ਮੋਬਾਈਲ ਨਾ ਦਿੱਤਾ ਤਾਂ 15 ਸਾਲਾ ਭੈਣ ਨੇ 12 ਸਾਲਾ ਭਰਾ ਦਾ ਘੁੱਟ ਦਿੱਤਾ ਗਲ਼ਾ, ਹੋਈ ਮੌਤ

ਮੋਬਾਈਲ ਨਾ ਦਿੱਤਾ ਤਾਂ 15 ਸਾਲਾ ਭੈਣ ਨੇ 12 ਸਾਲਾ ਭਰਾ ਦਾ ਘੁੱਟ ਦਿੱਤਾ ਗਲ਼ਾ, ਹੋਈ ਮੌਤ


ਵੀਓਪੀ ਬਿਊਰੋ, ਫਰੀਦਾਬਾਦ : ਹਰਿਆਣਾ ਦੇ ਫਰੀਦਾਬਾਦ ‘ਚ 15 ਸਾਲਾ ਭੈਣ ਨੇ ਆਪਣੇ 12 ਸਾਲਾ ਭਰਾ ਦਾ ਗਲਾ ਘੁੱਟ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਲਾਸ਼ ਨੂੰ ਮੰਜੇ ‘ਤੇ ਪਾ ਕੇ, ਚਾਦਰ ਨਾਲ ਢੱਕ ਦਿੱਤਾ। ਜਦੋਂ ਪੁਲਿਸ ਨੇ ਲੜਕੀ ਕੋਲੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਭਰਾ ਨੇ ਉਸ ਨੂੰ ਗੇਮ ਖੇਡਣ ਲਈ ਮੋਬਾਈਲ ਨਹੀਂ ਦਿਤਾ ਸੀ, ਇਸ ਲਈ ਉਸ ਨੇ ਉਸ ਦਾ ਕਤਲ ਕਰ ਦਿੱਤਾ। ਲੜਕੀ ਨੇ ਕਿਹਾ ਕਿ ਮਾਪੇ ਉਸ ਦੇ ਭਰਾ ਨੂੰ ਜ਼ਿਆਦਾ ਪਿਆਰ ਕਰਦੇ ਸਨ। ਗੇਮ ਖੇਡਣ ਲਈ ਉਸ ਨੂੰ ਮੋਬਾਈਲ ਦਿੰਦੇ ਸੀ। ਜੇ ਮੈਂ ਮੋਬਾਈਲ ਮੰਗਦੀ ਜਾਂ ਗੇਮ ਖੇਡਦੀ ਤਾਂ ਉਹ ਮੈਨੂੰ ਝਿੜਕਦੇ ਸਨ। ਪੀੜਤ ਪਰਿਵਾਰ ਫਰੀਦਾਬਾਦ ਦੇ ਕੋਲੀਵਾੜਾ ਵਿਚ ਰਹਿੰਦਾ ਹੈ। ਵੀਰਵਾਰ ਨੂੰ ਮਾਤਾ-ਪਿਤਾ ਕੰਮ ‘ਤੇ ਗਏ ਸਨ। ਪੁੱਤਰ ਤੇ ਭੈਣ ਪਿੱਛੇ ਇਕੱਲੇ ਘਰ ਸਨ। ਮ੍ਰਿਤਕ ਦੀ ਮਾਂ ਨੇ ਦਸਿਆ- ਸ਼ਾਮ ਨੂੰ ਜਦੋਂ ਉਹ ਡਿਊਟੀ ਤੋਂ ਵਾਪਸ ਆਏ ਤਾਂ ਬੇਟਾ ਮੰਜੇ ‘ਤੇ ਲੇਟਿਆ ਹੋਇਆ ਸੀ। ਅਸੀਂ ਸੋਚਿਆ ਕਿ ਪੁੱਤਰ ਸੌਂ ਰਿਹਾ ਹੈ। ਜਦੋਂ ਉਹ ਕਾਫੀ ਦੇਰ ਤੱਕ ਨਾ ਉਠਿਆ ਤਾਂ ਉਨ੍ਹਾਂ ਨੇ ਉਸ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ। ਬੱਚੇ ਦੀ ਗਰਦਨ ‘ਤੇ ਕੁਝ ਨਿਸ਼ਾਨ ਦੇਖੇ ਗਏ ਹਨ। ਸ਼ੱਕ ਹੋਇਆ। ਉਦੋਂ ਤੱਕ ਆਸਪਾਸ ਦੇ ਲੋਕ ਵੀ ਇਕੱਠੇ ਹੋ ਗਏ।


ਪੁੱਤਰ ਦੀ ਗਰਦਨ ‘ਤੇ ਨਿਸ਼ਾਨ ਦੇਖ ਕੇ ਉਸ ਨੇ ਬੇਟੀ ਨੂੰ ਬੁਲਾਇਆ। ਬੇਟੀ ਨੇ ਕਿਹਾ ਕਿ ਉਸ ਨੂੰ ਕੁਝ ਨਹੀਂ ਪਤਾ। ਉਹ ਤਾਂ ਛੱਤ ‘ਤੇ ਚਲੀ ਗਈ ਸੀ। ਉਸ ਨੇ ਕਿਸੇ ਨੂੰ ਇਥੇ ਆਉਂਦੇ-ਜਾਂਦੇ ਵੀ ਨਹੀਂ ਦੇਖਿਆ। ਉਸਨੂੰ ਨਹੀਂ ਪਤਾ ਕਿ ਉਸਦੇ ਭਰਾ ਨੂੰ ਕੀ ਹੋ ਗਿਆ ਹੈ? ਮਾਪਿਆਂ ਨੂੰ ਸ਼ੱਕ ਸੀ ਕਿ ਉਨ੍ਹਾਂ ਦੇ ਪੁੱਤਰ ਨਾਲ ਕੁਝ ਗਲਤ ਹੈ। ਉਸ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ। ਪੁਲਿਸ ਨੇ ਘਰ ਦੀ ਤਲਾਸ਼ੀ ਲਈ। ਘਰ ਵਿਚ ਬਾਹਰੀ ਵਿਅਕਤੀਆਂ ਦੇ ਦਾਖਲ ਹੋਣ ਦਾ ਕੋਈ ਸਬੂਤ ਨਹੀਂ ਮਿਲਿਆ। ਪੁਲਿਸ ਨੂੰ ਭੈਣ ‘ਤੇ ਵੀ ਸ਼ੱਕ ਸੀ।ਪਹਿਲਾਂ ਤਾਂ ਲੜਕੀ ਕਤਲ ਤੋਂ ਇਨਕਾਰ ਕਰਦੀ ਰਹੀ। ਪੁਲਿਸ ਨੇ ਸਖ਼ਤੀ ਦਿਖਾਈ ਤਾਂ ਉਸ ਨੇ ਕਬੂਲ ਕਰ ਲਿਆ ਕਿ ਉਸ ਨੇ ਹੀ ਭਰਾ ਦਾ ਗਲਾ ਘੁਟਿਆ ਹੈ।

error: Content is protected !!