ਬਿਊਰੋ, ਨੈਸ਼ਨਲ : ਕਰਨਾਟਕ ਦੇ ਕੋਪਲ ਜ਼ਿਲ੍ਹੇ ਦੇ ਕੁਸ਼ਤਾਗੀ ਤਾਲੁਕ ‘ਚ ਐਤਵਾਰ ਸ਼ਾਮ ਨੂੰ ਇੰਨਾ ਜ਼ਬਰਦਸਤ ਹਾਦਸਾ ਵਾਪਰਿਆ ਕਿ ਤਸਵੀਰ ਵੇਖ ਰੌਂਗਟੇ ਖੜ੍ਹੇ ਹੋ ਜਾਣਗੇ। ਕਾਰ ਅਤੇ ਟਰੱਕ ਵਿਚਾਲੇ ਹੋਈ ਜ਼ਬਰਦਸਤ ਟੱਕਰ ‘ਚ 2 ਬੱਚਿਆਂ ਤੇ ਇਕ ਔਰਤ ਸਮੇਤ 6 ਲੋਕਾਂ ਦੀ ਮੌਤ ਹੋ ਗਈ। ਹਾਦਸੇ ‘ਤੇ ਦੁੱਖ ਪ੍ਰਗਟ ਕਰਦਿਆਂ ਮੁੱਖ ਮੰਤਰੀ ਸਿੱਧਰਮਈਆ ਨੇ ਮ੍ਰਿਤਕਾਂ ਦੇ ਵਾਰਿਸਾਂ ਨੂੰ 2-2 ਲੱਖ ਰੁਪਏ ਦੀ ਐਕਸਗ੍ਰੇਸ਼ੀਆ ਦੇਣ ਦਾ ਐਲਾਨ ਕੀਤਾ ਹੈ।
ਟੱਕਰ ਤੋਂ ਬਾਅਦ ਵਾਹਨਾਂ ਦੀ ਹਾਲਤ ਵੇਖ ਅੰਦਾਜਾ ਲਾਇਆ ਜਾ ਸਕਦਾ ਹੈ ਕਿ ਵਾਹਨਾਂ ਦੀ ਸਪੀਡ ਕਿੰਨੀ ਹੋਵੇਗੀ ਤੇ ਟੱਕਰ ਕਿੰਨੀ ਭਿਆਨਕ ਹੋਵੇਗੀ। ਪੁਲਿਸ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਹਾਦਸਾ ਰਾਸ਼ਟਰੀ ਰਾਜਮਾਰਗ ‘ਤੇ ਕਾਲਕੇਰੀ ਪਿੰਡ ਨੇੜੇ ਵਾਪਰਿਆ। ਪੁਲਿਸ ਸੂਤਰਾਂ ਮੁਤਾਬਕ ਸਾਰੇ ਮ੍ਰਿਤਕ ਵਿਜੇਪੁਰਾ ਦੇ ਰਹਿਣ ਵਾਲੇ ਸਨ ਅਤੇ ਉਹ ਕਾਰ ‘ਚ ਬੈਂਗਲੁਰੂ ਵੱਲ ਜਾ ਰਹੇ ਸਨ, ਜਦੋਂ ਕਿ ਟਰੱਕ ਤਾਮਿਲਨਾਡੂ ਤੋਂ ਗੁਜਰਾਤ ਜਾ ਰਿਹਾ ਸੀ।


ਸੂਤਰਾਂ ਨੇ ਦੱਸਿਆ ਕਿ ਆਹਮੋ-ਸਾਹਮਣੇ ਹੋਈ ਇਸ ਭਿਆਨਕ ਟੱਕਰ ‘ਚ ਪੂਰੀ ਕਾਰ ਟਰੱਕ ਦੇ ਅਗਲੇ ਹਿੱਸੇ ‘ਚ ਧਸ ਗਈ। ਉਨ੍ਹਾਂ ਦੱਸਿਆ ਕਿ ਕਰੇਨ ਦੀ ਮਦਦ ਨਾਲ ਕਾਰ ਨੂੰ ਬਾਹਰ ਕੱਢਿਆ ਗਿਆ ਅਤੇ ਸਾਰੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ। ਸੂਤਰਾਂ ਮੁਤਾਬਕ ਹਾਦਸੇ ਸਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ।

error: Content is protected !!