ਆਮ ਆਦਮੀ ਪਾਰਟੀ ਨਾਲ ਗਠਜੋੜ ਉਤੇ ਸਿੱਧੂ ਦਾ ਬੇਬਾਕ ਜਵਾਬ, ‘ਜਿਥੇ ਵਿਚਾਰਧਾਰਕ ਮੱਤਭੇਦ ਹੋਣ, ਉਥੇ ਗਠਜੋੜ ਨਹੀਂ ਹੁੰਦੇ’

ਆਮ ਆਦਮੀ ਪਾਰਟੀ ਨਾਲ ਗਠਜੋੜ ਉਤੇ ਸਿੱਧੂ ਦਾ ਬੇਬਾਕ ਜਵਾਬ, ‘ਜਿਥੇ ਵਿਚਾਰਧਾਰਕ ਮੱਤਭੇਦ ਹੋਣ, ਉਥੇ ਗਠਜੋੜ ਨਹੀਂ ਹੁੰਦੇ’


ਵੀਓਪੀ ਬਿਊਰੋ, ਨਵੀਂ ਦਿੱਲੀ- 2024 ਦੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਦਾ ਆਮ ਆਦਮੀ ਪਾਰਟੀ ਨਾਲ ਗਠਜੋੜ ਦੀਆਂ ਅਟਕਲਾਂ ਉਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਵਿਰਾਮ ਲਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਵਿਚਾਰਧਾਰਕ ਮੱਤਭੇਦ ਹੋਣ ਤਾਂ ਗਠਜੋੜ ਨਹੀਂ ਹੋ ਸਕਦਾ। ਸਿੱਧੂ ਨੇ ਕਿਹਾ ਕਿ ਉਹ ਨੈਤਿਕ ਕਦਰਾਂ ਕੀਮਤਾਂ ਨਾਲ ਸਮਝੌਤਾ ਨਹੀਂ ਕਰਨਗੇ। ਸਿੱਧੂ ਨੇ ਕਿਹਾ ਕਿ ਜਦੋਂ ਕਿਸੇ ਸੰਸਦ ਮੈਂਬਰ ਨੂੰ ਸੱਚ ਬੋਲਣ ਲਈ ਅਯੋਗ ਕਰਾਰ ਦਿੱਤਾ ਜਾਂਦਾ ਹੈ ਤਾਂ ਇਹ ਵੀ ਸੰਵਿਧਾਨ ਦੀ ਲੜਾਈ ਹੈ। ਲੋਕਾਂ ਨੂੰ ਵੀ ਇਸ ਵਿੱਚ ਅੱਗੇ ਆਉਣਾ ਚਾਹੀਦਾ ਹੈ। ਸਿੱਧੂ ਨੇ ਕਿਹਾ ਕਿ ਉਹ ਪਾਰਟੀ ਦੇ ਅਨੁਸ਼ਾਸਨ ਤੋਂ ਬਾਹਰ ਨਹੀਂ ਜਾਣਗੇ, ਪਰ ਆਪਣੀ ਆਤਮਾ ਦੀ ਆਵਾਜ਼ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਜ਼ਰੂਰ ਕੰਮ ਕਰਨਗੇ।


ਇਸ ਦੇ ਚਲਦੇ ਕਾਂਗਰਸ ਨੇਤਾ ਰਾਹੁਲ ਗਾਂਧੀ, ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਪੰਜਾਬ ਅਤੇ ਦਿੱਲੀ ਦੇ ਕਾਂਗਰਸ ਨੇਤਾਵਾਂ ਨਾਲ ਬੈਠਕ ਕੀਤੀ। ‘ਆਪ’ ਨੇ ਕੇਂਦਰ ਸਰਕਾਰ ਦੇ ਆਰਡੀਨੈਂਸ ਦੇ ਮੁੱਦੇ ‘ਤੇ ਕਾਂਗਰਸ ਦਾ ਸਮਰਥਨ ਮੰਗਿਆ ਹੈ ਕਿ ਦਿੱਲੀ ਦੀ ਨੌਕਰਸ਼ਾਹੀ ਨੂੰ ਕੌਣ ਚਲਾਏਗਾ। ਜਿਸ ਤੋਂ ਬਾਅਦ ਇਸ ਮੁੱਦੇ ‘ਤੇ ਵਿਚਾਰ ਕਰਨ ਲਈ ਪਾਰਟੀ ਦੀ ਮੀਟਿੰਗ ਬੁਲਾਈ ਗਈ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਹੋਰ ਨੇਤਾਵਾਂ ਨਾਲ ਮੀਟਿੰਗ ਤੋਂ ਬਾਅਦ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ‘ਮੀਟਿੰਗ ‘ਚ ਜੋ ਕੁਝ ਹੋਇਆ ਉਹ ਗੁਪਤ ਹੈ, ਕਾਂਗਰਸ ਪ੍ਰਧਾਨ ਜਾਂ ਰਾਹੁਲ ਗਾਂਧੀ ਇਸ ਬਾਰੇ ਗੱਲ ਕਰਨਗੇ’।

 

error: Content is protected !!