40 ਵਾਰ ਚਾਕੂ ਮਾਰ ਕੇ ਨਾਬਾਲਿਗਾ ਦਾ ਕਤਲ ਕਰਨ ਵਾਲਾ ਆਇਆ ਪੁਲਿਸ ਦੇ ਅੜਿੱਕੇ, ਸਾਹਮਣੇ ਆਈ ਇਹ ਗੱਲ

40 ਵਾਰ ਚਾਕੂ ਮਾਰ ਕੇ ਨਾਬਾਲਿਗਾ ਦਾ ਕਤਲ ਕਰਨ ਵਾਲਾ ਆਇਆ ਪੁਲਿਸ ਦੇ ਅੜਿੱਕੇ, ਸਾਹਮਣੇ ਆਈ ਇਹ ਗੱਲ

 

ਨਵੀਂ ਦਿੱਲੀ— ਰਾਜਧਾਨੀ ਦਿੱਲੀ ‘ਚ ਨਾਬਾਲਿਗਾ ਦੇ ਕਾਤਲ ਸਾਹਿਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦਿੱਲੀ ਪੁਲਿਸ ਨੇ ਉਸ ਨੂੰ ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਤੋਂ ਗ੍ਰਿਫਤਾਰ ਕੀਤਾ ਹੈ। ਸਾਹਿਲ ਦੀ ਗ੍ਰਿਫਤਾਰੀ ਘਟਨਾ ਦੇ 18 ਘੰਟੇ ਬਾਅਦ ਹੋਈ ਹੈ। ਇਸ ਦੇ ਨਾਲ ਹੀ ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਨੇ ਵੀ ਇਸ ਮਾਮਲੇ ਦਾ ਨੋਟਿਸ ਲਿਆ ਹੈ। ਦੱਸ ਦੇਈਏ ਕਿ ਇਹ ਦੋਸ਼ੀ ਸਾਹਿਲ ਫਰਿੱਜ ਅਤੇ ਏਸੀ ਰਿਪੇਅਰ ਦਾ ਕੰਮ ਕਰਦਾ ਹੈ। ਸਾਹਿਲ ਦੇ ਪਿਤਾ ਦਾ ਨਾਂ ਸਰਫਰਾਜ ਹੈ। ਸਾਕਸ਼ੀ ਨੇ ਅਜੇ 10ਵੀਂ ਦੀ ਪ੍ਰੀਖਿਆ ਪਾਸ ਕੀਤੀ ਸੀ। ਉਸਦੀ ਮਾਂ ਇੱਕ ਕੰਪਨੀ ਵਿੱਚ ਕੰਮ ਕਰਦੀ ਹੈ ਅਤੇ ਪਿਤਾ ਇੱਕ ਮਕੈਨਿਕ ਦਾ ਕੰਮ ਕਰਦੇ ਹਨ।

ਇਸ ਘਟਨਾ ‘ਤੇ ਏਡੀਸੀਪੀ ਬਾਹਰੀ-ਉੱਤਰੀ ਦਿੱਲੀ ਰਾਜਾ ਬੰਠੀਆ ਦਾ ਬਿਆਨ ਸਾਹਮਣੇ ਆਇਆ ਹੈ। ਉਸ ਨੇ ਕਿਹਾ, ‘ਮੁੰਡਾ ਅਤੇ ਲੜਕੀ ਪਹਿਲਾਂ ਤੋਂ ਹੀ ਇੱਕ ਦੂਜੇ ਨੂੰ ਜਾਣਦੇ ਸਨ। ਸਾਡੇ ਕੋਲ ਅਜੇ ਜ਼ਿਆਦਾ ਜਾਣਕਾਰੀ ਨਹੀਂ ਹੈ, ਅਸੀਂ ਇਸ ਬਾਰੇ ਜਾਣਕਾਰੀ ਇਕੱਠੀ ਕਰ ਰਹੇ ਹਾਂ। ਜਾਂਚ ਲਈ 6 ਟੀਮਾਂ ਬਣਾਈਆਂ ਗਈਆਂ ਹਨ। ਦੋਸ਼ੀ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਚਾਕੂ ਨਾਲ 40 ਤੋਂ ਵੱਧ ਵਾਰ ਕੀਤੇ ਗਏ ਹਨ।

ਪੁਲਿਸ ਮੁਤਾਬਕ ਸਾਹਿਲ ਅਤੇ ਸਾਕਸ਼ੀ ਦੋਸਤ ਸਨ ਪਰ ਬੀਤੇ ਦਿਨ ਕਿਸੇ ਗੱਲ ਨੂੰ ਲੈ ਕੇ ਉਨ੍ਹਾਂ ਦੀ ਲੜਾਈ ਹੋ ਗਈ ਸੀ। ਸਾਕਸ਼ੀ ਜਦੋਂ ਜਨਮਦਿਨ ਪਾਰਟੀ ‘ਤੇ ਜਾ ਰਹੀ ਸੀ ਤਾਂ ਸਾਹਿਲ ਨੇ ਸਾਕਸ਼ੀ ਨੂੰ ਰਸਤੇ ‘ਚ ਰੋਕ ਲਿਆ ਅਤੇ ਉਸ ‘ਤੇ ਚਾਕੂ ਨਾਲ ਕਈ ਵਾਰ ਕੀਤੇ। ਇਸ ਤੋਂ ਬਾਅਦ ਸਾਹਿਲ ਨੇ ਸਾਕਸ਼ੀ ‘ਤੇ ਪੱਥਰ ਨਾਲ ਹਮਲਾ ਕਰ ਦਿੱਤਾ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਸਾਹਿਲ ਫਰਾਰ ਹੋ ਗਿਆ ਸੀ।

error: Content is protected !!