ਅਮਰੀਕਾ ਵਿਚ ਕੰਮ ਤੋਂ ਪਰਤਦੇ ਭਾਰਤੀ ਨੌਜਵਾਨ ਦਾ ਗੋਲ਼ੀ ਮਾਰ ਕੇ ਕਤਲ

ਅਮਰੀਕਾ ਵਿਚ ਕੰਮ ਤੋਂ ਪਰਤਦੇ ਭਾਰਤੀ ਨੌਜਵਾਨ ਦਾ ਗੋਲ਼ੀ ਮਾਰ ਕੇ ਕਤਲ


ਵੀਓਪੀ ਬਿਊਰੋ, ਇੰਟਰਨੈਸ਼ਨਲ : ਅਮਰੀਕਾ ਵਿਚ ਭਾਰਤੀ ਨੌਜਵਾਨਾਂ ਉਤੇ ਹਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ। ਆਏ ਦਿਨ ਭਾਰਤੀ ਨੌਜਵਾਨਾਂ ਉਤੇ ਹਮਲਿਆਂ ਦੀਆਂ ਮੰਦਭਾਗੀਆਂ ਖਬਰਾਂ ਸੁਣਨ ਪੜਨ ਨੂੰ ਮਿਲਦੀਆਂ ਹਨ। ਅਜਿਹਾ ਹੀ ਇਕ ਹੋਰ ਮਾਮਲਾ ਅਮਰੀਕਾ ਦੇ ਫਿਲਾਡੇਲਫੀਆ ਵਿੱਚ ਸਾਹਮਣੇ ਆਇਆ ਜਿਥੇ ਇੱਕ 21 ਸਾਲਾ ਭਾਰਤੀ ਮੂਲ ਦੇ ਵਿਦਿਆਰਥੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਖਲੀਜ ਟਾਈਮਜ਼ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਮ੍ਰਿਤਕ ਵਿਦਿਆਰਥੀ ਦੀ ਪਛਾਣ ਜੂਡ ਚਾਕੋ ਵਜੋਂ ਹੋਈ ਹੈ। ਖਲੀਜ ਟਾਈਮਜ਼ ਨੇ ਦੱਸਿਆ ਕਿ ਐਤਵਾਰ ਨੂੰ ਕੰਮ ਤੋਂ ਵਾਪਸ ਆਉਂਦੇ ਸਮੇਂ ਅਣਪਛਾਤੇ ਹਮਲਾਵਰਾਂ ਨੇ ਉਸ ਨੂੰ ਗੋਲੀ ਮਾਰ ਦਿੱਤੀ।
ਖਲੀਜ ਟਾਈਮਜ਼ ਅਪ੍ਰੈਲ 1978 ਵਿੱਚ ਸ਼ੁਰੂ ਕੀਤਾ ਗਿਆ ਇੱਕ ਯੂਏਈ-ਆਧਾਰਤ ਅੰਗਰੇਜ਼ੀ ਰੋਜ਼ਾਨਾ ਅਖ਼ਬਾਰ ਹੈ। ਖਲੀਜ ਟਾਈਮਜ਼ ਨੇ ਭਾਰਤੀ ਮੀਡੀਆ ਦੇ ਹਵਾਲੇ ਨਾਲ ਦੱਸਿਆ ਕਿ “ਮ੍ਰਿਤਕ ਦੇ ਮਾਤਾ-ਪਿਤਾ ਲਗਪਗ 30 ਸਾਲ ਪਹਿਲਾਂ ਕੇਰਲਾ ਦੇ ਕੋਲਮ ਜ਼ਿਲ੍ਹੇ ਤੋਂ ਅਮਰੀਕਾ ਚਲੇ ਗਏ ਸਨ।” ਜੂਡ ਚਾਕੋ ਇੱਕ ਵਿਦਿਆਰਥੀ ਸੀ, ਜੋ ਪਾਰਟ-ਟਾਈਮ ਵੀ ਕੰਮ ਕਰਦਾ ਸੀ। ਖਲੀਜ ਟਾਈਮਜ਼ ਦੀ ਰਿਪੋਰਟ ਅਨੁਸਾਰ ਲੁੱਟ ਦੀ ਕੋਸ਼ਿਸ਼ ਦੌਰਾਨ ਦੋ ਵਿਅਕਤੀਆਂ ਨੇ ਉਸ ‘ਤੇ ਹਮਲਾ ਕੀਤਾ ਸੀ।


ਇਸ ਸਾਲ ਸਾਹਮਣੇ ਆਈ ਇਹ ਦੂਜੀ ਘਟਨਾ ਹੈ, ਜਿਸ ਵਿੱਚ ਅਮਰੀਕਾ ਵਿੱਚ ਭਾਰਤੀ ਮੂਲ ਦੇ ਵਿਦਿਆਰਥੀ ਨੂੰ ਨਿਸ਼ਾਨਾ ਬਣਾ ਕੇ ਮਾਰਿਆ ਗਿਆ। ਇਸ ਤੋਂ ਪਹਿਲਾਂ ਆਂਧਰਾ ਪ੍ਰਦੇਸ਼ ਦੇ ਇੱਕ 24 ਸਾਲਾ ਵਿਦਿਆਰਥੀ ਦੀ 21 ਅਪ੍ਰੈਲ, 2023 ਨੂੰ ਅਮਰੀਕਾ ਦੇ ਇੱਕ ਬਾਲਣ ਸਟੇਸ਼ਨ ‘ਤੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਪੁਲਿਸ ਦੇ ਕੋਲੰਬਸ ਡਵੀਜ਼ਨ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਸੀ।

error: Content is protected !!